ਸੁਨਾਮ : ਲਾਇਨਜ਼ ਕਲੱਬ ਸੁਨਾਮ ਰਾਇਲਜ਼ ਵੱਲੋਂ ਪ੍ਰਧਾਨ ਸੰਜੀਵ ਮੈਨਨ ਦੀ ਅਗਵਾਈ ਹੇਠ ਪਰਿਵਾਰਿਕ ਮਿਲਣੀ " ਮਿਲਾਪ " ਦੇ ਬੈਨਰ ਹੇਠ ਕਰਵਾਈ ਗਈ। ਸਮਾਗਮ ਵਿੱਚ ਨਗਰ ਕੌਂਸਲ ਸੁਨਾਮ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਆਲ ਇੰਡੀਆ ਬ੍ਰਾਹਮਣ ਫੈਡਰੇਸ਼ਨ ਦੇ ਕੌਮੀ ਮੀਤ ਪ੍ਰਧਾਨ ਪ੍ਰਦੀਪ ਮੈਨਨ , ਥਾਣਾ ਸ਼ਹਿਰੀ ਸੁਨਾਮ ਦੇ ਮੁਖੀ ਇੰਸਪੈਕਟਰ ਦੀਪਇੰਦਰਪਾਲ ਸਿੰਘ ਜੇਜੀ ਅਤੇ ਕੌਂਸਲਰ ਨਿਰਮਲਾ ਦੇਵੀ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮੁੱਖ ਮਹਿਮਾਨ ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਨੇ ਬੋਲਦਿਆਂ ਕਿਹਾ ਕਿ ਲੋੜਵੰਦਾਂ ਦੀ ਮੱਦਦ ਲਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਕਾਰਜ਼ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਲਾਇਨਜ਼ ਕਲੱਬ ਸੁਨਾਮ ਰਾਇਲਜ਼ ਵੱਲ਼ੋਂ ਵੀ ਸਮਾਜ ਸੇਵੀ ਕਾਰਜਾਂ ਵਿੱਚ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਆਲ ਇੰਡੀਆ ਬ੍ਰਾਹਮਣ ਫੈਡਰੇਸ਼ਨ ਦੇ ਕੌਮੀ ਮੀਤ ਪ੍ਰਧਾਨ ਪ੍ਰਦੀਪ ਮੈਨਨ ਨੇ ਕਿਹਾ ਕਿ " ਮਿਲਾਪ " ਦੇ ਬੈਨਰ ਹੇਠ ਪਰਿਵਾਰਿਕ ਮਿਲਣ ਪ੍ਰੋਗਰਾਮ ਦਾ ਸਲੋਗਨ ਭਾਈਚਾਰਕ ਸਾਂਝ ਦੀ ਗਵਾਹੀ ਭਰ ਰਿਹਾ ਹੈ। ਕਲੱਬ ਪ੍ਰਧਾਨ ਸੰਜੀਵ ਮੈਨਨ ਨੇ ਕਿਹਾ ਕਿ ਪਰਿਵਾਰਾਂ ਵਿੱਚ ਆਪਸੀ ਸਾਂਝ ਸਮੇਂ ਦੀ ਲੋੜ ਬਣ ਚੁੱਕੀ ਹੈ ਕਿਉਂਕਿ ਅਜੋਕੇ ਤੇਜ਼ ਰਫ਼ਤਾਰ ਯੁੱਗ ਅੰਦਰ ਹਰ ਇੱਕ ਇਨਸਾਨ ਦੀ ਦੌੜ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਬਣੀ ਹੋਈ ਹੈ। ਇਸ ਮੌਕੇ ਕਲੱਬ ਦੇ ਚੇਅਰਮੈਨ ਮਨਿੰਦਰ ਸਿੰਘ ਲਖਮੀਰਵਾਲਾ, ਸਕੱਤਰ ਮੁਕੇਸ਼ ਨਾਗਪਾਲ, ਕੈਸ਼ੀਅਰ ਕੁਲਵਿੰਦਰ ਸਿੰਘ ਨਾਮਧਾਰੀ, ਪੀ.ਆਰ.ਓ ਰਾਜੇਸ਼ ਗਰਗ, ਗਰੋਥ ਚੇਅਰਮੈਨ ਪਰਵੀਨ ਗਰਗ, ਜ਼ੋਨ ਚੇਅਰਮੈਨ ਪਰਮਿੰਦਰ ਸਿੰਘ ਜਾਰਜ, ਮੁਨੀਸ਼ ਗੁਪਤਾ , ਸੁਨੀਤਾ ਸ਼ਰਮਾ, ਗੁਰਿੰਦਰਜੀਤ ਸਿੰਘ ਧਾਲੀਵਾਲ, ਕਰੁਣ ਬਾਂਸਲ, ਮਨਪ੍ਰੀਤ ਸਿੰਘ ਨੀਲੋਵਾਲ , ਕਰੁਣ ਗੋਇਲ , ਸੱਤਪਾਲ ਰਾਮ, ਗੁਰਚਰਨ ਸਿੰਘ, ਕ੍ਰਿਸ਼ਨ ਸਿੰਘ ਢੋਟ, ਜਗਰਾਜ ਸਿੰਘ, ਗਗਨਦੀਪ ਸਿੰਘ ਲਿੱਲੀ, ਸੰਜੀਵ ਕਾਂਸਲ, ਡਾ: ਅੰਸੂਮਨ ਫੂਲ, ਰਜਨੀਸ਼ ਗਰਗ ਸੰਜੂ , ਕੁਲਵੀਰ ਸਿੰਘ ਚਹਿਲ, ਰਜਿੰਦਰ ਸਿੰਘ ਤੂਰ, ਨਰਿੰਦਰ ਕਾਲਾ, ਸੁਮਿਤ ਸਿੰਗਲਾ, ਪਵਿੱਤਰ ਸਿੰਗਲਾ, ਆਰ ਐਨ ਕਾਂਸਲ, ਰਿੰਕੂ ਗਰਗ, ਮੁਨੀਸ਼ ਗੁਪਤਾ ਆਸ਼ੂ, ਜਤਿੰਦਰ ਪੁਰੀ, ਅਨੀਸ਼ ਸੋਨੂੰ ਆਦਿ ਹਾਜ਼ਰ ਸਨ।