ਨਵੀਂ ਦਿੱਲੀ : ਕੋਲੰਬੀਆਂ ਤੋਂ ਇਕ ਬਹੁਤ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਅਨੁਸਾਰ ਕੋਲੰਬੀਆਂ ਵਿਚ ਸੋਨੇ ਦੀ ਖ਼ਦਾਨ ਵਿਚ ਕੰਮ ਕਰਨ ਵਾਲੇ 10 ਮਜ਼ਦੂਰਾਂ ਦੀ ਖ਼ਦਾਨ ਦੇ ਧਸਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਤੋਂ ਇਲਾਵਾ ਕਈ ਲੋਕ ਲਾਪਤਾ ਵੀ ਦੱਸੇ ਜਾ ਰਹੇ ਹਨ। ‘ਭਾਸਕਰ’ ਦੇ ਹਵਾਲੇ ਤੋਂ ਪ੍ਰਾਪਤ ਹੋਈ ਖ਼ਬਰ ਅਨੁਸਾਰ ਉਥੇ ਦੇ ਗਵਰਨਰ ਨੇ ਦਸਿਆ ਕਿ ਮਰਨ ਵਾਲਿਆਂ ਵਿਚ ਜ਼ਿਆਦਾਤਰ ਲੋਕ ਖ਼ਦਾਨ ਵਿਚ ਕੰਮ ਕਰਨ ਵਾਲੇ ਸਨ ਅਤੇ ਉਨ੍ਹਾਂ ਨੇ ਜ਼ਖ਼ਮੀਆਂ ਦੇ ਪਰਿਵਾਰਾਂ ਨਾਲ ਮੁਲਾਕਾਤ ਵੀ ਕੀਤੀ ਹੈ। ਪ੍ਰਾਪਤ ਹੋਈਆਂ ਖ਼ਬਰਾਂ ਅਨੁਸਾਰ ਕੋਲੰਬੀਆਂ ਵਿਚ ਪਹਾੜੀਆਂ ਖਿਸਕਣ ਕਾਰਨ ਛੇ ਹਜ਼ਾਰ ਤੋਂ ਵਧੇਰੇ ਲੋਕ ਪ੍ਰਭਾਵਿਤ ਹੋਏ ਹਨ।