ਖੇਡਾ ਦਾ ਸਾਡੇ ਸਰੀਰ ਦੀ ਬਣਤਰ ਦਾ ਨਜਦੀਕੀ ਰਿਸ਼ਤਾ ਅਤੇ ਗੂੜ੍ਹਾ ਸਬੰਧ ਹੈ । ਸਰੀਰਿਕ ਸਿੱਖਿਆ ਦੇ ਵਿਸ਼ੇਸ਼ਕਰ ਜੇ. ਐਫ ( J.F ) ਵਿਲੀਅਮਜ਼ ਨੇ ਵੜੇ ਹੀ ਸੋਖੇ ਸਬਦਾ ਵਿੱਚ ਦਸਿਆ ਕਿ ਅਸੀ ਸਰੀਰਿਕ ਸਿੱਖਿਆ ਦੀ ਮੰਜਿਲ ਹਾਸਲ ਕਰਨੀ ਹੈ ਤਾਂ ਸਾਡਾ ਉਦੇਸ਼ ਕੁਸ਼ਲ ਮਾਰਗ ਤੇ ਚੱਲਣ ਦਾ ਅਤੇ ਅਗੇ ਵੱਧਣ ਦਾ ਹੋਣਾ ਚਾਹੀਦਾ ਹੈ । ਖੇਡਾ ਵਿੱਚ ਆਮਤੌਰ ਤੇ ਸਰੀਰਿਕ ਸਿੱਖਿਆ ਦੇ ਉਦੇਸ਼ ਸਰੀਰਿਕ ਬੁੱਧੀ ਅਤੇ ਮਾਨਸਿਕ ਵਿਕਾਸ, ਸਮਾਜਿਕ ਵਿਕਾਸ ਅਤੇ ਚਰਿੱਤਰ ਨਿਰਮਾਣ ਦਾ ਹੋਣਾ ਚਾਹੀਦਾ ਹੈ ।ਖਿਡਾਰੀ ਦਾ ਕੇਵਲ ਸਰੀਰ ਤੰਦਰੁਸਤ ਚੁਸਤ ਨਰੋਆ ਹੀ ਨਹੀ ਸਗੋ ਖਿਡਾਰੀ ਮਾਨਸਿਕ ਤੌਰ ਤੇ ਮਜਬੂਤ ਹੋਣਾ ਚਾਹੀਦਾ ਹੈ ।ਇਸ ਪੱਖੋ ਵੀ ਖਿਡਾਰੀ ਸਿਹਤਮੰਦ ਹੋ ਜਾਂਦਾ ਹੈ ।ਵਿਦਿਆਰਥੀ ਜੀਵਨ ਵਿੱਚ ਵੀ ਖੇਡਾ ਬਹੁਤ ਜਰੂਰੀ ਅੰਗ ਹਨ ਕਿਤਾਬੀ ਕੀੜੇ ਡਰੂ ਸੁਭਾਅ ਦੇ ਹੋਣਗੇ ।ਭਾਵੇ ਉਹ ਪੜ੍ਹ ਲਿੱਖ ਕੇ ਕਿੰਨਾ ਵੀ ਮਾਣ ਪ੍ਰਾਪਤ ਕਰ ਲੈਣ ਪਰ ਕਈ ਮਹਿਕਮਿਆਂ ਜਿਵੇਂ ਮਿਲਟਰੀ, ਪੁਲਿਸ ਆਦਿ ਵਿੱਚ ਉਹ ਕਾਮਯਾਬ ਨਹੀ ਹੋ ਸਕਣਗੇ ਅਤੇ ਸਰੀਰਿਕ ਪੱਖੋ ਅਯੋਗ ਠਹਿਰਾਏ ਜਾਣਗੇ ।ਜਿੰਨੀ ਵਿਦਿਆਰਥੀ ਜੀਵਨ ਵਿੱਚ ਪੜ੍ਹਾਈ ਜਰੂਰੀ ਹੈ ਉਨ੍ਹਾ ਹੀ ਖੇਡ ਜਰੂਰੀ ਹੈ ।ਮੰਨਿਆ ਕਿ ਪੜ੍ਹਾਈ ਨਾਲ ਮਨੁੱਖ ਨੂੰ ਅਕਲ ਆਉਦੀ ਹੈ ਖਾਣ -ਪੀਣ ਤੁਰਨ- ਬੈਠਣ ਗਲਬਾਤ ਕਰਨ ਦੇ ਤਰੀਕੇ ਦਾ ਪਤਾ ਲੱਗਦਾ ਹੈ ।ਪਰ ਖੇਡ ਵਿੱਚ ਹਿੱਸਾ ਨਾ ਲੈਣ ਤੇ ਕਈ ਵਾਰ ਉਸਦੀ ਨਿਗ੍ਹਾ ਕਮਜੋਰ ਹੋ ਜਾਂਦੀ ਹੈ ।ਕਈ ਕਿਸਮ ਦੀਆਂ ਬਿਮਾਰਿਆਂ ਘੇਰੀ ਰੱਖਦੀਆਂ ਹਨ ।ਉਸਦਾ ਸਰੀਰ ਮਿਹਨਤੀ ਨਹੀ ਬਣ ਸਕਦਾ ।ਖੇਡਣ ਅਤੇ ਪੜ੍ਹਾਈ ਦਾ ਆਪਸ ਵਿੱਚ ਆਤਮਾ ਤੇ ਸਰੀਰ ਵਾਲਾ ਸਬੰਧ ਹੈ ਇੱਕ ਦੂਜੇ ਪੜਾਈ ਅਤੇ ਖੇਡਾ ਬਿਨਾਂ ਜੀਵਨ ਅੱਧੁਰਾ ਹੈ ।ਦੇਸ਼ਦੀ ਤਰੱਕੀ ਅਤੇ ਉੱਨਤੀ ਲਈ ਵਿੱਦਿਅਕ- ਸਿੱਖਿਆ ਦੇ ਨਾਲ ਨਾਲ ਖੇਡਾ ਵੀ ਜਰੂਰੀ ਅੰਗ ਹਨ । ਖੇਡਣ ਲਈ ਵੀ ਵਕਤ ਹੋਣਾ ਚਾਹੀਦਾ ਹੈ ।ਗਲਤ ਖੇਡਾ ਵਿੱਚ ਹਿੱਸਾ ਨਹੀ ਲੈਣਾ ਚਾਹੀਦਾ ।ਜਿਹੜਾ ਬਹੁਤਾ ਵਕਤ ਖੇਡਾ ਨੂੰ ਨਹੀ ਦੇ ਸਕਦਾ ਘੱਟੋ -ਘੱਟ ਉਸ ਨੂੰ ਸਮੇ ਅਨੁਸਾਰ ਥੋੜ੍ਹਾ -ਬਹੁਤ ਹਾਕੀ ,ਫੁਟਬਾਲ , ਟੈਨਿਸ ,ਕ੍ਰਿਕੇਟ ਆਦਿ ਵਕਤੀ ਖੇਡਾ ਰੋਜ਼ਮਰਾ ਦੀ ਜਿੰਦਗੀ ਵਿੱਚ ਖੇਡਣੀਆਂ ਚਾਹੀਦੀਆਂ ਹਨ । ਜਿਥੇ ਸਿੱਖਿਆ ਦੇ ਖੇਤਰ ਵਿੱਚ ਅਗਾਂਹਵਧੂ ਕਦਮ ਚੁੱਕੇ ਜਾ ਰਹੇ ਹਨ ਇਸ ਤਰ੍ਹਾ ਖੇਡਾ ਦੇ ਸਾਧਨ ਵੀ ਵੱਧ ਤੋ ਵੱਧ ਹੋਂਦ ਵਿੱਚ ਲਿਆਉਣੇ ਚਾਹੀਦੇ ਹਨ । ਗਰਾਊਂਡ ਅਤੇ ਖੇਡਾ ਦੇ ਸਮਾਨ ਦਾ ਵਧੀਆਂ ਪ੍ਰਬੰਧ ਹਰ ਪਿੰਡ , ਸ਼ਹਿਰ ਵਿੱਚ ਸਕੂਲਾ, ਖੇਡਾ ਕੋਚਿੰਗ ਸੈਂਟਰਾ ਆਦਿ ਵਿੱਚ ਹੋਣਾ ਚਾਹੀਦਾ ਹੈ । ਖੇਡਾ ਵਿੱਚ ਨਿਯਮ ਦੇ ਪਾਲਣਾ ਦਾ ਢੰਗ ਚੰਗਾ ਹੋਣਾ ਚਾਹੀਦਾ ਹੈ ।ਖੇਡਾ ਨਾਲ ਮਿਲਵਰਤਨ ਦਾ ਸਬਕ ਸਲੀਕਾਂ ਚੰਗਾ ਆਉਂਦਾ ਹੈ ।ਖਿਡਾਰੀ ਭਾਵੁਕ ਨਹੀ ਹੁੰਦਾ ਸਗੋ ਹਾਰੇ ਹੋਏ ਵਿਅਕਤੀ ਦਾ ਵੀ ਆਦਰ ਕਰਦਾ ਹੈ ।ਇੱਕ ਚੰਗਾ ਖਿਡਾਰੀ ਆਪਣੇ ਦੇਸ਼ ਦਾ ਰਾਜਦੂਤ ਹੂੰਦਾ ਹੈ ।ਦੁਸਰੇ ਦੇਸ਼ਾ ਦੇ ਖਿਡਾਰਿਆਂ ਨਾਲ ਵੀ ਵਧੀਆ ਮੇਲ -ਮਿਲਾਪ ਵਧਦਾ ਹੈ । ਖਿਡਾਰੀ ਨੂੰ ਹਮੇਸ਼ਾ ਸਖਤ ਮਿਹਨਤ ਕਰਨ ਦੀ ਆਦਤ ਪੈਂਦੀ ਹੈ ।ਉਸਦਾ ਦਿਮਾਗ ਮਾਨਸਿਕ ਤੌਰ ਤੇ ਨਿਰੋਆਂ ਰਹਿੰਦਾ ਹੈ ।ਖਿਡਾਰੀ ਅਨੁਸ਼ਾਸਨ ਅਤੇ ਸਮੇ ਦਾ ਪਾਬੰਦ ਬਣਦਾ ਹੈ । ਉਹ ਭੈੜੀ -ਵਾਦੀ ,ਨਸ਼ੇ ਆਦਿ ਤੋ ਵੀ ਦੂਰ ਰਹਿੰਦਾ ਹੈ ।ਖਿਡਾਰੀ ਹਿੰਮਤੀ ਬਣ ਜਾਂਦਾ ਹੈ ਖਿਡਾਰੀ ਮੁਸੀਬਤ ਵਿੱਚ ਵੀ ਹੋਸ਼ਲਾ ਨਹੀ ਛੱਡਦਾ ਆਪਣੇ ਸਾਥੀ ਖਿਡਾਰਿਆਂ ਨੂੰ ਹਾਰਦੇ ਹੋਏ ਹੋਸ਼ਲਾ ਸਹਾਰਾ ਹਿਮੰਤ ਦੇ ਕੇ ਹਾਰ ਨੂੰ ਜਿੱਤ ਵਿੱਚ ਬਦਲ ਦਿੰਦਾ ਹੈ ।ਖੇਡਾ ਨਾਲ ਇਨਸਾਨ ਹਿੰਮਤੀ, ਮਿਹਨਤੀ ਅਤੇ ਸੂਝਵਾਨ ਬਣਦਾ ਹੈ ਨਾਲ ਹੀ ਇੱਕ ਚੰਗੇ ਨਾਗਰਿਕ ਹੋਣ ਦੇ ਚੰਗੇ ਅਨੁਸ਼ਾਸਨ ਵਾਲੇ ਗੁਣ ਗ੍ਰਹਿਣ ਕਰਦਾ ਹੈ ।ਆਪਣੇ ਦੇਸ਼ ਦਾ ਨਾਮ ਵੀ ਰੋਸ਼ਨ ਕਰਦਾ ਹੈ ।ਚੰਗੀ ਅਤੇ ਉਚੇਰੀ ਸਿੱਖਿਆ ਲਈ ਖੇਡਾ ਬਹੁਤ ਜਰੂਰੀ ਹਨ ।
ਬਬੀਤਾ ਘਈ
ਜਿਲ੍ਹਾ ਲੁਧਿਆਣਾ
ਫੋਨ ਨੰਬਰ 6239083668