ਤਪਾ ਮੰਡੀ Tapa Mandi : ਪਾਵਰਕਾਮ ਵਿਭਾਗ ਤਪਾ (Powercom Department Tapa) ਵੱਲੋਂ ਖੇਤਾਂ ਵਾਲੇ ਫੀਡਰਾਂ ਦੀ ਮਾੜੀ ਸਪਲਾਈ ਕਾਰਨ ਕਿਸਾਨਾਂ ਵੱਲੋਂ ਪਾਵਰਕਾਮ ਗਰਿੱਡ ਵਿਖੇ ਧਰਨਾ ਲਾ ਕੇ ਸਬੰਧਤ ਅਧਿਕਾਰੀਆਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਭਾਕਿਯੂ(ਉਗਰਾਹਾਂ) ਇਕਾਈ ਦਰਾਜ ਦੇ ਪ੍ਰਧਾਨ ਬਲਵਿੰਦਰ ਸਿੰਘ,ਤੇਜ ਸਿੰਘ ਜਿਲਾ ਕਮੇਟੀ ਮੈਂਬਰ,ਸਾਬਕਾ ਚੇਅਰਮੈਨ ਗੁਰਜੰਟ ਸਿੰਘ ਦਰਾਜ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਰਦਿਆਂ ਕਿਹਾ ਕਿ ਚਾਰ ਦਿਨਾਂ ਤੋਂ ਪਿੰਡ ਦਰਾਜ ਨੂੰ ਖੇਤਾਂ ਵਾਲੀ ਸਪਲਾਈ ਨਹੀਂ ਦਿੱਤੀ ਜਾ ਰਹੀ ਜਿਸ ਕਾਰਨ ਸਬਜ਼ੀਆਂ ਅਤੇ ਹਰਾ ਚਾਰਾ ਪ੍ਰਭਾਵਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਪਾਵਰਕਾਮ ਵਿਭਾਗ ਤੇ ਸਰਕਾਰ ਕਿਸਾਨਾਂ ਨੂੰ ਇਹ ਹਦਾਇਤਾਂ ਜਾਰੀ ਕਰ ਕੇ ਰੱਖਦੀ ਹੈ ਕਿ ਕਣਕ ਦੀ ਫਸਲ ਦੇ ਸੁੱਕੇ ਹੋਣ ਕਾਰਨ ਅੱਗ ਲੱਗਣ ਦਾ ਡਰ ਬਣਿਆ ਰਹਿੰਦਾ ਹੈ ਤੋਂ ਬਚਾਉਣ ਲਈ ਕਿਸਾਨ ਆਪਣੇ ਖੇਤਾਂ ਦੇ ਖਾਲ ਅਤੇ ਪਾਣੀ ਵਾਲੀਆਂ ਡੱਗੀਆਂ ਨੂੰ ਭਰ ਕੇ ਰੱਖਣ ਪਰ ਜੇਕਰ ਸਪਲਾਈ ਹੀ ਨਹੀਂ ਮਿਲੇਗੀ ਤਾਂ ਉਹ ਆਪਣੇ ਖਾਲਾਂ ਅਤੇ ਡੱਗੀਆਂ ਨੂੰ ਕਿਵੇਂ ਭਰ ਸਕਦੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਬੰਧਤ ਵਿਭਾਗ ਦੇ ਮੁਲਾਜ਼ਮਾਂ ਦੀ ਤਾੜਨਾ
ਕਰਕੇ ਜੇਕਰ ਸਪਲਾਈ ਵਾਲੀਆਂ ਲਾਈਨਾਂ ਰੀਸ ਸਿਆਲ ਦੀ ਰੁੱਤ ਵਿੱਚ ਮੁਰੰਮਤ ਕਰਕੇ ਉਨ੍ਹਾਂ ਨੂੰ ਸਹੀ ਕੀਤਾ ਹੋਵੇ ਤਾਂ ਇੰਨੇ ਲੰਬੇ ਕੱਟ ਲਾਉਣ ਦੀ ਜ਼ਰੂਰਤ ਨਾ ਪਵੇ ਉਨ੍ਹਾਂ ਕਿਹਾ ਕਿ ਫਸਲ ਨੂੰ ਅੱਗ ਲੱਗਣ ਦਾ ਡਰ ਕਹਿ ਕੇ ਸਰਕਾਰ ਸਮੇਤ ਸਰਕਾਰੀ ਬਾਬੂ ਵੀ ਆਪਣੇ ਫ਼ਰਜ਼ਾਂ ਤੋਂ ਭੱਜ ਰਹੇ ਹਨ। ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਪਾਵਰਕਾਮ ਵੱਲੋਂ ਬਿਜਲੀ ਸਪਲਾਈ ਸਹੀ ਨਾ ਕੀਤੀ ਗਈ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ
ਹੋਣਗੇ ਜਿਸ ਦੇ ਜ਼ਿੰਮੇਵਾਰ ਪਾਵਰਕਾਮ ਦੇ ਅਧਿਕਾਰੀ ਹੋਣਗੇ। ਐਸ.ਡੀ.ਓ ਪਾਵਰਕਾਮ ਅਮਨਦੀਪ ਮਾਨ ਦਾ ਕਹਿਣਾ ਹੈ ਕਿ ਇੱਕ ਦਿਨ ਮੀਂਹ ਹਨ੍ਹੇਰੀ ਕਾਰਨ ਅਤੇ ਦੋ ਦਿਨ ਪਾਵਰ ਕੱਟ ਆਉਣ ਕਾਰਨ ਬਿਜਲੀ ਸਪਲਾਈ ਬੰਦ ਰਹੀ ਹੈ ਅੱਗੇ ਤੋਂ ਬਿਜਲੀ ਸਪਲਾਈ ਨਿਰਵਿਘਨ ਜਾਰੀ ਰਹੇਗੀ। ਇਸ ਮੋਕੇ ਜਗਸੀਰ ਸਿੰਘ,ਰੂਪ ਸਿੰਘ,ਸੁਖਦੇਵ ਸਿੰਘ,ਜਗਤਾਰ ਸਿੰਘ,ਅਵਤਾਰ ਮੱਲ੍ਹੀ,ਜੋਗਿੰਦਰ ਦਰਾਜ,ਜੰਟਾ ਦਰਾਜ ਆਦਿ ਨੇ ਪਾਵਰਕਾਮ ਅਧਿਕਾਰੀਆਂ ਖਿਲਾਫ ਰੋਸ਼ ਪ੍ਰਗਟ ਕਰਦਿਆਂ ਚੇਤਾਵਨੀ ਦਿੱਤੀ ਅਗਰ ਬਿਜਲੀ ਸਪਲਾਈ ਰੇਗੂਲਰ ਜਾਰੀ ਨਾ ਰਹੀ ਤਾਂ ਮੁੱਖ ਮਾਰਗ ਤੇ ਜਾਮ ਲਗਾਇਆ ਜਾਵੇਗਾ ਜਿਸ ਦੀ ਜਿੰਮੇਵਾਰੀ ਪਾਵਰਕਾਮ ਦੀ ਹੋਵੇਗੀ।