ਪਟਿਆਲਾ : ਪੰਜਾਬ ਸਰਕਾਰ ਤੇ ਪੰਜਾਬ ਰੈੱਡ ਕਰਾਸ ਵੱਲੋਂ ਚਲਾਏ ਜਾ ਰਹੇ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਸਾਕੇਤ ਹਸਪਤਾਲ ਪਟਿਆਲਾ ਵੱਲੋਂ ਪ੍ਰੋਜੈਕਟ ਡਾਇਰੈਕਟਰ ਪਰਮਿੰਦਰ ਕੌਰ ਮਨਚੰਦਾ ਦੀ ਅਗਵਾਈ ਹੇਠ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਐਚ ਆਈ ਵੀ ਏਡਜ਼ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੱਤਰ ਇੰਡੀਅਨ ਰੈੱਡ ਕਰਾਸ ਸੁਸਾਇਟੀ ਪੰਜਾਬ ਸਟੇਟ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਐਚ ਆਈ ਵੀ ਏਡਜ਼ ਤੋਂ ਜਾਣਕਾਰੀ ਹੀ ਬਚਾਅ ਹੈ, ਉਹਨਾਂ ਕਿਹਾ ਕਿ ਐਚ ਆਈ ਵੀ ਇਕ ਵਾਇਰਸ ਹੈ ਜੋ ਕਿ ਸਰੀਰ ਤੇ ਹਮਲਾ ਕਰਕੇ ਏਡਜ਼ ਦਾ ਕਾਰਨ ਬਣਦਾ, ਪਰ ਇਹ ਜ਼ਰੂਰੀ ਨਹੀਂ ਕਿ ਐਚ ਆਈ ਵੀ ਨਾਲ ਗ੍ਰਸਤ ਵਿਅਕਤੀ ਨੂੰ ਏਡਜ਼ ਹੋਵੇ।
ਇਸ ਮੌਕੇ ਪ੍ਰਿੰਸੀਪਲ ਡਾ ਖੁਸ਼ਵਿੰਦਰ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਕਾਲਜ ਸਮਾਜਿਕ ਕੁਰੀਤੀਆਂ ਅਤੇ ਇਹੋ ਜਿਹੇ ਜਾਗਰੂਕਤਾ ਪ੍ਰੋਗਰਾਮ ਲਈ ਹਮੇਸ਼ਾ ਤਿਆਰ ਹੈ, ਇਸ ਮੌਕੇ ਮੈਡਮ ਪਰਮਿੰਦਰ ਕੌਰ ਮਨਚੰਦਾ ਨੇ ਕਿਹਾ ਕਿ ਨਸ਼ਾ ਕਰਨ ਵਾਲਾ ਵਿਅਕਤੀ ਜਿਹੜਾ ਟੀਕਾ ਲਗਾਉਂਦਾ ਹੈ ਅਤੇ ਇਕ ਸੂਈ ਹੋਰਨਾਂ ਵਿਅਕਤੀਆਂ ਨੂੰ ਲਗਾਉਂਦਾ ਹੈ ਉਹੋ ਵੀ ਏਡਜ਼ ਦਾ ਕਾਰਨ ਬਣਦਾ ਹੈ। ਡਾ ਰਾਜੀਵ ਕੁਮਾਰ ਨੇ ਏਡਜ਼ ਦੇ ਲੱਛਣਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਜਤਵਿੰਦਰ ਗਰੇਵਾਲ ਨੇ ਕਿਹਾ ਕਿ ਐਚ ਆਈ ਵੀ ਏਡਜ਼ ਤੋਂ ਬਚਣ ਲਈ ਆਪਣੇ ਜੀਵਨ ਸਾਥੀ ਅਤੇ ਪਾਰਟਨਰ ਨਾਲ ਵਫ਼ਾਦਾਰੀ ਨਿਭਾਓ। ਪਰਮਿੰਦਰ ਭਲਵਾਨ ਵੱਲੋਂ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਕਾਕਾ ਰਾਮ ਵਰਮਾ, ਉਪਕਾਰ ਸਿੰਘ, ਰੁਪਿੰਦਰ ਕੌਰ, ਰੁਦਰਪ੍ਰਤਾਪ ਸਿੰਘ, ਜਸ਼ਨਜੋਤ ਸਿੰਘ, ਲੱਕੀ ਹਰਦਾਸਪੁਰ, ਅਸ਼ੋਕ ਕੁਮਾਰ, ਅਮਰਜੀਤ ਕੌਰ, ਪਰਮਿੰਦਰ ਕੌਰ ਵਰਮਾ, ਰਣਜੀਤ ਕੌਰ, ਡਾ ਚਾਰੂ ਗੋਤਮ ਫਿਊਜਥੈਰਪਿਸਟ, ਗੁਰਮੀਤ ਸਿੰਘ, ਜਸਪ੍ਰੀਤ, ਦ੍ਰਿਸ਼ਟੀ ਸਾਰਾ ਸਟਾਫ਼ ਸਾਕੇਤ ਹਸਪਤਾਲ।