Saturday, April 19, 2025

International

ਅਗ਼ਵਾ ਹੋਇਆ ਪੁੱਤਰ 24 ਸਾਲ ਬਾਅਦ ਇੰਜ ਮਿਲਿਆ

July 15, 2021 08:09 AM
SehajTimes

ਬੀਜਿੰਗ : ਕੁਦਰਤ ਦਾ ਨਿਯਮ ਹੈ ਕਿ ਜਦੋਂ ਦਿੱਲ ਨਾਲ ਕੋਈ ਕੰਮ ਕੀਤਾ ਜਾਵੇ ਤਾਂ ਮੰਜ਼ਲ ਹਾਸਲ ਹੋ ਹੀ ਜਾਂਦੀ ਹੈ। ਇਵੇ ਹੀ ਹੋਇਆ ਚੀਨ ਵਿਚ ਜਦੋਂ 25 ਸਾਲ ਇਕ ਪਿਓ ਆਪਣੇ ਗਵਾਚ ਗਏ ਪੁੱਤਰ ਨੂੰ ਭਾਲਦਾ ਰਿਹਾ ਅਤੇ ਅੰਤ 25 ਸਾਲ ਬਾਅਦ ਉਸ ਦੇ ਅਰਮਾਨਾਂ ਨੂੰ ਫਲ ਲੱਗ ਗਿਆ। ਸਾਲ 1997 ਵਿਚ ਚੀਨ ਦੇ ਸ਼ੈਨਡੋਂਗ ਸ਼ਹਿਰ ਵਿਚ ਇਕ 2 ਸਾਲ ਦਾ ਬੱਚਾ ਅਗ਼ਵਾ ਹੋ ਗਿਆ ਸੀ ਜਿਸ ਦਾ ਕੋਈ ਅਤਾ ਪਤਾ ਨਾ ਲੱਗਾ। ਇਸ ਮਗਰੋਂ ਬੱਚੇ ਦੇ ਪਿਤਾ ਨੇ ਆਪਣੇ ਬੇਟੇ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ। ਹੁਣ 24 ਸਾਲਾਂ ਬਾਅਦ ਉਹੀ ਪੁੱਤਰ ਅੱਜ ਆਪਣੇ ਪਿਤਾ ਨੂੰ ਮਿਲ ਗਿਆ ਹੈ। ਗੁਓ ਗੈਂਗਟੈਂਗ ਨਾਮ ਦਾ ਇਹ ਸ਼ਖ਼ਸ 24 ਸਾਲ ਆਪਣੇ ਬੇਟੇ ਨੂੰ ਭਾਲਦਾ ਰਿਹਾ ਪਰ ਉਸ ਨੂੰ ਸਫ਼ਲਤਾ ਹੁਣ ਮਿਲੀ। ਦਰਅਸਲ ਹੁਣ ਢਾਈ ਦਹਾਕਿਆਂ ਬਾਅਦ ਇਸ ਸ਼ਖਸ ਦੀ ਆਪਣੇ ਬੇਟੇ ਨਾਲ ਮੁਲਾਕਾਤ ਹੋਈ। ਇਹ ਮੇਲ ਇਕ ਪੁਲਿਸ ਸਟੇਸ਼ਨ ਦੇ ਸਾਹਮਣੇ ਹੋਇਆ ਅਤੇ ਪਿਓ-ਪੁੱਤਰ ਦੀ ਇਸ ਭਾਵੁਕ ਮੁਲਾਕਾਤ ਨੂੰ ਚੀਨ ਦੇ ਮੀਡੀਆ ਵਿਚ ਪ੍ਰਮੁੱਖਤਾ ਨਾਲ ਦਿਖਾਇਆ ਗਿਆ। ਇਸ ਮਾਮਲੇ ਉਤੇ ਸਾਲ 2015 ਵਿਚ ਇਕ ਫਿਲਮ ਵੀ ਬਣ ਚੁੱਕੀ ਹੈ। ਇਸ ਫਿਲਮ ਦਾ ਨਾਮ ਲੌਸਟ ਐਂਡ ਲਵ ਸੀ। ਇਸ ਵਿਚ ਹਾਂਗਕਾਂਗ ਦੇ ਮਸ਼ਹੂਰ ਅਦਾਕਾਰ ਐਂਡੀ ਲਾਅ ਨੇ ਕੰਮ ਕੀਤਾ ਸੀ। ਐਂਡੀ ਨੇ ਇਸ ਖ਼ਬਰ ਦੇ ਸਾਹਮਣੇ ਆਉਣ ’ਤੇ ਖੁਸ਼ੀ ਜਤਾਈ ਹੈ। ਗੈਂਗਟੈਂਗ ਨਾ ਸਿਰਫ ਟ੍ਰੈਫਿਕ ਹਾਦਸੇ ਵਿਚ ਕਈ ਵਾਰ ਜ਼ਖਮੀ ਹੋਏ ਸਗੋਂ ਇਸ ਦੇ ਇਲਾਵਾ ਉਹਨਾਂ ਦੀਆਂ 10 ਹੋਰ ਮੋਟਰਸਾਈਕਲਾਂ ਬਰਬਾਦ ਹੋਈਆਂ ਸਨ।
ਇਕ ਵਾਰ ਚੀਨ ਦੇ ਸਥਾਨਕ ਮੀਡੀਆ ਨਾਲ ਗੱਲਬਾਤ ਵਿਚ ਗੈਂਗਟੈਂਗ ਨੇ ਕਿਹਾ ਸੀ ਕਿ ਆਪਣੇ ਬੇਟੇ ਦੀ ਭਾਲ ਵਿਚ ਲੱਗੇ ਰਹਿਣ ਕਾਰਨ ਹੀ ਮੈਨੂੰ ਮੇਰੇ ਪਿਤਾ ਹੋਣ ਦਾ ਅਹਿਸਾਸ ਹੁੰਦਾ ਹੈ। ਸਥਾਨਕ ਮੀਡੀਆ ਮੁਤਾਬਕ ਜਿਨਜੇਨ ਜਦੋਂ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ ਅਤੇ ਉਸ ਨੂੰ ਕਿਸੇ ਔਰਤ ਨੇ ਅਗਵਾ ਕਰ ਲਿਆ ਸੀ।ਇਸ ਔਰਤ ਨੇ ਇਸ ਮਗਰੋਂ ਜਿਨਜੇਨ ਨੂੰ ਆਪਣੇ ਬੁਆਏਫ੍ਰੈਂਡ ਨਾਲ ਮਿਲ ਕੇ ਹੇਨਾਨ ਸੂਬੇ ਵਿਚ ਵੇਚ ਦਿੱਤਾ ਸੀ। ਜਿਨਜੇਨ ਹਾਲੇ ਵੀ ਹੇਨਾਨ ਸੂਬੇ ਵਿਚ ਰਹਿ ਰਿਹਾ ਸੀ। ਜਦੋਂ ਪੁਲਿਸ ਨੇ ਉਸ ਨੂੰ ਦੱਸਿਆ ਕਿ ਤੁਹਾਡਾ ਪਿਤਾ ਤੁਹਾਨੂੰ ਸੜਕਾਂ ’ਤੇ ਲੱਭ ਰਿਹਾ ਹੈ। 26 ਸਾਲ ਦਾ ਨੌਜਵਾਨ ਜਿਨਜੇਨ ਹੁਣ ਇਕ ਅਧਿਆਪਕ ਦੇ ਤੌਰ ’ਤੇ ਕੰਮ ਕਰਦਾ ਹੈ। ਪੁਲਿਸ ਫੋਰਸ ਨੇ ਜਿਨਜੇਨ ਦੀ ਪਛਾਣ ਉਸ ਦੇ ਡੀ.ਐੱਨ.ਏ. ਟੈਸਟਿੰਗ ਨਾਲ ਕੀਤੀ ਸੀ।

Have something to say? Post your comment

 

More in International

ਟਰੰਪ ਨੇ 9 ਲੱਖ ਪ੍ਰਵਾਸੀਆਂ ਦੇ ਕਾਨੂੰਨੀ ਪਰਮਿਟ ਕੀਤੇ ਰੱਦ

UK ਤੇ ਆਸਟ੍ਰੇਲੀਆ ਨੇ ਵਧਾਈ ਵੀਜ਼ਾ ਤੇ ਟਿਊਸ਼ਨ ਫੀਸ

ਲੰਡਨ ‘ਚ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ‘ਤੇ ਹਮਲੇ ਦੀ ਕੋਸ਼ਿਸ਼

ਟਰੰਪ ਦੇ ਨਵੇਂ ਗੋਲਡ ਕਾਰਡ ਸਕੀਮ ’ਚ 50 ਲੱਖ ਡਾਲਰ ਦੀ ਮਿਲੇਗੀ ਅਮਰੀਕੀ ਨਾਗਰਿਕਤਾ

ਅੱਤਵਾਦੀਆਂ ਨੇ ਬਲੋਚਿਸਤਾਨ ‘ਚ ਬੱਸ ‘ਤੇ ਕੀਤਾ ਹਮਲਾ

ਡੌਂਕੀ ਰਾਹੀਂ ਅਮਰੀਕਾ ਭੇਜਣ ਦੇ ਮਾਮਲੇ ‘ਚ ਕਿਸਾਨ ਆਗੂ ਸੁਖਵਿੰਦਰ ਸਿੰਘ ‘ਤੇ FIR ਦਰਜ

USA ਜਹਾਜ਼ ਲੈਂਡਿੰਗ ‘ਤੇ ਬੋਲੇ ਮਨੀਸ਼ ਤਿਵਾੜੀ ‘CM ਮਾਨ ਬਿਲਕੁਲ ਸਹੀ… ਅੰਮ੍ਰਿਤਸਰ ਹੀ ਕਿਉਂ?’

ਅੱਜ USA ਤੋਂ ਡਿਪੋਰਟ 119 ਭਾਰਤੀ ਪਹੁੰਚਣਗੇ ਅੰਮ੍ਰਿਤਸਰ

ਟਰੰਪ ਦੇ ਹੁਕਮ ‘ਤੇ ਕੋਰਟ ਨੇ ਲਗਾਈ ਰੋਕ ਅਮਰੀਕਾ ‘ਚ ਜਨਮ ਲੈਣ ਵਾਲੇ ਬੱਚਿਆਂ ਨੂੰ ਮਿਲਦੀ ਰਹੇਗੀ ਨਾਗਰਿਕਤਾ

ਪਾਕਿਸਤਾਨ ਦੇ ਸਾਬਕਾ PM ਇਮਰਾਨ ਖਾਨ ਨੂੰ 14 ਸਾਲ ਦੀ ਜੇਲ੍ਹ