Friday, September 20, 2024

Malwa

ਨਿਸ਼ਾਨ ਸਿੰਘ ਟੋਨੀ (Nishan Singh Toni) ਬਣੇ ਨਗਰ ਕੌਂਸਲ ਦੇ ਪ੍ਰਧਾਨ

April 10, 2021 07:04 PM
Bharat Bhushan Chawla

ਸੁਨਾਮ ਊਧਮ ਸਿੰਘ ਵਾਲਾ : ਸਥਾਨਕ ਨਗਰ ਕੌਂਸਲ ਦੀ ਚੋਣਾਂ ਵਿਚ ਕਾਂਗਰਸ ਦੇ ਵੱਡੀ ਗਿਣਤੀ ਦੇ ਵਿਚ ਕੌਂਸਲਰਾਂ ਨੂੰ ਜਿੱਤ ਪ੍ਰਾਪਤ ਹੋਈ ਸੀ ਜਿਸ ਨੂੰ ਲੈ ਕੇ ਲਗਾਤਾਰ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਲੋਕਾਂ ਚ ਚਰਚਾ ਬਣੀ ਹੋਈ ਸੀ ਕਿ ਨਗਰ ਕੌਂਸਲ ਦਾ ਪ੍ਰਧਾਨ ਕੌਣ ਬਣੇਗਾ ਅੱਜ ਉਹ ਘੜੀ ਖ਼ਤਮ ਹੋਈ ਅਤੇ ਸਰਦਾਰ ਨਿਸ਼ਾਨ ਸਿੰਘ ਟੋਨੀ ਨੂੰ ਸਥਾਨਕ ਨਗਰ ਕੌਂਸਲ ਦਾ ਪ੍ਰਧਾਨ ਸਰਵਸੰਮਤੀ ਨਾਲ ਬਣਾਇਆ ਗਿਆ ਇਸ ਮੌਕੇ ਮੈਡਮ ਕੋਮਲ ਕਾਂਸਲ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਗੁਰਤੇਜ ਸਿੰਘ ਨੂੰ ਮੀਤ ਪ੍ਰਧਾਨ ਬਣਾਇਆ ਗਿਆ 


ਇਸ ਮੌਕੇ ਕਾਂਗਰਸੀ ਨੇਤਰੀ ਮੈਡਮ ਦਾਮਨ ਥਿੰਦ ਬਾਜਵਾ ਅਤੇ ਹਰਮਨ ਬਾਜਵਾ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਨਗਰ ਕੌਂਸਲ ਚੋਣਾਂ ਬੜੀ ਅਮਨ ਸ਼ਾਂਤੀ ਨਾਲ ਹੋਇਆ ਅਤੇ ਅੱਜ ਸਰਬ ਸੰਮਤੀ ਨਾਲ ਨਗਰ ਕੌਂਸਲਰਾਂ ਨੇ ਹਾਈ ਕਮਾਂਡ ਦੇ ਦਿੱਤੇ ਫ਼ੈਸਲੇ ਤੇ ਸਰਬਸੰਮਤੀ ਕਰਦੇ ਹੋਏ ਸਰਦਾਰ ਨਿਸ਼ਾਨ ਸਿੰਘ ਟੋਨੀ ਨੂੰ ਪ੍ਰਧਾਨ ਬਣਾਇਆ ਹੈ ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ ਇਹ ਸੁਨਾਮ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਪੂਰੀ ਪ੍ਰਕਿਰਿਆ ਦੌਰਾਨ ਨਾ ਤਾਂ ਕੋਈ ਐੱਮ ਸੀ ਬਾਹਰ ਗਿਆ ਨਾ ਹੀ ਕਿਸੇ ਉਤੇ ਕੋਈ ਦਬਾਅ ਬਣਾਇਆ ਗਿਆ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਤਾਂ ਇਹ ਹੈ ਕਿ ਆਜ਼ਾਦ ਉਮੀਦਵਾਰਾਂ ਨੇ ਵੀ ਅੱਗੇ ਵਧ ਕੇ ਸਭ ਦਾ ਸਾਥ ਦਿੱਤਾ ਅਹੁਦੇਦਾਰੀ ਦੌਰਾਨ ਹਰ ਵਰਗ ਦਾ ਧਿਆਨ ਰੱਖਿਆ ਗਿਆ ਹੇੈ
ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਬਣੇ ਸਰਦਾਰ ਨਿਸ਼ਾਨ ਸਿੰਘ ਟੋਨੀ ਨੇ ਕਿਹਾ ਕਿ ਉਹ ਕਾਂਗਰਸ ਹਾਈ ਕਮਾਂਡ ਅਤੇ ਮੈਡਮ ਦਾਮਨ ਥਿੰਦ ਬਾਜਵਾ ਦਾ ਧੰਨਵਾਦ ਕਰਦੇ ਹਨ ਅਤੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੰਦੇ ਹਨ ਕਿ ਉਹ ਸ਼ਹਿਰ ਦਾ ਵਿਕਾਸ ਵੱਧ ਤੋਂ ਵੱਧ ਕਰਵਾਉਣਗੇ ਅਤੇ ਸਾਰੇ ਨਗਰ ਕੌਂਸਲਰਾਂ ਨੂੰ ਨਾਲ ਲੈ ਕੇ ਚੱਲਣਗੇ
ਇਸ ਮੌਕੇ ਮੈਡਮ ਗੀਤਾ ਸ਼ਰਮਾ , ਜ਼ਿਲ੍ਹਾ ਇੰਡਸਟਰੀ ਚੈਂਬਰ ਪ੍ਰਧਾਨ ਘਣਸ਼ਾਮ ਕਾਂਸਲ ,ਮਾਰਕੀਟ ਕਮੇਟੀ ਚੇਅਰਮੈਨ ਮੁਨੀਸ ਸੋਨੀ ,ਸੰਜੇ ਖਡਿਆਲਿਆ, ਹਿੰਮਤ ਬਾਜਵਾ ਅਤੇ ਨਗਰ ਕੌਂਸਲਰ ਮੌਜੂਦ ਸੀ

Have something to say? Post your comment

 

More in Malwa

ਅਗਾਮੀ ਪੰਚਾਇਤੀ ਚੋਣਾਂ ਸਬੰਧੀ ਤਿਆਰੀਆਂ ਹੁਣ ਤੋਂ ਹੀ ਅਰੰਭੀਆਂ ਜਾਣ-ਡਾ. ਸੋਨਾ ਥਿੰਦ

ਪਾਵਰਕੌਮ ਬਿਜਲੀ ਖਪਤਕਾਰਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ: ਐਕਸੀਅਨ ਗੁਪਤਾ

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ,ਸਾਫ ਸਫਾਈ ਆਦਿ ਦਾ ਲਿਆ ਜਾਇਜਾ

ਡਿਪਟੀ ਕਮਿਸ਼ਨਰ ਨੇ ਮਾਲ ਅਫ਼ਸਰਾਂ ਦੀ ਕਾਰਗੁਜ਼ਾਰੀ ਦਾ ਲਿਆ ਜਾਇਜ਼ਾ

ਮਾਲੇਰਕੋਟਲਾ ਪੁਲਿਸ ਦੇ ਥਾਣਾ ਸ਼ਹਿਰੀ 1 ਦੀ ਲੋਕਾਂ ਨੇ ਰੱਜ ਕੇ ਕੀਤੀ ਸਲਾਘਾ

ਬਿਸ਼ਨਪੁਰਾ ਧਰਨੇ 'ਚ ਚੌਥੇ ਦਿਨ ਆਇਆ ਮੋੜਾ 

ਵਿੱਤੀ ਸਾਲ 2024-25 ਦੌਰਾਨ ਉਦਯੋਗਿਕ ਨਿਤੀ-2017 ਅਧੀਨ FCI ਵੈਰੀਫਿਕੇਸ਼ਨ ਐਂਡ ਬਿਜਲੀ ਡਿਊਟੀ ਛੋਟ ਲਈ ਪੰਜ ਉਦਯੋਗਿਕ ਯੂਨਿਟਾਂ ਨੂੰ ਦਿੱਤੀ ਜਾ ਚੁੱਕੀ ਹੈ ਪ੍ਰਵਾਨਗੀ : ਡਾ ਪੱਲਵੀ

ਦੋ ਮਨਰੇਗਾ ਕਾਮਿਆਂ ਦਾ ਤੀਜੇ ਦਿਨ ਵੀ ਨਾ ਹੋਇਆ ਸਸਕਾਰ 

ਨੰਬਰਦਾਰਾਂ ਨੇ ਸਰਕਾਰ ਪ੍ਰਤੀ ਜਤਾਈ ਨਰਾਜ਼ਗੀ 

ਆਲਮੀ ਪੱਧਰ ਤੇ ਵਾਤਾਵਰਨ ਨੂੰ ਬਚਾਉਣ ਲਈ ਉਪਰਾਲੇ ਜ਼ਰੂਰੀ : ਡਾਕਟਰ ਫੂਲ