ਚੰਦਰਯਾਨ- 3 ਦੀ ਚੰਨ੍ਹ ਦੇ ਦੱਖਣੀ ਹਿੱਸੇ ਵਿੱਚ ਕਾਮਯਾਬ ਲੈਂਡਿੰਗ ਦੇ 10ਵੇਂ ਦਿਨ ISRO ਨੇ ਸ਼ਨਿੱਚਰਵਾਰ ਨੂੰ ਆਦਿਤਿਆ L1 ਮਿਸ਼ਨ ਲਾਂਚ ਕਰ ਦਿੱਤਾ ਹੈ । ਇਹ ਮਿਸ਼ਨ ਸੂਰਜ ਦੀ ਸਟੱਡੀ ਕਰੇਗਾ । ਸ਼ਨਿੱਚਰਵਾਰ ਸਵੇਰ 11 ਵਜਕੇ 50 ਮਿੰਟ ‘ਤੇ PSLV-C57 ਦੇ XL ਵਰਜਨ ਰਾਕੇਟ ਦੇ ਜ਼ਰੀਏ ਸ੍ਰੀ ਹਰੀਕੋਟਾ ਨੂੰ ਸਤੀਸ਼ ਧਵਨ ਸਪੇਸ ਸੈਂਟਰ ਤੋਂ ਆਦਿਤਿਆ L1 ਨੂੰ ਲਾਂਚ ਕਰ ਦਿੱਤਾ ਗਿਆ ਹੈ । PSLV ਚਾਰ ਸਟੇਜ ਵਾਲਾ ਰਾਕੇਟ ਹੈ ।
ਆਦਿਤਿਆ L1 ਰਾਕੇਟ ਧਰਤੀ ਦੀ ਨਿਚਲੀ ਹਿੱਸੇ ਤੋਂ ਛੱਡਿਆ ਗਿਆ ਗਿਆ ਹੈ ਅਤੇ ਤਕਰੀਬਨ 63 ਮਿੰਟ 19 ਸੈਕੰਡ ਬਾਅਦ ਸਪੇਸ ਕਰਾਫਟ 235 x 19500 Km ਬਾਅਦ ਆਰਬਿਟ ਵਿੱਚ ਪਹੁੰਚੇਗਾ । ਆਦਿਤਿਆ ਸਪੇਸਕਰਾਫਟ ਤਕਰੀਬਨ 4 ਮਹੀਨੇ ਦੇ ਬਾਅਦ ਲੈਗ੍ਰੇਜੀਯਨ ਪੁਆਇੰਟ -1 (L1) ਤੱਕ ਪਹੁੰਚੇਗਾ । ਇਸ ਪੁਆਇੰਟ ‘ਤੇ ਗ੍ਰਹਿਣ ਦਾ ਪ੍ਰਭਾਵ ਨਹੀਂ ਪਏਗਾ । ਜਿਸ ਦੇ ਚੱਲਦੇ ਸੂਰਜ ਦੀ ਸਟੱਡੀ ਅਸਾਨ ਨਾਲ ਕੀਤੀ ਜਾ ਸਕੇਗੀ । ਇਸ ਮਿਸ਼ਨ ਦੀ ਲਾਗਤ 378 ਕਰੋੜ ਰੁਪਏ ਹੈ।
ਆਦਿਤਿਆ ਸਪੇਸਕਰਾਫਟ ਨੂੰ L1 ਪੁਆਇੰਟ ਤੱਕ ਪਹੁੰਚਣ ਵਿੱਚ ਤਕਰੀਬਨ 125 ਦਿਨ ਯਾਨੀ 4 ਮਹੀਨੇ ਲੱਗਣਗੇ । ਇਹ 125 ਦਿਨ 3 ਜਨਵਰੀ 2024 ਨੂੰ ਪੂਰੇ ਹੋਣਗੇ । ਜੇਕਰ ਮਿਸ਼ਨ ਸਫਲ ਰਿਹਾ ਤਾਂ ਆਦਿਆ ਸਪੇਸਕਰਾਫਟ ਲੈਗ੍ਰੇਜੀਯਨ ਪੁਆਇੰਟ 1 ਤੱਕ ਪਹੁੰਚ ਗਿਆ ਤਾਂ ਨਵੇਂ ਸਾਲ ਵਿੱਚ ਇਸਰੋ ਦੇ ਨਾਂ ਵੱਡੀ ਕਾਮਯਾਬੀ ਜੁੜ ਜਾਵੇਗੀ ।
ਲੈਗ੍ਰੇਜੀਯਨ ਪੁਆਇੰਟ ਦਾ ਨਾਂ ਇਤਾਲਵੀ ਫਰੈਂਚ ਮੈਥਮੈਟੀਸ਼ੀਸ਼ਨ ਜੋਸੇਫੀ ਲੁਈ ਲੈਗ੍ਰੇਜੀਯਨ ਦੇ ਨਾਂ ‘ਤੇ ਰੱਖਿਆ ਗਿਆ ਹੈ । ਇਸ ਨੂੰ ਬੋਲਚਾਲ ਵਿੱਚ L1 ਦਾ ਨਾਂ ਦਿੱਤਾ ਗਿਆ ਹੈ । ਅਜਿਹੇ 5 ਪੁਆਇੰਟ ਧਰਤੀ ਅਤੇ ਸੂਰਜ ਦੇ ਵਿੱਚ ਹਨ ਜਿੱਥੇ ਸੂਰਜ ਅਤੇ ਧਰਤੀ ਗੁਰਤਵਾਕਰਸ਼ਨ ਬਲ ਦਾ ਬੈਲੰਸ ਹੋ ਜਾਂਦਾ ਹੈ ਅਤੇ ਸੈਂਟ੍ਰਿਫਯੂਗਲ ਫੋਰਸ ਬਣ ਜਾਂਦੀ ਹੈ । ਅਜਿਹੇ ਵਿੱਚ ਇਸ ਥਾਂ ‘ਤੇ ਜੇਕਰ ਕਿਸ ਚੀਜ਼ ਨੂੰ ਰੱਖਿਆ ਜਾਂਦਾ ਹੈ ਤਾਂ ਉਹ ਅਸਾਨੀ ਨਾਲ ਦੋਵਾਂ ਦੇ ਵਿਚਾਲੇ ਰੁਕ ਸਕਦੀ ਹੈ । ਇਸ ਵਿੱਚ ਐਨਰਜੀ ਵੀ ਘੱਟ ਲੱਗਦੀ ਹੈ । ਪਹਿਲਾਂ ਲੈਗ੍ਰੇਜੀਯਨ ਪੁਆਇੰਟ ਧਰਤੀ ਅਤੇ ਸੂਰਜ ਦੇ ਵਿਚਾਲੇ 15 ਲੱਖ ਕਿਲੋਮੀਟਰ ਦੂਰੀ ‘ਤੇ ਹੈ ।