ਦੇਸ਼ ਦੀ ਵੰਡ ਤੋਂ ਪ੍ਰਭਾਵਿਤ ਅਤੇ ਉਸ ਸਮੇਂ ਵੰਡ ਦਾ ਸੰਤਾਪ ਹੰਡਾਉਣ ਵਾਲੀ ਪਟਿਆਲਾ ਦੀ ਵੱਖ-ਵੱਖ ਬਿਰਾਦਰੀਆਂ ਅਤੇ ਲੋਕਾਂ ਵਲੋਂ ਅਤੇ ਪਟਿਆਲਾ ਦੇ ਭਾਜਪਾ ਵਰਕਰਾਂ ਵੱਲੋਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਸੱਦੇ ਤੇ 14 ਅਗਸਤ ਨੂੰ ਐਸ.ਐਸ.ਟੀ ਨਗਰ ਵਿਖੇ ਇਕ ਪ੍ਰੋਗਰਾਮ ਰਾਹੀਂ ਵਿਭਾਜਨ ਵਿਭਿਸ਼ੀਕਾ ਸਮ੍ਰਿਤੀ ਦਿਵਸ ਵਜੋਂ ਮਨਾਇਆ ਗਿਆ। ਐਮ.ਪੀ. ਪਟਿਆਲਾ ਪ੍ਰਨੀਤ ਕੌਰ, ਜੈ ਇੰਦਰ ਕੌਰ, ਚੜਦੀਕਲਾ ਗਰੁੱਪ ਦੇ ਡਾਇਰੈਕਟਰ ਜਗਜੀਤ ਸਿੰਘ ਦਰਦੀ ਅਤੇ ਡਾ ਅਜਮੇਰ ਸਿੰਘ ਮੁੱਖ ਤੌਰ ਤੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਅਤੇ ਉਨ੍ਹਾਂ ਨੇ ਵੰਡ ਦੇ ਸਮੇਂ ਦੇ ਕਈ ਅਣਸੁਣੇ ਕਿੱਸੇ ਸਾਂਝੇ ਕੀਤੇ।
ਚੜਦੀਕਲਾ ਗਰੁੱਪ ਦੇ ਡਾਇਰੈਕਟਰ ਜਗਜੀਤ ਸਿੰਘ ਦਰਦੀ ਨੇ ਕਿਹਾ, "ਮੇਰਾ ਜਨਮ ਦੇਸ਼ ਦੀ ਵੰਡ ਤੋਂ 2 ਸਾਲ ਬਾਅਦ ਹੋਇਆ ਸੀ ਮਗਰ ਉਸ ਔਖੇ ਸਮੇਂ ਬਾਰੇ ਜੋ ਵੀ ਆਪਣੇ ਪਰਿਵਾਰ ਤੋਂ ਗੱਲ ਸੁਣਿਆ ਉਹ ਅੱਜ ਵੀ ਯਾਦ ਕਰਨ ਤੇ ਰੌਂਗਟੇ ਖੜੇ ਕਰ ਦਿੰਦੀਆਂ ਹਨ। ਦੇਸ਼ ਦੀ ਵੰਡ ਨਾਲ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੋਇਆ, ਪੰਜਾਬ ਦੇ ਕਿੰਨ੍ਹੇ ਹੀ ਲੋਕਾਂ ਨੂੰ ਉਸ ਸਮੇਂ ਜਾਨਾ ਦੀ ਕੁਰਬਾਨੀ ਦੇਣੀ ਪਈ ਅਤੇ ਆਪਣੇ ਘਰ ਛੱਡਕੇ ਪਰਿਵਾਰ ਛੱਡਕੇ ਲਹਿੰਦੇ ਅਤੇ ਚੜਦੇ ਪੰਜਾਬ ਵਿੱਚ ਜਾਣਾ ਪਿਆ।"
ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਵੰਡ ਮੌਕੇ ਆਪਣੀ ਜਾਨਾਂ ਗਵਾਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਦਿੰਦੇ ਕਿਹਾ, "ਪਹਿਲਾਂ ਤਾਂ ਮੈਂ 14 ਅਗਸਤ 1947 ਨੂੰ ਵੰਡ ਦੇ ਉਸ ਭਿਆਨਕ ਮੰਜ਼ਰ ਦੌਰਾਨ ਆਪਣੀ ਜਾਨਾ ਗਵਾਉਣ ਵਾਲੇ ਸਾਰੇ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕਰਦੀ ਹਾਂ। ਦੇਸ਼ ਦੀ ਵੰਡ ਵੇਲੇ ਮੇਰੇ ਸਹੁਰਾ ਪਰਿਵਾਰ ਮਹਾਰਾਜਾ ਯਾਦਵਿੰਦਰ ਸਿੰਘ ਜੀ ਅਤੇ ਰਾਜਮਾਤਾ ਮਹਿੰਦਰ ਕੌਰ ਜੀ ਵਲੋਂ ਜੋ ਇਨਸਾਨੀਅਤ ਪ੍ਰਤੀ ਆਪਣਾ ਫਰਜ਼ ਨਿਭਾਇਆ ਗਿਆ ਸੀ ਅਤੇ ਲੋਕਾਂ ਦੀ ਮੁੜ ਵਸੇਬੇਂ ਵਿੱਚ ਮਦਦ ਕੀਤੀ ਗਈ ਸੀ ਉਹ ਅੱਜ ਵੀ ਲੋਕਾਂ ਨੂੰ ਯਾਦ ਹੈ। ਮੇਰੀ ਸ਼ਾਦੀ ਤੋਂ ਬਾਅਦ ਬਰਬਾਦੀ ਦੇ ਮੰਜ਼ਰ ਸੀ ਇਕ ਕਹਾਣੀ ਜੋ ਰਾਜਮਾਤਾ ਜੀ ਨੇ ਮੈਨੂੰ ਸੁਣਾਈ ਸੀ ਉਹ ਮੈਨੂੰ ਅੱਜ ਵੀ ਯਾਦ ਹੈ, ਉਹ ਜਦ ਰਾਹਤ ਕੈਂਪਾਂ ਵਿੱਚ ਖਾਣਾ ਅਤੇ ਲੰਗਰ ਵੰਡਣ ਜਾਂਦੇ ਸਨ ਤਾਂ ਇੱਕ ਕੈਂਪ ਵਿੱਚ ਉਨ੍ਹਾਂ ਨੂੰ ਇਕ ਔਰਤ ਮਿਲੀ ਜੋ ਬਿਲਕੁਲ ਸੁੰਨ ਸੀ, ਬਾਰ ਬਾਰ ਬੁਲਾਏ ਤੇ ਵੀ ਨਹੀਂ ਬੋਲ ਰਹੀ ਸੀ ਤਾਂ ਉਸਦੇ ਨਾਲ ਬੈਠੇ ਲੋਕਾਂ ਨੇ ਦੱਸਿਆ ਕਿ ਉਸਦੇ 6 ਮਹੀਨੇ ਦੇ ਬੱਚੇ ਨੂੰ ਉਸਦੀ ਅੱਖਾਂ ਸਾਹਮਣੇ ਅੱਧ ਵਿਚਕਾਰੋਂ ਕੱਟਕੇ ਸੁੱਟ ਦਿੱਤਾ ਗਿਆ ਸੀ।"