Thursday, November 21, 2024

Malwa

ਸਰਕਾਰੀ ਹਾਈ ਸਕੂਲ ਕਮਾਲਪੁਰ ਵਿਖੇ ਇੱਕ ਰੋਜ਼ਾ ਅਥਲੈਟਿਕ ਮੀਟ ਦਾ ਆਯੋਜਨ ਰੱਸਾਕਸੀ, ਗੋਲਾ ਸੁੱਟਣਾ, ਲੰਬੀ ਛਾਲ ਤੇ ਦੌੜਾਂ ਦੇ ਹੋਏ ਫਸਵੇਂ ਮੁਕਾਬਲੇ

October 25, 2021 02:58 PM
SehajTimes

ਦਿੜ੍ਹਬਾ ਮੰਡੀ : ਸਰਕਾਰੀ ਹਾਈ ਸਕੂਲ ਕਮਾਲਪੁਰ ਵਿਖੇ ਇੱਕ ਰੋਜ਼ਾ ਸਾਲਾਨਾ ਅਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਇਸ ਅਥਲੈਟਿਕ ਮੀਟ ਦਾ ਉਦਘਾਟਨ ਕਰਦਿਆਂ ਸਕੂਲ ਮੁਖੀ ਡਾ. ਪਰਮਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਆ। ਉਹਨਾਂ ਨੇ ਕਿਹਾ ਕਿ ਖੇਡਾਂ ਜਿੱਥੇ ਸਰੀਰਕ ਤੰਦਰੁਸਤੀ ਲਈ ਜਰੂਰੀ ਹੈ, ਉੱਥੇ ਸਮੁੱਚੀ ਸ਼ਖਸ਼ੀਅਤ ਦੇ ਵਿਕਾਸ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ। 

ਡੀ.ਪੀ.ਈ. ਹਰਜੀਤ ਸਿੰਘ ਜੋਗਾ ਨੇ ਦੱਸਿਆ ਕਿ ਅਥਲੈਟਿਕ ਮੀਟ ਦੌਰਾਨ ਲੜਕੀਆਂ ਦੇ 100 ਮੀਟਰ ਦੌੜ ਅੰਡਰ-19 ਸਾਲ ਵਿੱਚੋਂ ਰਮਨਦੀਪ ਕੌਰ (12ਵੀਂ), ਰਿੰਪੀ ਕੌਰ (11ਵੀਂ) ਅਤੇ ਗੁਰਵਿੰਦਰ ਕੌਰ (11ਵੀਂ), ਅੰਡਰ-17 ਸਾਲ ਵਿੱਚੋਂ ਕਮਲਦੀਪ ਕੌਰ (10ਵੀਂ ਬੀ), ਮਨਪ੍ਰੀਤ ਕੌਰ (10ਵੀਂ ਏ) ਅਤੇ ਹਰਪ੍ਰੀਤ ਕੌਰ (9ਵੀਂ ਬੀ) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਲੜਕਿਆਂ ਦੇ 100 ਮੀਟਰ ਦੌੜ ਅੰਡਰ-19 ਵਿੱਚੋਂ ਸੁਖਵੀਰ ਸਿੰਘ (12ਵੀਂ), ਸੋਮਾ ਸਿੰਘ (11ਵੀਂ) ਅਤੇ ਗੁਰਸੇਵਕ ਸਿੰਘ (11ਵੀਂ), ਅੰਡਰ 17 ਸਾਲ ਵਿੱਚੋਂ ਦਮਨਪ੍ਰੀਤ ਸਿੰਘ (10ਵੀਂ ਬੀ), ਮਹਿਕ ਸਿੰਘ (9ਵੀਂ ਬੀ)  ਅਤੇ ਸੁਖਵੀਰ ਸਿੰਘ (9ਵੀਂ ਬੀ) ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹੇ। 100 ਮੀਟਰ ਜਮਾਤ 8ਵੀਂ ਵਿੱਚੋਂ ਪਰਵਾਨਜੋਤ ਸਿੰਘ ਤੇ ਗਗਨਜੋਤ ਕੌਰ, 7ਵੀਂ ਜਮਾਤ ਵਿੱਚੋਂ ਜੈਸਮੀਨ ਸਿੰਘ ਤੇ ਮਨਪ੍ਰੀਤ ਕੌਰ ਅਤੇ 6ਵੀਂ ਜਮਾਤ ਵਿੱਚੋਂ ਹਰਸ਼ਵੀਰ ਸਿੰਘ ਤੇ ਹਰਜੋਤ ਕੌਰ ਆਪਣੇ-ਆਪਣੇ ਵਰਗ ਵਿੱਚ ਪਹਿਲੇ ਸਥਾਨ 'ਤੇ ਰਹੇ। ਰੱਸਾਕਸੀ ਦੇ ਰੌਚਕ ਮੁਕਾਬਲਿਆਂ ਵਿੱਚ ਕੁੜੀਆਂ ਦੇ ਵਰਗ ਵਿੱਚ 10ਵੀਂ ਏ ਜਮਾਤ ਨੇ 9ਵੀਂ ਏ ਜਮਾਤ ਨੂੰ, 12ਵੀਂ ਜਮਾਤ ਨੇ 11ਵੀਂ ਜਮਾਤ ਨੂੰ ਅਤੇ ਲੜਕਿਆਂ ਦੇ ਵਰਗ ਵਿੱਚ 9ਵੀਂ ਏ ਜਮਾਤ ਨੇ 10ਵੀਂ ਬੀ ਜਮਾਤ ਨੂੰ, 11ਵੀਂ ਜਮਾਤ ਨੇ 12ਵੀਂ ਜਮਾਤ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।

 ਮਿਡਲ ਵਰਗ ਦੇ ਲੜਕੀਆਂ ਦੇ ਰੱਸਕਸੀ ਮੁਕਾਬਲੇ ਵਿੱਚੋਂ ਸੀ.ਵੀ. ਰਮਨ ਹਾਊਸ ਨੇ ਹੋਮੀ ਭਾਬਾ ਹਾਊਸ ਅਤੇ ਲੜਕਿਆਂ ਦੇ ਵਰਗ ਵਿੱਚੋਂ ਡਾ. ਏ.ਪੀ.ਜੇ. ਅਬਦੁਲ ਕਲਾਮ ਹਾਊਸ ਨੇ ਜਗਦੀਸ਼ ਚੰਦਰ ਬੋਸ ਹਾਊਸ ਨੂੰ ਹਰਾਇਆ। ਖੇਡ ਮੁਕਾਬਲਿਆਂ ਦੌਰਾਨ ਅਧਿਆਪਕ ਮੰਗਲ ਸਿੰਘ ਨੇ ਕੁਮੈਂਟੇਟਰ ਦੀ ਜਿੰਮੇਵਾਰੀ ਨਿਭਾਈ। ਅਖੀਰ ਵਿੱਚ ਸਕੂਲ ਮੁਖੀ ਡਾ. ਪਰਮਿੰਦਰ ਸਿੰਘ ਅਤੇ ਸਟਾਫ ਵੱਲੋਂ ਜੇਤੂ ਖਿਡਾਰੀਆਂ ਦਾ ਮੈਡਲ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਅਧਿਆਪਕਾ ਯਾਦਵਿੰਦਰ ਕੌਰ, ਹਰਦੀਪ ਕੌਰ, ਜਸਪ੍ਰੀਤ ਕੌਰ, ਹਰਪ੍ਰੀਤ ਕੌਰ, ਕੰਚਨਪ੍ਰੀਤ ਕੌਰ, ਸੁਖਵੀਰ ਕੌਰ, ਰਵਿੰਦਰਪਾਲ ਸਿੰਘ, ਮਨਦੀਪ ਸਿੰਘ, ਮੰਗਤ ਸਿੰਘ, ਹੇਮੰਤ ਸਿੰਘ, ਲਖਵੀਰ ਸਿੰਘ, ਰਮਨਦੀਪ ਸਿੰਘ, ਸਤਨਾਮ ਸਿੰਘ, ਟਿੰਕੂ ਕੁਮਾਰ, ਰਣਜੀਤ ਕੁਮਾਰ ਅਤੇ ਕੁਲਵੀਰ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ।

Have something to say? Post your comment

 

More in Malwa

ਡੀਟੀਐੱਫ ਦੇ ਸੱਦੇ ਤੇ ਸੈਂਕੜੇ ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਫਸਰ ਸੰਗਰੂਰ ਦੇ ਦਫ਼ਤਰ ਦੇ ਅੱਗੇ ਲਗਾਇਆ ਧਰਨਾ

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਪ੍ਰਧਾਨਗੀ ਹੇਠ ਹੋਈ

ਪਿੰਡ ਮੰਡੋਫਲ ਦੇ ਕਿਸਾਨ ਜਸਵਿੰਦਰ ਸਿੰਘ ਨੇ ਡੀ.ਏ.ਪੀ. ਦੀ ਥਾਂ ਸਿੰਗਲ ਸੁਪਰ ਫਾਸਫੇਟ ਵਰਤਕੇ ਕੀਤੀ ਕਣਕ ਦੀ ਬਿਜਾਈ

ਊੜਾ ਅਤੇ ਜੂੜਾ ਬਚਾਉ ਲਹਿਰ’ ਵਲੋਂ ਕਰਵਾਏ ਕੁਇਜ ਮੁਕਾਬਲਿਆਂ ਵਿਚ ਬਾਬਾ ਸਾਹਿਬ ਦਾਸ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ

ਕਰਜ਼ਾ ਵਸੂਲੀ ਬਦਲੇ ਕਿਸੇ ਦੀ ਜਾਇਦਾਦ ਕੁਰਕ ਨਹੀਂ ਹੋਣ ਦੇਵਾਂਗੇ : ਉਗਰਾਹਾਂ

ਸੰਤ ਰਤਨ ਸਿੰਘ ਜੀ ਗੁ: ਅਤਰਸਰ (ਰਾੜਾ ਸਾਹਿਬ) ਵਾਲਿਆਂ ਦੀ ਤੀਸਰੀ ਬਰਸੀ ਮਨਾਈ 

ਸੁਨਾਮ ਵਿਖੇ ਕਿਸਾਨਾਂ ਨੇ ਮਾਰਕੀਟ ਕਮੇਟੀ ਦਾ ਦਫ਼ਤਰ  ਘੇਰਿਆ 

ਸਵਰਗੀ ਹਰਭਜਨ ਸਿੰਘ ਥਿੰਦ ਨੂੰ ਸ਼ਰਧਾਂਜਲੀਆਂ ਭੇਟ 

ਮੁੱਖ ਮੰਤਰੀ ਦੀ ਨਵੇਂ ਚੁਣੇ ਪੰਚਾਂ ਨੂੰ ਅਪੀਲ; ਆਪਣੇ ਪਿੰਡਾਂ ਨੂੰ ‘ਆਧੁਨਿਕ ਵਿਕਾਸ ਧੁਰੇ’ ਵਿੱਚ ਤਬਦੀਲ ਕਰੋ

ਸੁਨਾਮ ਪੁਲਿਸ ਵੱਲੋਂ ਸੱਤ ਮੈਂਬਰੀ ਲੁਟੇਰਾ ਗਿਰੋਹ ਕਾਬੂ