ਪੰਦਰਵੀਂ ਸਦੀ ਦੇ ਮਹਾਨ ਦਾਰਸ਼ਨਿਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ “ਵਿਚਾਰ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ”ਵਿਚਾਰ ਅੱਜ ਦੇ ਸਮੇਂ ਵੀ ਬਿਲਕੁਲ ਸਹੀ ਢੁੱਕਦੇ ਹਨ। ਗੁਰੂ ਨਾਨਕ ਦੇਵ ਜੀ ਨੇ ਕਿੰਨਾ ਸਮਾਂ ਪਹਿਲਾਂ ਇਹ ਆਖ ਦਿੱਤਾ ਸੀ ਕਿ ਜੇਕਰ ਵਿੱਦਿਆ ਦੇ ਉਪਰ ਅਸੀਂ ਵਿਚਾਰ ਕਰਦੇਹਾਂ ਤਾਂਵਿੱਦਿਆ ਸਭ ਦੀ ਭਲਾਈ ਕਰਦੀ ਹੈ ।ਅਸੀਂ ਦੁਨੀਆਂ ਦੇ ਬਹੁਤ ਸਾਰੇ ਮਹਾਨ ਵਿਅਕਤੀਆਂਨੂੰ ਦੇਿਖਆਂ ਜਿਨ੍ਹਾਂ ਨੂੰ ਵਿੱਦਿਆ ਨੇਫਰਸ਼ਾਂ ਤੋਂ ਅਰਸ਼ਾਂ ਤੇ ਪਹੁੰਚਾ ਦਿੱਤਾ ਅਸੀਂ ਵੇਖਿਆ ਡਾ. ਬੀ.ਆਰ.ਅੰਬੇਦਕਰ ਨੂੰ,ਡਾ ਏ.ਪੀ.ਜੇ. ਅਬਦੁਲ ਜੀ ਨੂੰ ਕਹਿ ਸਕਦੇਹਾਂ।ਜਿਨ੍ਹਾਂ ਨੇ ਵਿੱਦਿਆ ਤੇ ਵਿਚਾਰ ਕੀਤਾ ਤੇ ਆਪਣੀ ਜ਼ਿੰਦਗੀ ਨੂੰ ਕਿੰਨਾ ਸੁਖਾਲਾ ਅਤੇ ਉੱਚੇ ਦਰਜੇ ਦਾ ਕਰ ਲਿਆ।ਜਾਂ ਹੋਰ ਬਹੁਤ ਸਾਰੇ ਮਹਾਨਸ਼ਖ਼ਸੀਅਤਾਂਦੇਖ ਸਕਦੇ ਹਾਂ ਜਿਨ੍ਹਾਂ ਨੂੰ ਵਿੱਦਿਆਨੇ ਬਹੁਤ ਕੁਝ ਦਿੱਤਾ ਹੈ।ਅੱਜ ਵੀ ਅਸੀਂ ਮਹਾਨ ਅਹੁਦਿਆਂ ਤੇ ਪਹੁੰਚੇ ਹੋਏਵਿਅਕਤੀਆਂ ਨੂੰ ਦੇਖਦੇ ਹਾਂ ਜੋ ਬਹੁਤ ਹੀ ਗ਼ਰੀਬੀ ਵਾਲੇਜੀਵਨ ਚੋਂ ਉਠ ਕੇ ਅੱਗੇ ਪੜ੍ਹਾਈ ਦੀਆਂ ਪੌੜੀਆਂ ਚੜ੍ਹ ਕੇ ਮਹਾਨ ਅਹੁਦਿਆਂ ਤੇ ਪਹੁੰਚੇ ਹਨ। ਉੱਚੇ ਅਹੁਦਿਆਂ ਤੇ ਬਿਰਾਜਮਾਨ ਆਈ.ਏ.ਐੱਸ., ਪੀ.ਸੀ.ਐੱਸ.ਅਧਿਕਾਰੀਆਂ ਦੇ ਜਦੋਂ ਜੀਵਨ ਨੂੰ ਖੰਘਾਲਦੇ ਹਾਂਤਾਂ ਇਨ੍ਹਾਂ ਦੀਆਂ ਜੜ੍ਹਾਂ ਵੀ ਗ਼ਰੀਬੀ ਵਿੱਚ ਹੀਮਿਲਦੀਆਂ ਹਨ।ਦੂਸਰੇ ਪਾਸੇ ਜੋ ਲੋਕਚੰਗਾ ਰਸੂਖ਼ ਸਮਾਜ ਵਿੱਚ ਰੱਖਦੇ ਹਨ ਉਨ੍ਹਾਂ ਨੇ ਵੀ ਵਿੱਦਿਆ ਤੋਂ ਬਹੁਤ ਕੁਝ ਗ੍ਰਹਿਣ ਕੀਤਾ ਹੈ।ਅੱਜ ਵਿੱਦਿਆ ਪ੍ਰਾਪਤ ਕਰਨ ਦੇ ਨਾਲ ਸਾਨੂੰ ਸੰਤੁਸ਼ਟੀ,ਮਾਣ,ਇੱਜ਼ਤ ਸਭ ਕੁਝ ਮਿਲਿਆ ਹੈ ।ਜੇਕਰ ਅਸੀਂ ਕਿਸੇ ਚੀਜ਼ ਦਾ ਦਾਨ ਦੇਣਾ ਚਾਹੁੰਦੇ ਹਾਂ ਤਾਂ ਵਿੱਦਿਆ ਤੋਂ ਵੱਡਾ ਦਾਨ ਕੋਈ ਨਹੀਂ ਹੋ ਸਕਦਾ।ਵਿੱਦਿਆ ਉਹ ਸੀੜ੍ਹੀ ਹੈ ਜਿਸ ਤੇ ਚੜ੍ਹ ਕੇ ਵਿਅਕਤੀ ਆਪਣੀਆਂ ਮੰਜ਼ਿਲਾਂ ਨੂੰ ਸਰ ਕਰ ਸਕਦਾ ਹੈ।ਇਸ ਲਈ ਸਾਨੂੰ ਵਿੱਦਿਆ ਤੇ ਜ਼ਰੂਰ ਵਿਚਾਰ ਕਰਨਾ ਚਾਹੀਦਾ ਹੈਤਾਂ ਹੀ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਹੋ ਸਕਦੀ ਹੈ ਤੇ ਵਿਦਿਆਰਥੀਆਂ ਦਾ ਭਲਾ ਹੋ ਸਕਦਾ ਹੈ।
ਭੂਸ਼ਨ ਕੁਮਾਰ
ਹੈੱਡਮਾਸਟਰ ਸਰਕਾਰੀ ਹਾਈਸਮਾਰਟ ਸਕੂਲ ਮਰਦਾਂਹੇੜੀਸਮਾਣਾ(ਪਟਿਆਲਾ )
ਮੋ.ਨ.9872981349