ਮਾਲੇਰਕੋਟਲਾ : ਪੰਜਾਬ ਸਰਕਾਰ ਦੇ ਘਰ—ਘਰ ਰੋੋਜ਼ਗਾਰ ਮਿਸ਼ਨ ਤਹਿਤ ਬੇਰੁਜ਼ਗਾਰ ਨੌੌਜਵਾਨਾਂ ਨੂੰ ਰੋਜ਼ਗਾਰ ਦੇਣ ਸਬੰਧੀ ਸਰਕਾਰੀ ਕਾਲਜ, ਮਾਲੇਰਕੋਟਲਾ ਵਿਖੇ ਸਬ ਡਵੀਜ਼ਨ ਮਾਲੇਰਕੋਟਲਾ ਨਾਲ ਸਬੰਧਤ ਮੈਗਾ ਰੋੋਜ਼ਗਾਰ ਮੇਲਾ ਮਿਤੀ 09 ਅਪ੍ਰੈਲ, 2021 ਨੂੰ ਲਗਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਟੀ. ਬੈਨਿਥ, ਆਈ.ਏ.ਐਸ., ਐਸ.ਡੀ.ਐਮ. ਮਾਲੇਰਕੋਟਲਾ ਨੇ ਦੱਸਿਆ ਕਿ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਇਹ ਮੇਲਾ 09 ਅਪ੍ਰੈਲ ਨੂੰ ਸਵੇਰੇ 10 ਵਜੇ ਤੋੋਂ ਬਾਅਦ ਦੁਪਹਿਰ 3 ਵਜੇ ਤੱਕ ਲਗਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿਚ ਲਗਭਗ 25 ਕੰਪਨੀਆਂ ਭਾਗ ਲੈਣਗੀਆਂ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਘਰ—ਘਰ ਰੋਜ਼ਗਾਰ ਮਿਸ਼ਨ ਤਹਿਤ ਮਹੀਨਾ ਅਪ੍ਰੈਲ 2021 ਦੌਰਾਨ ਮੈਗਾ ਰੋਜ਼ਗਾਰ ਮੇਲੇ ਲਗਾਏ ਜਾਣੇ ਹਨ।ਸ੍ਰੀ ਬੈਨਿਥ, ਇੰਡਸਟਰੀ ਦੇ ਬਲਾਕ ਪ੍ਰਧਾਨ, ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ, ਤਹਿਸੀਲਦਾਰ ਮਾਲੇਰਕੋਟਲਾ ਅਤੇ ਜ਼ਿਲ੍ਹਾ ਰੋਜਗਾਰ ਅਫਸਰ ਰੋਜ਼ਗਾਰ ਮੇਲੇ ਦੇ ਸਬੰਧ ਵਿਚ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।ਉਨ੍ਹਾਂ ਦੱਸਿਆ ਕਿ ਇਸ ਰੋਜਗਾਰ ਮੇਲੇ ਵਿੱਚ ਲੋਕਲ ਇੰਡਸਟਰੀ ਤੋਂ ਇਲਾਵਾ ਬਹੁਤ ਸਾਰੀਆਂ ਨਾਮੀ ਕੰਪਨੀਆਂ ਦੁਆਰਾ ਭਾਗ ਲਿਆ ਜਾਣਾ ਹੈ। ਉਹਨਾਂ ਸਮੂਹ ਬੇਰੋਜਗਾਰ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੇ ਪੋਰਟਲ ਮਮਮ।ਬਪਗਾ਼ਠ।ਫਰਠ ਤੇ ਆਪਣੇ ਆਪ ਨੂੰ ਰਜਿਸਟਰ ਕਰਨ। ਇਸ ਮੌਕੇ ਸ੍ਰੀ ਸੰਜੀਵ ਸੂਦ, ਇੰਡਸਟਰੀ ਬਲਾਕ ਪ੍ਰਧਾਨ ਮਾਲੇਰਕੋਟਲਾ ਅਤੇ ਛਣਜ਼ਙ ਸੰਗਰੂਰ ਮੌਜੂਦ ਰਹੇ ਅਤੇ ਉਹਨਾਂ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਇਸ ਮੌੌਕੇ ਜ਼ਿਲ੍ਹਾ ਰੋਜਗਾਰ ਅਫਸਰ ਨੇ ਜਾਣਕਾਰੀ ਦਿੱਤੀ ਕਿ ਪ੍ਰਾਰਥੀ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਹੈਲਪਲਾਈਨ ਨੰਬਰ 98779—18167 ਤੇ ਸੰਪਰਕ ਕਰ ਸਕਦੇ ਹਨ।ਇਸ ਤੋਂ ਇਲਾਵਾ ਟ੍ਰਾਈਡੈਂਟ ਕੰਪਨੀ ਵੀ ਇਸ ਰੋਜਗਾਰ ਮੇਲੇ ਵਿੱਚ ਭਾਗ ਲੈ ਰਹੀ ਹੈ, ਜਿਸ ਵਿੱਚ ਬੇਰੋਜਗਾਰ ਲੜਕੀਆਂ ਲਈ ਟ੍ਰਾਈਡੈਂਟ ਕੰਪਨੀ, ਬਰਨਾਲਾ ਵਿਖੇ ਨੌਕਰੀ ਦਾ ਸੁਨਹਿਰੀ ਮੌਕਾ ਹੈ, ਜਿਸ ਵਿੱਚ ਦਸਵੀਂ ਅਤੇ ਬਾਰਵੀਂ ਯੋਗਤਾ ਅਤੇ 18 ਤੋਂ 25 ਸਾਲ ਤੱਕ ਉਮਰ ਵਰਗ ਦੀਆਂ ਲੜਕੀਆਂ ਯੋਗ ਹਨ।ਇਸ ਲਈ ਬੇਰੋਜਗਾਰ ਲੜਕੀਆਂ ਅਤੇ ਬੇਰੋਜਗਾਰ ਪ੍ਰਾਰਥੀਆਂ ਨੂੰ ਅਪੀਲ ਹੈ ਕਿ ਇਸ ਰੋਜਗਾਰ ਮੇਲੇ ਵਿੱਚ ਵੱਧ ਤੋਂ ਵੱਧ ਭਾਗ ਲੈ ਕੇ ਇਸ ਸੁਨਹਿਰੀ ਮੌਕੇ ਦਾ ਲਾਭ ਉਠਾਉਣ।ਉਨ੍ਹਾਂ ਕਿਹਾ ਕਿ ਮੈਟ੍ਰਿਕ ਤੋੋਂ ਲੈ ਕੇ ਬੀ.ਏ. ਅਤੇ ਐਮ.ਬੀ.ਏ. ਤੱਕ ਦੀਆਂ ਯੋਗਤਾਵਾਂ ਵਾਲੇ ਨੌਜਵਾਨਾਂ ਲਈ ਇਸ ਰੋੋਜ਼ਗਾਰ ਮੇਲੇ ਵਿਚ ਬਹੁਤ ਸਾਰੇ ਮੌੌਕੇ ਹਨ।ਇਸ ਤੋਂ ਇਲਾਵਾ ਆਈ.ਟੀ.ਆਈ. ਅਤੇ ਡਿਪਲੋੋਮਾ ਹੋਲਡਰਾਂ ਲਈ ਵੀ ਨੌਕਰੀਆਂ ਉਪਲਬੱਧ ਹੋਣਗੀਆਂ।ਇਸ ਮੌੌਕੇ ਐਸ.ਡੀ.ਐਮ. ਮਾਲੇਰਕੋਟਲਾ ਨੇ ਵੱਖ—ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਮੇਲੇ ਦੌੌਰਾਨ ਆਪਣੀਆਂ ਆਪਣੀਆਂ ਡਿਊਟੀਆਂ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਕਿਹਾ।ਉਨ੍ਹਾਂ ਨੇ ਹਦਾਇਤ ਕੀਤੀ ਕਿ ਇਸ ਮੇਲੇ ਸਬੰਧੀ ਪਿੰਡਾਂ ਅਤੇ ਸ਼ਹਿਰ ਵਿਚ ਮੁਨਾਦੀ ਵੀ ਕਰਵਾਈ ਜਾਵੇ ਤਾਂ ਜ਼ੋੋ ਵੱਧ ਤੋੋਂ ਵੱਧ ਲੋੋਕ ਇਸ ਦਾ ਲਾਭ ਲੈ ਸਕਣ।