Patiala: ਬਿਸ਼ਨ ਨਗਰ ਦੀ ਮੇਨ ਮਾਰਕੀਟ ਵਿਖੇ ਸਮੁੰਹ ਦੁਕਾਨਦਾਰਾਂ, ਨਗਰ ਵਾਸੀਆਂ ਵਲੋਂ ਪੰਜਾਬ ਵਿਧਾਨ ਸਭਾ ਦੀ ਚੋਣ ਦੇ ਨਤੀਜੇ ਆਉਣ ਉਪਰੰਤ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇਂ ਅਤੇ ਭੰਗੜੇ ਪਾਏ ਗਏ ਇਸ ਮੋਕੇ ਸੁਰਿੰਦਰਪਾਲ ਗੋਇਲ ਨੇ ਕਿਹਾ ਕਿ ਪੰਜਾਬ ਦੇ ਸਿਆਸਤਦਾਨਾਂ ਵਲੋਂ ਆਪਣੇ-ਆਪਣੇ ਕਾਰਜਕਾਲ ਸਮੇਂ ਵਿੱਚ ਸਿਰਫ ਤੇ ਸਿਰਫ ਆਪਣੀਆਂ ਤਜੋਰੀਆਂ ਭਰਨ ਦਾ ਆਪਣੇ ਭਾਈ-ਭਤੀਜਿਆਂ ਨੂੰ ਸਰਕਾਰ ਦੇ ਨਜ਼ਾਇਜ ਲਾਭ ਦੇਣ ਦਾ ਕੰਮ ਕਰਕੇ ਪੰਜਾਬ ਦੀ ਲੋਕਾਂ ਨਾਲ ਧਰੋਹ ਕੀਤਾ ਪੰਜਾਬ ਦੇ ਲੋਕ ਇਹਨਾਂ ਦੇ ਮਾੜੇ ਕੰਮਾਂ ਤੋਂ ਬਹੂਤ ਦੁੱਖੀ ਸਨ
ਸੋ ਪੰਜਾਬ ਦੇ ਸਮੁੰਹ ਲੋਕਾਂ ਨੇ ਪੁਰੇ ਪੰਜਾਬ ਵਿੱਚ ਝਾੜੂ ਫੇਰ ਕੇ ਪੰਜਾਬ ਵਿਚ ਸਫਾਈ ਕਰਨ ਦਾ ਕੰਮ ਕੀਤਾ ਹੈ। ਸਮੁੰਹ ਨਗਰ ਵਾਸੀਆਂ ਨੇ ਡਾ. ਬਲਬੀਰ ਸਿੰਘ ਦੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਬਨਣ ਅਤੇ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਨ ਦੀ ਖਸ਼ੀ ਵਿਚ ਲੱਡੁ ਵੰਡੇ ਭੰਗੜੇ ਪਾਏ।
ਵੇਖਣ ਵਿੱਚ ਆਇਆ ਕਿ ਹਰ ਨਗਰ ਵਾਸੀ ਬਹੁਤ ਖੁਸ਼ੀ ਮਹਿਸੁਸ ਕਰ ਰਿਹਾ ਸੀ। ਇਸ ਮੋਕੇ ਬਲਾਕ ਪ੍ਰਧਾਨ ਸ੍ਰੀ ਅਮਰਜੀਤ ਸਿੰਘ ਭਾਟਿਆ ਅਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਰਵਾਇਤੀ ਪਰਟੀਆਂ ਦੇ ਨੇਤਾਵਾਂ ਵਲੋਂ ਆਪਣੇ-ਆਪਣੇ ਕਰਜ ਕਾਲ ਸਮੇਂ ਵਿੱਚ ਰੱਜ ਕੇ ਭ੍ਰਿਸ਼ਟਾਚਾਰ ਕੀਤੇ ਜਿਸ ਦਾ ਲੋਕਾਂ ਵਿੱਚ ਬਹੁਤ ਗੁੱਸਾ ਸੀ ਲੋਕਾਂ ਵਲੋਂ ਆਪਣੇ ਗੁੱਸੇ ਦਾ ਇਜ਼ਹਾਰ ਕਰਦੀਆਂ ਆਮ ਆਦਮੀ ਪਾਰਟੀ ਦੇ ਹੱਕ ਵਿਚ ਵੋਟ ਪਾਕੇ ਆਪਣਾ ਗੁੱਸਾ ਕੱਢਿਆ।
ਇਸ ਸਮੇਂ ਸ੍ਰੀ ਸੁਰਿੰਦਰ ਸਿੰਗਲਾ(ਟੋਨੀ), ਸ੍ਰੀ ਰਾਮ ਆਸਰਾ ਸਿੰਘ ਗਰਚਾ, ਸ੍ਰੀ ਗੁਰਮੇਲ ਸਿੰਘ, ਸ੍ਰੀ ਬਲਵਿੰਦਰ ਸਿੰਘ, ਸ੍ਰੀ ਭਗਵਾਨ ਦਾਸ, ਸ੍ਰੀ ਪੁਸ਼ਪਿੰਦਰ ਪਾਠਕ, ਸ੍ਰੀ ਦਲੀਪ ਸਿੰਘ, ਸ੍ਰੀ ਵੇਦ ਪ੍ਰਕਾਸ਼ ਸ਼ਰਮਾ, ਸ੍ਰੀ ਪ੍ਰਿੰਸ ਗੁਲਾਟੀ, ਡਾ. ਅਮਰਿੰਦਰ ਸਿੰਘ, ਡਾ. ਵਿਕਾਸ ਗਰਗ, ਸ੍ਰੀ ਵਿਜੇ ਕੁਮਾਰ, ਮਾਸਟਰ ਧਰਮ ਦਾਸ ਅਤੇ ਬਹੁਤ ਗਿਣਤੀ ਵਿੱਚ ਨਗਰ ਵਾਸੀ ਸ਼ਾਮਲ ਹੋਏ।