Friday, September 20, 2024

Malwa

ਭਾਸ਼ਾ ਵਿਭਾਗ ਨੇ ਕੁਇਜ਼ ਮੁਕਾਬਲੇ ਕਰਵਾਏ

August 23, 2023 05:50 PM
SehajTimes

ਪਟਿਆਲਾ : ਜ਼ਿਲ੍ਹਾ ਭਾਸ਼ਾ ਦਫ਼ਤਰ, ਪਟਿਆਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਇਹ ਮੁਕਾਬਲਾ ਤਿੰਨ ਵਰਗਾਂ ਵਿਚ ਕਰਵਾਇਆ ਗਿਆ। ਵਰਗ ‘ੳ’ ਵਿਚ ਅੱਠਵੀਂ ਸ਼੍ਰੇਣੀ ਤੱਕ, ਵਰਗ ‘ਅ’ ਵਿਚ ਨੌਵੀਂ ਤੋਂ ਬਾਰ੍ਹਵੀਂ ਤੱਕ ਅਤੇ ਵਰਗ ‘ੲ’ ਵਿਚ ਗ੍ਰੈਜੂਏਸ਼ਨ ਤੱਕ ਦੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਕੁਇਜ਼ ਮੁਕਾਬਲੇ ਵਿਚ ਵਿਦਿਆਰਥੀਆਂ ਤੋਂ ਪੰਜਾਬੀ ਸਾਹਿਤ, ਧਰਮ, ਭਾਸ਼ਾ ਸ਼ਖ਼ਸੀਅਤਾਂ, ਸਭਿਆਚਾਰ, ਇਤਿਹਾਸ ਅਤੇ ਭੂਗੋਲ ਆਦਿ ਨਾਲ ਸਬੰਧਤ ਪ੍ਰਸ਼ਨ ਪੁੱਛੇ ਗਏ। ਇਨ੍ਹਾਂ ਮੁਕਾਬਲਿਆਂ ਲਈ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਜ਼ਿਲ੍ਹੇ ਭਰ ਦੇ ਵੱਖ ਵੱਖ ਸਕੂਲਾਂ ਵੱਲੋਂ ਵੱਧ-ਚੜ੍ਹ ਕੇ ਹਿੱਸਾ ਲਿਆ ਗਿਆ।

ਸਰਕਾਰੀ ਸਕੂਲਾਂ ਦੇ ਨਾਲ ਨਾਲ ਪ੍ਰਾਈਵੇਟ ਸਕੂਲਾਂ ਨੇ ਵੀ ਹਿੱਸਾ ਲਿਆ

ਇਨ੍ਹਾਂ ਮੁਕਾਬਲਿਆਂ ਵਿਚ ਸਰਕਾਰੀ ਸਕੂਲਾਂ ਦੇ ਨਾਲ ਨਾਲ ਪ੍ਰਾਈਵੇਟ ਸਕੂਲਾਂ ਨੇ ਵੀ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਵਿਚੋਂ ‘ੳ’ ਵਰਗ ਵਿਚ ਪਹਿਲਾ ਸਥਾਨ ਅਮਨਦੀਪ ਕੌਰ, 8ਵੀਂ ਕਲਾਸ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਨਿਊ ਪਾਵਰ ਹਾਊਸ ਕਾਲੋਨੀ ਸਕੂਲ, ਪਟਿਆਲਾ, ਦੂਜਾ ਸਥਾਨ ਇਸੇ ਸਕੂਲ ਦੀ ਵਿਦਿਆਰਥਣ ਸਨੇਹਾ, ਕਲਾਸ 8ਵੀਂ, ਤੀਜਾ ਸਥਾਨ ਸ਼ਿਆਮ ਘੋਸ਼, ਕਲਾਸ 8ਵੀਂ, ਔਰੋ ਮੀਰਾ ਸੈਂਟਰ ਆਫ਼ ਐਜੂਕੇਸ਼ਨ, ਪਟਿਆਲਾ, ਵਰਗ ‘ਅ’ ਵਿਚੋਂ ਪਹਿਲਾ ਸਥਾਨ ਜਸਪ੍ਰੀਤ ਕੌਰ, 12ਵੀਂ ਕਲਾਸ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਨਿਊ ਪਾਵਰ ਹਾਊਸ ਕਾਲੋਨੀ ਸਕੂਲ, ਪਟਿਆਲਾ, ਦੂਜਾ ਸਥਾਨ ਕਿਰਨਜੋਤ ਕੌਰ, ਕਲਾਸ 11ਵੀਂ, ਪੁਲਿਸ ਡੀ.ਏ.ਵੀ. ਪਬਲਿਕ ਸਕੂਲ, ਪਟਿਆਲਾ, ਤੀਜਾ ਸਥਾਨ ਤ੍ਰਿਪਤੀ, ਕਲਾਸ 11ਵੀਂ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਮਾਡਲ ਟਾਊਨ, ਪਟਿਆਲਾ ਅਤੇ ਵਰਗ ‘ੲ’ ਵਿਚੋਂ ਪਹਿਲਾ ਸਥਾਨ ਮਨਦੀਪ ਕੌਰ, ਕਲਾਸ ਬੀ.ਏ. ਭਾਗ ਤੀਜਾ, ਪਬਲਿਕ ਕਾਲਜ, ਸਮਾਣਾ, ਦੂਜਾ ਸਥਾਨ ਹਰਸੇਵਕ ਸਿੰਘ, ਕਲਾਸ ਬੀ.ਐਸ.ਸੀ.ਭਾਗ ਤੀਜਾ, ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਅਤੇ ਤੀਜਾ ਸਥਾਨ ਮਨਜੋਤ ਸਿੰਘ, ਕਲਾਸ ਬੀ.ਏ. ਭਾਗ ਦੂਜਾ, ਪਬਲਿਕ ਕਾਲਜ ਸਮਾਣਾ ਨੇ ਹਾਸਲ ਕੀਤਾ।

ਵੱਖ ਵੱਖ ਸਕੂਲਾਂ ਦੇ ਅਧਿਆਪਕ ਸਾਹਿਬਾਨ ਅਤੇ ਦਫ਼ਤਰ ਦਾ ਸਟਾਫ਼ ਵੀ ਹਾਜ਼ਰ  ਸਨ

ਜੇਤੂ ਵਿਦਿਆਰਥੀਆਂ ਨੂੰ ਹਰਭਜਨ ਕੌਰ, ਡਿਪਟੀ ਡਾਇਰੈਕਟਰ ਵੱਲੋਂ ਸਰਟੀਫਿਕੇਟ ਅਤੇ ਨਕਦ ਇਨਾਮ ਦਿੱਤੇ ਗਏ। ਸਤਪਾਲ ਸਿੰਘ, ਖੋਜ ਅਫ਼ਸਰ ਵੱਲੋਂ ਆਏ ਹੋਏ ਸਾਰੇ ਵਿਦਿਆਰਥੀਆਂ ਅਤੇ ਅਧਿਆਪਕ ਸਾਹਿਬਾਨ ਦਾ ਧੰਨਵਾਦ ਕੀਤਾ ਗਿਆ। ਇਸ ਮੁਕਾਬਲੇ ਵਿਚ ਪਹਿਲੇ ਸਥਾਨ ਤੇ ਆਉਣ ਵਾਲੇ ਵਿਦਿਆਰਥੀ ਰਾਜ ਪੱਧਰ ਤੇ ਕਰਵਾਏ ਜਾਣ ਵਾਲੇ ਕੁਇਜ਼ ਮੁਕਾਬਲੇ ਵਿਚ ਹਿੱਸਾ ਲੈ ਸਕਣਗੇ। ਇਸ ਮੌਕੇ ਵੱਖ ਵੱਖ ਸਕੂਲਾਂ ਦੇ ਅਧਿਆਪਕ ਸਾਹਿਬਾਨ ਅਤੇ ਦਫ਼ਤਰ ਦਾ ਸਟਾਫ਼ ਵੀ ਹਾਜ਼ਰ ਰਿਹਾ। ਇਸ ਮੌਕੇ ਨਵਨੀਤ ਕੌਰ, ਸੀਨੀਅਰ ਸਹਾਇਕ, ਹਰਦੀਪ ਕੌਰ, ਸਟੈਨੋ, ਬਿਕਰਮ ਕੁਮਾਰ, ਰੀਤੂ ਰਾਣੀ, ਸੁਮਨ ਵਰਮਾ, ਗੁਰਮੇਲ ਸਿੰਘ, ਕਵਿਤਾ, ਪੱਲਵੀ ਸ਼ਰਮਾ, ਮਨਦੀਪ ਕੌਰ, ਜਸਬੀਰ ਸਿੰਘ, ਦੀਪਕ ਕੁਮਾਰ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।

 

Have something to say? Post your comment

 

More in Malwa

ਅਗਾਮੀ ਪੰਚਾਇਤੀ ਚੋਣਾਂ ਸਬੰਧੀ ਤਿਆਰੀਆਂ ਹੁਣ ਤੋਂ ਹੀ ਅਰੰਭੀਆਂ ਜਾਣ-ਡਾ. ਸੋਨਾ ਥਿੰਦ

ਪਾਵਰਕੌਮ ਬਿਜਲੀ ਖਪਤਕਾਰਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ: ਐਕਸੀਅਨ ਗੁਪਤਾ

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ,ਸਾਫ ਸਫਾਈ ਆਦਿ ਦਾ ਲਿਆ ਜਾਇਜਾ

ਡਿਪਟੀ ਕਮਿਸ਼ਨਰ ਨੇ ਮਾਲ ਅਫ਼ਸਰਾਂ ਦੀ ਕਾਰਗੁਜ਼ਾਰੀ ਦਾ ਲਿਆ ਜਾਇਜ਼ਾ

ਮਾਲੇਰਕੋਟਲਾ ਪੁਲਿਸ ਦੇ ਥਾਣਾ ਸ਼ਹਿਰੀ 1 ਦੀ ਲੋਕਾਂ ਨੇ ਰੱਜ ਕੇ ਕੀਤੀ ਸਲਾਘਾ

ਬਿਸ਼ਨਪੁਰਾ ਧਰਨੇ 'ਚ ਚੌਥੇ ਦਿਨ ਆਇਆ ਮੋੜਾ 

ਵਿੱਤੀ ਸਾਲ 2024-25 ਦੌਰਾਨ ਉਦਯੋਗਿਕ ਨਿਤੀ-2017 ਅਧੀਨ FCI ਵੈਰੀਫਿਕੇਸ਼ਨ ਐਂਡ ਬਿਜਲੀ ਡਿਊਟੀ ਛੋਟ ਲਈ ਪੰਜ ਉਦਯੋਗਿਕ ਯੂਨਿਟਾਂ ਨੂੰ ਦਿੱਤੀ ਜਾ ਚੁੱਕੀ ਹੈ ਪ੍ਰਵਾਨਗੀ : ਡਾ ਪੱਲਵੀ

ਦੋ ਮਨਰੇਗਾ ਕਾਮਿਆਂ ਦਾ ਤੀਜੇ ਦਿਨ ਵੀ ਨਾ ਹੋਇਆ ਸਸਕਾਰ 

ਨੰਬਰਦਾਰਾਂ ਨੇ ਸਰਕਾਰ ਪ੍ਰਤੀ ਜਤਾਈ ਨਰਾਜ਼ਗੀ 

ਆਲਮੀ ਪੱਧਰ ਤੇ ਵਾਤਾਵਰਨ ਨੂੰ ਬਚਾਉਣ ਲਈ ਉਪਰਾਲੇ ਜ਼ਰੂਰੀ : ਡਾਕਟਰ ਫੂਲ