ਪਟਿਆਲਾ- ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ , ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਅਤੇ ਸਾਡੇ ਬਹੁਤ ਹਰਮਨ ਪਿਆਰੇ ਐਮ,ਐਲ, ਏ ਅਜੀਤ ਪਾਲ ਸਿੰਘ ਕੋਹਲੀ ਦੀ ਅਗਵਾਈ ਵਿੱਚ ਜਿਲ੍ਹੇ ਪਟਿਆਲੇ ਵਿੱਚ ਤਿੰਨ ਲੱਖ ਬੂਟੇ ਲਗਾਉਣ ਦੇ ਅਭਿਆਨ ਤਹਿਤ ਹਿਉਮਨ ਰਾਈਟਸ ਮਿਸ਼ਨ ਪ੍ਰੋਟੈਕਸ਼ਨ ਅਤੇ ਗੁਰਦਰਸ਼ਨ ਨਗਰ ਸੰਸਥਾ ਦੇ ਸਹਿਯੋਗ ਨਾਲ ਆਮ ਆਦਮੀ ਪਾਰਟੀ ਦੇ ਨੋਜਵਾਨ ਆਗੂ , ਇਤਵਿੰਦਰ ਸਿੰਘ(ਹੱਨੀ ਲੂਥਰਾ), ਅਤੇ ਸੁਰਿੰਦਰ ਸਿੰਘ ਕਟੋਚ ਜੀ ਦੀ ਪ੍ਰਧਾਨਗੀ ਹੇਠ ਅਤੇ ਅੱਜ ਗੁਰਦਰਸ਼ਨ ਨਗਰ ਵਿਖੇ ਨਵੇਂ "ਨਾਨਕ ਜੰਗਲ" ਵਿੱਚ 30 ਬੂਟੇ ਲਗਾਏ ਗਏ ।
ਇਤਵਿੰਦਰ ਸਿੰਘ (ਹੱਨੀ ਲੂਥਰਾ) ਨੇ ਲੋਕਾਂ ਨੂੰ ਰੁੱਖ ਲਗਾਉਣ ਦੀ ਪੁਰਜ਼ੋਰ ਅਪੀਲ ਕਰਦਿਆ ਕਿਹਾ ਕਿ ਤੰਦਰੁਸਤ ਜੀਵਨ ਲਈ ਸਾਡਾ ਆਲਾ ਦੁਆਲਾ ਹਰਿਆ ਭਰਿਆ ਹੋਣਾ ਬਹੁਤ ਜ਼ਰੂਰੀ ਹੈ ਅਤੇ ਪੌਦੇ ਵਾਤਾਵਰਣ ਦਾ ਸੰਤੁਲਨ ਬਣਾਈ ਰੱਖਦੇ ਹਨ। ਵਾਤਾਵਰਣ ਦੀ ਸ਼ੁੱਧਤਾ ਦਾ ਖਾਸ ਖਿਆਲ ਰੱਖਦਿਆਂ ਸਾਨੂੰ ਕੁਦਰਤ ਦੇ ਹਿੱਤ ਵਿੱਚ ਅਜਿਹੇ ਕਾਰਜ ਕਰਦੇ ਰਹਿਣਾ ਚਾਹੀਦਾ ਹੈ। ਸ਼ਹਿਰ ਨੂੰ ਹੋਰ ਸੋਹਣਾ ਅਤੇ ਹਰਿਆ ਭਰਿਆ ਬਣਾਉਣ ਲਈ ਸਾਨੂੰ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ।
ਸਰਦਾਰ ਅੰਗਰੇਜ਼ ਸਿੰਘ ਵਿਰਕ ਪ੍ਰਧਾਨ ਹਿਊਮਨ ਰਾਇਟਸ ਮਿਸ਼ਨ ਪਰੋਟੈਕਸ਼ਨ ਨੇ ਬੋਲਦਿਆਂ ਕਿਹਾ ਕਿ, ਆਓ ਸਾਰੇ ਰਲ ਕੇ ਧਰਤੀ ਮਾਂ ਨੂੰ ਸ਼ਿੰਗਾਰੀਏ , ਵਾਤਾਵਰਨ ਨੂੰ ਸਵਾਰੀਏ। ਇਤਵਿੰਦਰ ਸਿੰਘ (ਹੱਨੀ ਲੂਥਰਾ) ਜੀ ਨੇ ਲੋਕਾਂ ਨੂੰ ਰੁੱਖ ਲਗਾਉਣ ਦੀ ਪੁਰਜ਼ੋਰ ਅਪੀਲ ਕੀਤੀ ਅਤੇ ਕਿਹਾ ਸਭ ਨੂੰ ਰੁੱਖ ਲਗਾਉਣ ਚਾਹੀਦੇ ਹਨ ਤਾਂ ਜੋ ਆਉਣ ਵਾਲੀ ਪੀੜ੍ਹੀ ਸੁੱਖ ਨਾਲ ਸਾਹ ਲੈ ਸਕੇ। ਡਿਪਟੀ ਡਾਇਰੈਕਟਰ ਆਈ,ਟੀ,ਆਈ ਵਰਿੰਦਰ ਬਾਂਸਲ ਜੀ ਨੇ ਸੰਖੇਪ ਸ਼ਬਦਾਂ ਵਿੱਚ ਕਿਹਾ ਰੁੱਖਾਂ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈ ।