ਫ਼ਤਹਿਗੜ੍ਹ ਸਾਹਿਬ :- ਜ਼ਿਲ੍ਹਾ ਪੁਲੀਸ ਮੁਖੀ ਡਾ:ਰਵਜੋਤ ਗਰੇਵਾਲ ਦੀ ਹਦਾਇਤ ਅਨੁਸਾਰ, ਸ੍ਰੀ ਰਮਿੰਦਰ ਸਿੰਘ ਕਾਹਲੋਂ ਪੀ.ਪੀ.ਐੱਸ. ਉਪ ਕਪਤਾਨ ਪੁਲਿਸ ਸਬ ਡਵੀਜ਼ਨ ਖਮਾਣੋ ਦੀ ਯੋਗ ਅਗਵਾਈ ਅਤੇ ਇੰਸਪੈਕਟਰ ਹਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਖੇੜੀ ਨੌਧ ਸਿੰਘ ਦੀ ਨਿਗਰਾਨੀ ਹੇਠ ਦੋਸੀ ਕੁਲਵਿੰਦਰ ਸਿੰਘ ਉਰਫ ਲਾਲੀ ਪੁੱਤਰ ਸ਼ੇਰ ਸਿੰਘ ਵਾਸੀ ਪਿੰਡ ਮੁਸਤਫਾਬਾਦ ਥਾਣਾ ਖੇੜੀ ਨੌਧ ਸਿੰਘ ਜਿਲਾ ਫਤਹਿਗੜ ਸਾਹਿਬ ਜੋ ਮੁ:ਨੰ:90 ਮਿਤੀ 30.06.2015 ਅ/ਧ 15/61/85 NDPS Act ਥਾਣਾ ਖਮਾਣੋ ਵਿੱਚ ਕਤਿਥ ਦੋਸ਼ੀ ਕੁਲਵਿੰਦਰ ਸਿੰਘ ਉਰਫ ਲਾਲੀ ਉਕਤ ਦੀ ਨਸਾ ਵੇਚ ਕਿ ਬਣਾਇਆ ਹੋਇਆ ਰਿਹਾਇਸ਼ੀ ਮਕਾਨ ਜਿਸ ਦੀ ਕੀਮਤ ਕਰੀਬ 45 ਲੱਖ ਰੁਪਏ ਬਣਦੀ ਸੀ ਜਿਸ ਨੂੰ ਫਰੀਜ ਕਰਾਉਣ ਲਈ ਮਨੀਸਟਰੀ ਆਫ ਫਨਾਸ ਡਿਪਾਰਟਮੈਂਟ ਆਫ ਰੋਵੀਨਿਊ ਆਫ ਦਾ ਕੋਮਪੀਟੇਂਟ ਅਥਾਰਟੀ ਦਿੱਲੀ ਨੂੰ ਅ/ਧ 68-F(2)ਆਫ ਦਾ ਨਾਰਕੋਟਿਕ ਐਂਡ ਵਿਜੀਟਰੋਪਿਕ ਸਬਸਟਾਨਸ ਐਕਟ 1985 ਪਾਸ ਭੇਜਿਆ ਗਿਆ ਸੀ ਜੋ ਕੋਮਪੀਟੇਂਟ ਅਥਾਰਟੀ ਦਿੱਲੀ ਵੱਲੋ ਦੋਸੀ ਕੁਲਵਿੰਦਰ ਸਿੰਘ ਉਰਫ ਲਾਲੀ ਦੀ ਪ੍ਰੋਪਰਟੀ ਨੂੰ ਫਰੀਜ ਕਰਨ ਸਬੰਧੀ ਹੁਕਮ ਜਾਰੀ ਕੀਤੀ ਗਏ ਹਨ ਜਿਸ ਸਬੰਧੀ ਦੋਸ਼ੀ ਕੁਲਵਿੰਦਰ ਸਿੰਘ ਉਰਫ ਲਾਲੀ ਨੂੰ ਹੁਕਮਾ ਤੋ ਜਾਣੂ ਕਰਵਾ ਕਿ ਆਡਰਾ ਦੀ ਕਾਪੀ ਉਸ ਦੇ ਘਰ ਦੇ ਬਾਹਰ ਵੀ ਲਗਾਈ ਤੋਂ ਗਈ ਹੈ।