ਫ਼ਤਹਿਗੜ੍ਹ ਸਾਹਿਬ : ਨਾਬਾਰਡ ਵੱਲੋਂ ਸੈਲਫ ਹੈਲਪ ਗਰੁੱਪਾਂ ਅਤੇ ਪੈਕਸ ਦੇ ਮੈਂਬਰਾਂ ਲਈ ਦੁੱਧ ਨਾਲ ਤਿਆਰ ਹੋਣ ਵਾਲੇ ਖਾਦ ਪਦਾਰਥਾਂ ਬਾਰੇ ਮਾਈਕਰੋ ਐਂਟਰਪ੍ਰਾਈਜ਼ ਡਿਵੈਲਪਮੈਂਟ ਪ੍ਰੋਗਰਾਮ ਅਧੀਨ ਪਿੰਡ ਸਲਾਣਾ ਦਾਰਾ ਸਿੰਘ ਵਾਲਾ ਵਿਖੇ 15 ਦਿਨ ਦਾ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਸ ਵਿੱਚ ਸੈਲਫ ਹੈਲਪ ਗਰੁੱਪਾਂ ਤੇ ਪੈਕਸ ਦੇ ਤਕਰੀਬਨ 30 ਮੈਂਬਰਾਂ ਨੇ ਭਾਗ ਲਿਆ। ਇਹ ਸਿਖਲਾਈ ਪ੍ਰੋਗਰਾਮ ਮਾਈਕਰੋ ਐਂਟਰਪ੍ਰਾਈਜ਼ ਡਿਵੈਲਪਮੈਂਟ ਪ੍ਰੋਗਰਾਮ (MEDP) ਨੈਸ਼ਨਨ ਬੈਂਕ ਫਾਰ ਐਗਰੀਕਲਚਰ ਵੱਲੋਂ ਲੁਧਿਆਣਾ ਦੀ ਨਾਮੀ ਗੈਰ ਸਰਕਾਰੀ ਸੰਸਥਾ ਸਕਿੱਲ ਅਪਗ੍ਰੇਡੇਸ਼ਨ ਟਰੇਨਿੰਗ ਸਰਵਸ਼ਿਜ ਵੱਲ਼ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਨਾਬਾਰਡ ਦੇ ਏ.ਜੀ.ਐਮ. ਸ਼੍ਰੀ ਸੰਜੀਵ ਕੁਮਾਰ ਨੇ ਕੀਤਾ। ਇਸ ਮੌਕੇ ਸ਼੍ਰੀ ਸੰਜੀਵ ਕੁਮਾਰ ਨੇ ਕਿਹਾ ਕਿ ਨਾਬਾਰਡ ਵੱਖ-ਵੱਖ ਪੇਂਡੂ ਵਿਕਾਸ ਯੋਜਨਾਵਾਂ ਜਿਵੇਂ ਕਿ ਕਿਸਾਨ ਉਤਪਾਦਕ ਸੰਗਠਨ (ਐਫ.ਪੀ.ਓ.) ਆਜੀਵਿਕਾ ਅਤੇ ਉਦਮ ਵਿਕਾਸ ਪ੍ਰੋਗਰਾਮ (ਐਲ.ਈ.ਡੀ.ਪੀ.) ਆਦਿ ਨੂੰ ਲਾਗੂ ਕਰਕੇ ਆਮਦਨੀ ਪੈਦਾ ਕਰਨ ਅਤੇ ਰੋਜ਼ੀ ਰੋਟੀ ਲਈ ਸਫਲ ਉੱਦਮਾ ਦੀ ਸਥਾਪਨਾਂ ਅਤੇ ਪ੍ਰਬੰਧਨ ਵਿੱਚ ਸਵੈ ਸਹਾਈ ਗਰੁੱਪਾਂ ਦੇ ਮੈਂਬਰਾਂ ਦੀ ਲਗਾਤਾਰ ਸਹਾਇਤਾ ਕਰ ਰਿਹਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਸਿਖਲਾਈ ਪ੍ਰੋਗਰਾਮ ਨਵੀਂ ਅਤੇ ਨਵੀਨਤਾਕਾਰੀ ਤਕਨੀਕਾਂ ਨੂੰ ਅਪਣਾ ਕੇ ਆਮਦਨ ਵਧਾਵੁਣ ਅਤੇ ਉਤਪਾਦਨ ਅਤੇ ਉਤਪਾਦਕਤਾ ਵਿੱਚ ਸੁਧਾਰ ਤੇ ਕੇਂਦਰਿਤ ਰਹੇਗਾ ਅਤੇ ਭਾਗੀਦਾਰਾਂ ਲਈ ਮਿਲਕ ਪ੍ਰੋਸੈਸਿੰਗ ਵਿੱਚ ਨਵੇਂ ਮਾਰਕੀਟ ਲਿੰਕੇਜ ਦੇ ਮੌਕੇ ਖੋਲ੍ਹੇਗਾ ਜਿਸ ਨਾਲ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਇਸ ਮੌਕੇ ਸ਼੍ਰੀ ਐਚ.ਐਸ.ਭਾਟੀਆਂ ਨੇ ਕਿਹਾ
ਕਿ ਕਿਸਾਨਾਂ ਨੂੰ ਇਸ ਖੇਤਰ ਵਿੱਚ ਦੁੱਧ ਉਤਪਾਦਾਂ ਦੀ ਸੰਭਾਵਨਾ, ਮਿਲਕ ਪ੍ਰੋਸੈੱਸਿੰਗ ਦੀ ਲੋੜ ਅਤੇ ਮਹੱਤਤਾ, ਦੁੱਧ ਉਤਪਾਦਾਂ ਬਾਰੇ ਵਿਹਾਰਕ ਸੈਸ਼ਨਾਂ ਤੋਂ ਇਲਾਵਾ ਪੀਏਯੂ, ਲੁਧਿਆਣਾ ਦੇ ਫੂਡ ਇੰਡਸਟਰੀ ਬਿਜ਼ਨਸ ਇਨਕਿਊਬੇਸ਼ਨ ਸੈਂਟਰ ਵਿੱਚ ਇੱਕ ਦਿਨ ਦੇ ਐਕਸਪੋਜਰ ਫੇਰੀ ਤੋਂ ਇਲਾਵਾ ਇਸ ਖੇਤਰ ਦੇ ਕਿਸਾਨਾਂ ਨੂੰ ਦੁੱਧ ਉਤਪਾਦਾਂ ਦੀਆਂ ਸੰਭਾਵਨਾਵਾਂ ਬਾਰੇ ਜਾਣੂ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ, ਜੈਵਿਕ ਖੇਤੀ, ਵੈਟਰਨਰੀ ਸਿਹਤ ਅਭਿਆਸਾਂ ਜਿਵੇਂ ਕਿ ਟੀਕਾਕਰਨ, ਬਿਮਾਰੀਆਂ, ਬੈਂਕਿੰਗ 'ਤੇ ਖੇਤੀ- ਅਧਾਰਿਤ ਗਤੀਵਿਧੀਆਂ ਤੇ ਮਾਹਿਰਾਂ ਵਲੋਂ ਇੰਟਰੈਕਟਿਵ ਸੈਸ਼ਨ ਵੀ ਕਰਵਾਏ ਜਾਣਗੇ। ਪ੍ਰੋਗਰਾਮ ਦੌਰਾਨ ਡਾ: ਦਰਸ਼ਨ ਸਿੰਘ ਚੀਮਾ ਮੁੱਖ ਸਰੋਤ ਵਿਅਕਤੀ ਹੋਣਗੇ। ਉਦਘਾਟਨੀ ਸੈਸ਼ਨ ਦੌਰਾਨ ਕਰਮਜੀਤ ਸਿੰਘ ਸਾਬਕਾ ਚੇਅਰਮੈਨ ਮਿਲਕਫੈੱਡ ਪੰਜਾਬ, ਜਰਨੈਲ ਸਿੰਘ, ਨੰਬਰਦਾਰ, ਨਰਿੰਦਰ ਸਿੰਘ ਅਤੇ ਹਾਕਮ ਸਿੰਘ ਸਾਬਕਾ ਸਰਪੰਚ ਵੀ ਹਾਜ਼ਰ ਸਨ।