ਬਰਨਾਲਾ : ਸਰਕਾਰੀ ਹਾਈ ਸਕੂਲ ਬਦਰਾ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਲੈਕਚਰਾਰ ਦਰਸ਼ਨ ਸਿੰਘ ਬਦਰਾ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਸਖਤ ਮਿਹਨਤ ਨਾਲ ਹੀ ਮਿਥੀ ਹੋਈ ਮੰਜਲ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਡੀ.ਪੀ.ਈ. ਹਰਜੀਤ ਸਿੰਘ ਜੋਗਾ ਨੇ ਦੱਸਿਆ ਕਿ ਸੈਸ਼ਨ 2022–23 ਦੌਰਾਨ ਵਿੱਦਿਅਕ ਖੇਤਰ ਵਿੱਚ 6ਵੀਂ ਜਮਾਤ ਵਿੱਚੋਂ ਸੁਮਨਪ੍ਰੀਤ ਕੌਰ, ਜਸ਼ਨਪ੍ਰੀਤ ਕੌਰ ਤੇ ਕਮਲਜੋਤ ਕੌਰ, 7ਵੀਂ ਜਮਾਤ ਵਿੱਚੋਂ ਹਰਮਨਜੋਤ, ਸੁਖਪ੍ਰੀਤ ਕੌਰ ਤੇ ਇਕਬਾਲ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ, 8ਵੀਂ ਜਮਾਤ ਵਿੱਚੋਂ ਪ੍ਰਦੀਪ ਕੌਰ ਨੇ ਪਹਿਲਾ, ਤਰਨਵੀਰ ਕੌਰ ਨੇ ਦੂਜਾ ਅਤੇ ਹਰਵਿੰਦਰ ਸਿੰਘ ਤੇ ਅਰਮਾਨ ਸ਼ਰਮਾ ਨੇ ਤੀਜਾ, 9ਵੀਂ ਜਮਾਤ ਵਿੱਚੋਂ ਬਲਜਿੰਦਰ ਕੌਰ ਤੇ ਕੋਮਲਪ੍ਰੀਤ ਕੌਰ ਨੇ ਪਹਿਲਾ, ਗੁਰਜੀਤ ਕੌਰ ਨੇ ਦੂਜਾ ਅਤੇ ਪਰਮਿੰਦਰ ਸਿੰਘ ਨੇ ਤੀਜਾ, 10ਵੀਂ ਜਮਾਤ ਵਿੱਚੋਂ ਕੁਲਵਿੰਦਰ ਕੌਰ ਨੇ ਪਹਿਲਾ, ਸੁਖਦੀਪ ਕੌਰ ਨੇ ਦੂਜਾ ਅਤੇ ਸੰਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਸੀ। ਖੇਡਾਂ ਦੇ ਖੋਤਰ ਵਿੱਚ ਪਾਵਰ ਲਿਫਟਿੰਗ ਵਿੱਚੋਂ ਮੋਹਰੀ ਗੁਰਜੀਤ ਕੌਰ (10ਵੀਂ), ਚਰਨਜੀਤ ਕੌਰ (10ਵੀਂ), ਰਜਨੀ ਕੌਰ (9ਵੀਂ), ਤਰਨਵੀਰ ਕੌਰ (9ਵੀਂ), ਮਨਿੰਦਰ ਸਿੰਘ (10ਵੀਂ), ਗੁਰਸ਼ਰਨ ਸਿੰਘ (10ਵੀਂ), ਸ਼ਿਵਾ (10ਵੀਂ), ਅਮਰਜੀਤ ਸਿੰਘ (10ਵੀਂ), ਲਛਮਣ ਸਿੰਘ (10ਵੀਂ), ਜਸਪ੍ਰੀਤ ਸਿੰਘ (9ਵੀਂ) ਅ਼ਤ਼ੇ ਤਰਨਵੀਰ ਸਿੰਘ (9ਵੀਂ) ਨੇ ਜਿਲ੍ਹਾ ਪੱਧਰੀ ਸਕੂਲ ਖੇਡਾਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ। ਇਹਨਾਂ ਵਿਦਿਆਰਥੀਆਂ ਦਾ ਲੈਕਚਰਾਰ ਦਰਸ਼ਨ ਸਿੰਘ ਬਦਰਾ, ਸਕੂਲ ਮੁਖੀ ਗੁਰਜੀਤ ਕੌਰ ਅਤੇ ਸਮੂਹ ਸਟਾਫ ਵੱਲੋਂ ਯਾਦਗਾਰੀ ਚਿੰਨ ਦੇ ਕੇ ਸਨਮਾਨ ਕੀਤਾ ਗਿਆ ਹੈ। ਇਸ ਮੌਕੇ ਅਧਿਆਪਕ ਪਰਗਟ ਸਿੰਘ, ਅਵਤਾਰ ਸਿੰਘ, ਗੁਰਪਿੰਦਰ ਸਿੰਘ, ਕੁਲਵਿੰਦਰ ਸਿੰਘ, ਨਿਰਮਲ ਸਿੰਘ ਵਾਲੀਆ, ਨੀਰੂ ਬਾਂਸਲ ਅਤੇ ਚਿਰਜੋਤ ਸਿੰਘ ਸਮੇਤ ਸਮੂਹ ਵਿਦਿਆਰਥੀ ਮੌਜੂਦ ਸਨ।