ਸੰਦੌੜ : ਵਿਧਾਨ ਸਭਾ ਹਲਕਾ ਮਲੇਰਕੋਟਲਾ ਦੇ ਵਿਧਾਇਕ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਵੱਲੋਂ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਦੇ ਹੋਏ ਨੇੜਲੇ ਪਿੰਡ ਖਟੜਾ ਵਿਖੇ ਨਵਾਂ ਪੰਚਾਇਤ ਘਰ ਬਣਾਉਣ ਦੀ ਨੀਂਹ ਰੱਖੀ ਗਈ। ਜਾਣਕਾਰੀ ਦਿੰਦਿਆਂ ਪ੍ਰਧਾਨ ਸੰਤੋਖ ਸਿੰਘ ਦਸੌਂਦਾ ਸਿੰਘ ਵਾਲਾ, ਆਪ ਆਗੂ ਰਮਨ ਖਟੜਾ , ਨੇ ਦੱਸਿਆ ਕਿ ਇਸ ਪੰਚਾਇਤ ਘਰ ਦੀ ਤਿਆਰੀ ਲਈ ਪੈਂਤੀ ਤੋਂ ਚਾਲੀਂ ਲੱਖ ਦੇ ਕਰੀਬ ਲਾਗਤ ਆਵੇਗੀ , ਅਤੇ ਇਸ ਨਾਲ ਆਮ ਲੋਕਾਂ ਨੂੰ ਵੱਡਾ ਲਾਭ ਮਿਲੇਗਾ। ਇਸ ਮੌਕੇ ਵਿਧਾਇਕ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਨੇ ਕਿਹਾ ਕਿ ਉਹ ਆਪਣੇ ਹਲਕੇ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਵਿਚ ਹਮੇਸ਼ਾ ਯਤਨਸ਼ੀਲ ਰਹਿਣਗੇ , ਕਿਉਂਕਿ ਇਲਾਕੇ ਦੇ ਲੋਕਾਂ ਵੱਲੋਂ ਉਹਨਾਂ ਨੂੰ ਹਲਕੇ ਦੀ ਵੱਡੀ ਜ਼ਿੰਮੇਵਾਰੀ ਸੌਂਪੀ ਹੈ । ਇਸ ਮੌਕੇ ਉਨ੍ਹਾਂ ਨਾਲ ਸੂਬਾ ਯੂਥ ਜਰਨਲ ਸਕੱਤਰ ਜਗਤਾਰ ਸਿੰਘ ਜੱਸਲ ਸੰਦੌੜ, ਸਰਪੰਚ ਮਨਜੀਤ ਸਿੰਘ ਕਲਿਆਣ, ਸਤਿਗੁਰ ਸਿੰਘ ਕਲਿਆਣ , ਐਕਸੀਅਨ ਰਣਜੀਤ ਸਿੰਘ ਸ਼ੇਰ ਗਿੱਲ ਪੰਚਾਇਤੀ ਰਾਜ, ਐਸਡੀਓ ਬਲਵਿੰਦਰ ਸਿੰਘ, ਤਰਸੇਮ ਸਿੰਘ ਖੱਟੜਾ ,ਹਰਬੰਸ ਸਿੰਘ ਖੱਟੜਾ ,ਰਾਜ ਸਿੰਘ, ਬਲਦੇਵ ਸਿੰਘ, ਸਰਪੰਚ ਸਵਰਨ ਸਿੰਘ ,ਭਰਪੂਰ ਸਿੰਘ, ਬਲਬੀਰ ਸਿੰਘ, ਕੇਸਰ ਸਿੰਘ ,ਮਨਵੀਰ ਸਿੰਘ ਮਨੀ, ਸੰਦੀਪ ਸਿੰਘ ਸੀਪਾ, ਬਲਾਕ ਪ੍ਰਧਾਨ ਚਰਨਜੀਤ ਸਿੰਘ ਚੰਨਾ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।