ਚੰਡੀਗੜ੍ਹ: ਲੁੱਟਖੋਹ ਗਰੋਹ ਦੇ ਮੈਂਬਰ ਆਪਣੇ ਆਪ ਨੂੰ ਪੁਲਿਸ ਅਧਿਕਾਰੀ ਦੱਸਦੇ ਹਨ, ਉਨ੍ਹਾਂ ਦਾ ਕੰਮ ਘਰ ਦੀ ਤਲਾਸ਼ੀ ਦੇ ਬਹਾਨੇ ਲੋਕਾਂ ਨੂੰ ਲੁੱਟਣਾ ਹੈ। ਉਹ ਸਿਵਲ ਵਰਦੀ ਵਿਚ ਫਰਜ਼ੀ ਅਫਸਰ ਬਣ ਕੇ ਘੁੰਮਦੇ ਹਨ। ਏਡੀਸੀਪੀ ਲੁਧਿਆਣਾ ਪ੍ਰੱਗਿਆ ਜੈਨ ਨੇ ਦੱਸਿਆ ਕਿ ਇਹ ਪੁਰਾਣਾ ਇਰਾਨੀ ਗਰੋਹ ਹੈ, ਹੁਣ ਇਹ ਫਿਰ ਤੋਂ ਸਰਗਰਮ ਹੋਇਆ ਹੈ। ਹਾਲ ਹੀ ਵਿੱਚ ਉਨ੍ਹਾਂ ਦੇ ਸੀਸੀਟੀਵੀ ਵਿੱਚ ਘਟਨਾ ਦੀ ਫੁਟੇਜ ਮਿਲੀ ਹੈ। ਇਹ 41 ਜਣਿਆਂ ਦਾ ਗਰੋਰ ਹੈ ਅਤੇ ਇਨ੍ਹਾਂ ਦਾ ਕੰਮ ਕਰਨ ਦਾ ਤਰੀਕਾ ਵੀ ਅਲੱਗ ਹੈ। ਇਹ ਗਰੋਹ ਪਹਿਲਾਂ ਤਾਂ ਘਰਾਂ ਦੀ ਚੋਣ ਕਰਦੇ ਹਨ ਅਤੇ ਫਿਰ ਨਕਲੀ ਪੁਲਿਸ ਬਣ ਕੇ ਕਿਸੇ ਨਾ ਕਿਸੇ ਘਰ ਉਤੇ ਹਮਲਾ ਕਰ ਕੇ ਇਹ ਦਸਦੇ ਹਨ ਕਿ 'ਅਸੀਂ ਪੁਲਿਸ ਵਾਲੇ ਹਾਂ ਅਤੇ ਘਰ ਦੀ ਤਲਾਸ਼ੀ ਲੈਣੀ ਹੈ।' ਜਦੋਂ ਘਰ ਦੇ ਮਾਲਕ ਇਹ ਪੁਛਦੇ ਹਨ ਕਿ ਤਲਾਸ਼ੀ ਕਿਸ ਲਈ, ਤਾਂ ਇਹ ਅੱਗੋਂ ਜਵਾਬ ਦਿੰਦੇ ਹਨ ਦਿ ਇਲਾਕੇ ਵਿਚ ਅੱਤਵਾਦੀ ਹਮਲੇ ਦਾ ਸ਼ੱਕ ਹੈ ਇਸੇ ਲਈ ਤਲਾਸ਼ੀ ਮੁਹਿੰਮ ਚਲ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਪਿਛਲੇ ਕੁਝ ਸਮੇਂ ਦੌਰਾਨ ਲੁਟੇਰੇ ਬਾਕਾਇਦਾ ਬਿਨਾਂ ਵਰਦੀ ਦੇ ਆਉਂਦੇ ਹਨ ਤੇ ਇਕੱਲੇ-ਕਾਰੇ ਘਰ ਜਾਂ ਪਰਿਵਾਰ ਉੱਤੇ ਹਮਲਾ ਕਰ ਕੇ ਘਰ ਦੀਆਂ ਸਾਰੀਆਂ ਕੀਮਤੀ ਚੀਜ਼ਾਂ ਲੁੱਟ ਕੇ ਲੈ ਜਾਂਦੇ ਹਨ। ਲੁਧਿਆਣਾ ਪੁਲਿਸ ਨੇ ਅਜਿਹੇ ਲੁਟੇਰਿਆਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਪੁਲਿਸ ਨੇ ਇਸ ਸਬੰਧੀ ਅਲਰਟ ਜਾਰੀ ਕੀਤਾ ਹੈ ਕਿ ਇਰਾਨੀ ਨਾਮ ਦਾ ਗਰੋਹ ਸਰਗਰਮ ਹੈ। ਪੁਲਿਸ ਕਮਿਸ਼ਨਰ ਲੁਧਿਆਣਾ ਨੇ ਇਸ ਗਰੋਹ ਦੀ ਫੋਟੋ ਵੀ ਜਾਰੀ ਕੀਤੀ ਹੈ। ਲੁਧਿਆਣਾ ਪੁਲਿਸ ਨੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ ਅਤੇ ਮਦਦ ਅਤੇ ਸੂਚਨਾ ਦੇਣ ਲਈ ਨੰਬਰ ਵੀ ਜਾਰੀ ਕੀਤੇ ਹਨ।
ਮੁੱਖ ਮੁਨਸ਼ੀ ਥਾਣਾ ਡਵੀਜ਼ਨ ਨੰਬਰ 1 ਲੁਧਿਆਣਾ - 78370-18901
ਪੀਸੀਆਰ - 91156-15101
ਪੁਲਿਸ ਕੰਟਰੋਲ ਰੂਮ - 78370-18500
ਏ.ਡੀ.ਸੀ.ਪੀ.- 78370-18503
ਸਹਾਇਕ ਕਮਿਸ਼ਨਰ ਕੇਂਦਰੀ ਲੁਧਿਆਣਾ - 78370-18513
ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 1 ਲੁਧਿਆਣਾ- 78370-18601