ਸੁਨਾਮ : ਸ੍ਰੀ ਹਰਿਦਾਸ ਨਿਕੁੰਜ ਬਿਹਾਰੀ ਸੇਵਾ ਸਮਿਤੀ ਸੁਨਾਮ, ਸੰਗਰੂਰ ਡਿਸਟ੍ਰਿਕਟ ਇੰਡਸਟਰੀਅਲ ਚੈਂਬਰ ਬਲਾਕ ਸੁਨਾਮ, ਸਿੱਟੀ ਜਿਮਖਾਨਾ ਸਪੋਰਟਸ ਐਂਡ ਕਲਚਰਲ ਕਲੱਬ ਸੁਨਾਮ ਅਤੇ ਅਰੋੜਵੰਸ਼ ਖੱਤਰੀ ਸਭਾ ਸੁਨਾਮ ਵੱਲੋਂ ਸਾਂਝੇ ਤੌਰ ਤੇ ਮੁਫਤ ਕੋਵਿਡ-19 ਟੀਕਾਕਰਨ ਕੈਂਪ (free camp of Covid-19 Vaccination) ਦਾ ਆਯੋਜਨ ਗੀਤਾ ਭਵਨ ਮੰਦਿਰ ਸੁਨਾਮ ਵਿਖੇ ਕੀਤਾ ਗਿਆ।
ਐਸਐਮਓ ਡਾ. ਸੰਜੇ ਕਾਮਰਾ (SMO Dr. Sanjay Kamra) ਅਤੇ ਤਹਿਸੀਲਦਾਰ ਕੁਲਦੀਪ ਸਿੰਘ (Tehsildar Kuldeep Singh) ਦੀ ਅਗਵਾਈ ਵਿੱਚ ਆਯੋਜਿਤ ਇਸ ਟੀਕਾਕਰਨ ਕੈਂਪ ਵਿੱਚ ਸਿਹਤ ਵਿਭਾਗ ਦੇ ਪੂਰੇ ਪ੍ਰੋਟੋਕਾਲ ਨੂੰ ਦੇਖਦੇ ਹੋਏ 45 ਜਾਂ 45 ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਵਿਡ-19 ਵੈਕਸੀਨੇਸ਼ਨ ਲਗਾਈ ਗਈ।
ਪ੍ਰੋਗਰਾਮ ਕੋਆਰਡੀਨੇਟਰ , ਅਮਿਤ ਕੌਸ਼ਲ, ਕਰਨ ਬਬਲਾ, ਮੁਕੇਸ਼ ਨਾਗਪਾਲ, ਮਨੀਸ਼ ਮੁੰਨਾ, ਰਜਨੀਸ਼ ਸੰਜੂ ਨੇ ਦੱਸਿਆ ਕਿ ਸੁਨਾਮ ਵਿੱਚ ਇਹ ਪਹਿਲਾ ਟੀਕਾਕਰਨ ਕੈਂਪ ਹੈ। ਜਿਸਦੇ ਜਰੀਏ ਇਲਾਕੇ ਦੇ ਲੋਕਾਂ ਨੂੰ ਇਸ ਮਹਾਮਾਰੀ ਵਿੱਚ ਕਰੋਨਾ ਦੇ ਬਚਾਅ ਹੇਤੂ ਇਹ ਕੋਸ਼ਿਸ਼ ਕੀਤੀ ਗਈ ਹੈ, ਲੋਕਾਂ ਨੇ ਬੜੇ ਉਤਸ਼ਾਹ ਨਾਲ ਇਸ ਕੈਂਪ ਵਿੱਚ ਭਾਗ ਲਿਆ। ਲਗਭੱਗ 150 ਲੋਕਾਂ ਨੇ ਇਸ ਕੈਂਪ ਵਿੱਚ ਸਿਹਤ ਵਿਭਾਗ ਦੇ ਕਰਮਚਾਰੀਆਂ ਤੋਂ ਵੈਕਸੀਨੇਸ਼ਨ ਲਈ। ਐਸਡੀਐਮ ਸੁਨਾਮ ਨੇ ਟੀਕਾਕਰਨ ਕੈਂਪ ਦੇ ਸਥਾਨ ਦਾ ਦੌਰਾ ਕੀਤਾ ਅਤੇ ਵੈਕਸੀਨੇਸ਼ਨ ਲਗਵਾਉਣ ਆਏ ਲੋਕਾਂ ਨਾਲ ਗੱਲ ਕੀਤੀ ਅਤੇ ਪ੍ਰਬੰਧਾਂ ਦਾ ਜਾਇਜਾ ਲਿਆ। ਸੰਗਰੂਰ ਇੰਡਸਟਰੀਅਲ ਚੈਂਬਰ ਦੇ ਜਿਲ੍ਹਾ ਪ੍ਰਧਾਨ ਘਣਸ਼ਾਮ ਕਾਂਸਲ, ਸ੍ਰੀ ਹਰਿਦਾਸ ਨਿਕੁੰਜ ਬਿਹਾਰੀ ਸੇਵਾ ਸਮਿਤੀ ਦੇ ਪ੍ਰਧਾਨ ਰਾਜੀਵ ਮੱਖਣ, ਅਰੋੜਵੰਸ਼ ਖੱਤਰੀ ਸਭਾ ਸੁਨਾਮ ਦੇ ਪ੍ਰਧਾਨ ਸੁਰਿੰਦਰ ਪਾਲ ਪਰੁਥੀ ਅਤੇ ਜਿੰਮਖਾਨਾ ਸਪੋਰਟਸ ਐਂਡ ਕਲਚਰਲ ਕਲੱਬ ਸੁਨਾਮ ਦੇ ਪ੍ਰਧਾਨ ਸੀ.ਏ. ਰੋਹਿਤ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੁਫਤ ਵੈਕਸੀਨੇਸ਼ਨ ਕੈਂਪਾਂ ਦਾ ਆਯੋਜਨ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਮੌਕੇ ਤੇ ਸੁਰੇਸ਼ ਕੁਮਾਰ ਸ਼ਸ਼ੀ, ਅਸ਼ੋਕ ਵਰਮਾ, ਅਸ਼ੋਕ ਕਾਂਸਲ, ਪ੍ਰਦੀਪ ਗਰਗ, ਖੁਸ਼ਦੀਪ ਭਗਰੀਆ, ਵਿਜੈ ਮੋਹਨ, ਮੁਨੀਸ਼ ਮੁੰਨਾ, ਪੁਨੀਤ ਗੋਇਲ, ਗੋਪਾਲ ਸਿੰਗਲਾ, ਪ੍ਰੇਮ ਗੁਗਨਾਨੀ, ਆਰ.ਐਨ. ਕਾਂਸਲ, ਕ੍ਰਿਸ਼ਨ ਬਤਰਾ, ਰਮੇਸ਼ ਗੇਰਾ, ਵਿਜੈ ਸਚਦੇਵਾ, ਨਵੀਨ ਗਰਗ ਆਦਿ ਹਾਜਿਰ ਸਨ।