ਭੁੱਨਰਹੇੜੀ : ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਚਾਚਾ ਸ. ਮੁਖਰਾਜ ਸਿੰਘ ਢਿੱਲੋਂ ਪਠਾਣਮਾਜਰਾ ਨਮਿਤ ਅੱਜ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਸਮਾਰੋਹ ਮੌਕੇ ਘੜਾਮ ਦੀ ਅਨਾਜ ਮੰਡੀ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਪਤਨੀ ਡਾ. ਗੁਰਪ੍ਰੀਤ ਕੌਰ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਕੁਲਦੀਪ ਸਿੰਘ ਧਾਲੀਵਾਲ ਤੇ ਗੁਰਮੀਤ ਸਿੰਘ ਖੁੱਡੀਆਂ ਸਮੇਤ ਵੱਡੀ ਗਿਣਤੀ ਵਿਧਾਇਕਾਂ ਤੇ ਧਾਰਮਿਕ, ਸਮਾਜਿਕ ਤੇ ਹੋਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਬੁਲਾਰਿਆਂ ਨੇ ਸੰਬੋਧਨ ਮੌਕੇ ਮੁਖਰਾਜ ਸਿੰਘ ਢਿੱਲੋਂ ਦਾ ਅਕਾਲ ਚਲਾਣਾ ਪਠਾਣਮਾਜਰਾ ਪਰਿਵਾਰ ਅਤੇ ਇਲਾਕੇ ਲਈ ਵੱਡਾ ਘਾਟਾ ਕਰਾਰ ਦਿੰਦਿਆਂ ਵਿਛੜੀ ਰੂਹ ਨੂੰ ਪਰਮਾਤਮਾ ਦੇ ਚਰਨਾਂ 'ਚ ਬਖ਼ਸ਼ਣ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ। ਇਸ ਮੌਕੇ ਸੰਗਤ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਪੀਕਰ ਸੰਧਵਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਰਫ਼ੋਂ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਹਰਮੀਤ ਸਿੰਘ ਪਠਾਣਮਾਜਰਾ ਇੱਕ ਸੁਲਝੇ ਹੋਏ ਤੇ ਤਜ਼ਰਬੇਕਾਰ ਵਿਧਾਇਕ ਹਨ, ਇਨ੍ਹਾਂ ਦੇ ਪਿੱਛੇ ਇਨ੍ਹਾਂ ਦੇ ਪਿਤਾ ਸਮਾਨ ਚਾਚਾ ਮੁਖਰਾਜ ਸਿੰਘ ਢਿੱਲੋਂ ਤੇ ਪਰਿਵਾਰ ਵੱਲੋਂ ਦਿੱਤੀਆਂ ਕਦਰਾਂ ਕੀਮਤਾਂ ਤੇ ਸੰਸਕਾਰ ਝਲਕਦੇ ਹਨ। ਸੰਧਵਾਂ ਨੇ ਕਿਹਾ ਕਿ ਮੌਜੂਦਾ ਸਮੇਂ ਜਦੋਂ ਸਾਡੇ ਸਮਾਜ ਵਿੱਚ ਸਾਰੇ ਪਰਿਵਾਰ ਖਿੰਡੇ ਹੋਏ ਹਨ ਤਾਂ ਇਸ ਸਮੇਂ ਪਠਾਣਮਾਜਰਾ ਪਰਿਵਾਰ ਨੇ ਇੱਕ ਮਿਸਾਲ ਪੇਸ਼ ਕੀਤੀ ਹੈ ਤੇ ਹਰਮੀਤ ਸਿੰਘ ਪਠਾਣਮਾਜਰਾ ਨੇ ਆਪਣੇ ਬਜ਼ੁਰਗਾਂ ਦੀ ਸੇਵਾ ਕਰਕੇ ਨਵੀਂ ਪੀੜ੍ਹੀ ਨੂੰ ਰਾਹ ਦਿਖਾਇਆ ਹੈ।
ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਹਰਮੀਤ ਸਿੰਘ ਪਠਾਣਮਾਜਰਾ ਤੇ ਢਿੱਲੋਂ ਪਰਿਵਾਰ ਦਾ ਸਮਾਜ ਸੇਵਾ 'ਚ ਵੱਡਾ ਯੋਗਦਾਨ ਹੈ ਅਤੇ ਮੁਖਰਾਜ ਸਿੰਘ ਢਿੱਲੋਂ ਦੇ ਅਕਾਲ ਚਲਾਣੇ ਨਾਲ ਹਰਮੀਤ ਸਿੰਘ ਉਪਰ ਹੋਰ ਵੀ ਵੱਡੀ ਜਿੰਮੇਵਾਰੀ ਆਣ ਪਈ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਇਸ ਨੂੰ ਹੋਰ ਵੀ ਵਧੇਰੇ ਸੂਝ-ਬੂਝ ਨਾਲ ਨਿਭਾਉਣਗੇ। ਕੈਬਨਿਟ ਮੰਤਰੀ ਜੌੜਾਮਾਜਰਾ ਸਮੇਤ ਐਨ.ਆਰ.ਆਈ. ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਆਪਣੇ ਬਜ਼ਰੁਗਾਂ ਦੀ ਕੀਤੀ ਸੇਵਾ ਸਾਡੇ ਲਈ ਮਾਰਗ ਦਰਸ਼ਨ ਹੈ। ਉਨ੍ਹਾਂ ਕਿਹਾ ਕਿ ਪਠਾਣਮਾਜਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਸਾਰੇ ਮੰਤਰੀਆਂ ਤੇ ਵਿਧਾਇਕਾਂ ਦੇ ਬਹੁਤ ਹੀ ਚਹੇਤੇ ਵਿਧਾਇਕ ਹਨ ਤੇ ਇਸ ਦੁੱਖ ਦੀ ਘੜੀ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਸਮੁੱਚੀ ਪੰਜਾਬ ਕੈਬਨਿਟ ਤੇ ਵਿਧਾਇਕ ਪਠਾਣਮਾਜਰਾ ਦੇ ਨਾਲ ਖੜ੍ਹੇ ਹਨ। ਅੰਤਿਮ ਅਰਦਾਸ ਮੌਕੇ ਸਪੀਕਰ, ਕੈਬਨਿਟ ਮੰਤਰੀਆਂ ਤੇ ਸਾਥੀ ਵਿਧਾਇਕਾਂ, ਧਾਰਮਿਕ ਸ਼ਖ਼ਸੀਅਤਾਂ ਸਮੇਤ ਸੰਗਤ ਦਾ ਧੰਨਵਾਦ ਕਰਦਿਆਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਉਨ੍ਹਾਂ ਨੇ ਛੋਟੀ ਉਮਰੇ ਆਪਣੇ ਪਿਤਾ ਹਰਦੇਵ ਸਿੰਘ ਦੇ ਅਕਾਲ ਚਲਾਣੇ ਦਾ ਦੁੱਖ ਸਹਿਆ ਤੇ ਨਾਲ ਦੀ ਨਾਲ ਹੀ ਚਾਚਾ ਹਰਜੀਤ ਸਿੰਘ ਤੇ ਗੁਰਿੰਦਰ ਸਿੰਘ ਦੀ ਬੇਵਕਤ ਮੌਤ ਦਾ ਸਦਮਾ ਝੱਲਿਆ। ਪਠਾਣਮਾਜਰਾ ਨੇ ਬਹੁਤ ਹੀ ਭਾਵੁਕਤਾ ਨਾਲ ਕਿਹਾ ਕਿ ਸਾਰੇ ਦੁੱਖਾਂ ਦੌਰਾਨ ਉਨ੍ਹਾਂ ਦੇ ਚਾਚਾ ਮੁਖਰਾਜ ਸਿੰਘ ਢਿੱਲੋਂ ਨੇ ਪਿਤਾ ਦੀ ਤਰ੍ਹਾਂ ਸਾਥ ਦਿੱਤਾ ਅਤੇ ਇਸ ਕਰਕੇ ਉਹ ਅੱਜ ਜੋ ਕੁਝ ਵੀ ਹਨ, ਇਸ ਸਭ ਦੇ ਪਿੱਛੇ ਉਨ੍ਹਾਂ ਦੇ ਚਾਚਾ ਜੀ ਦਾ ਯੋਗਦਾਨ ਹੈ।ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਡਾ. ਬਲਬੀਰ ਸਿੰਘ ਨੇ ਵੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
ਸਮਾਰੋਹ ਦੌਰਾਨ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਨੀਨਾ ਮਿੱਤਲ, ਗੁਰਦੇਵ ਸਿੰਘ ਦੇਵ ਮਾਨ, ਕੁਲਵੰਤ ਸਿੰਘ ਸ਼ੁਤਰਾਣਾ, ਗੁਰਲਾਲ ਘਨੌਰ, ਜਗਦੀਪ ਗੋਲਡੀ ਕੰਬੋਜ, ਨਰਿੰਦਰ ਕੌਰ ਭਰਾਜ, ਗੋਲਡੀ ਕੰਬੋਜ਼, ਡਾ. ਜ਼ਮੀਲਉਲ ਰਹਿਮਾਨ, ਡਾ. ਵਿਜੈ ਸਿੰਗਲਾ, ਕੁਲਜੀਤ ਸਿੰਘ ਰੰਧਾਵਾ, ਰਣਜੋਧ ਸਿੰਘ ਹਡਾਣਾ ਸੂਬਾ ਸਕੱਤਰ ਤੇ ਚੇਅਰਮੈਨ ਪੀਆਰਟੀਸੀ, ਇੰਦਰਜੀਤ ਸਿੰਘ ਸੰਧੂ ਡਾਇਰੈਕਟਰ, ਸੁਰਿੰਦਰ ਸਿੰਘ ਨਿੱਝਰ, ਦਲਵੀਰ ਯੂ.ਕੇ, ਬਲਤੇਜ ਪੰਨੂੰ, ਡਾ. ਅਰਵਿੰਦ ਵਾਈਸ ਚਾਂਸਲਰ, ਡੀ. ਆਈ.ਜੀ. ਹਰਚਰਨ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਸਾਕਸੀ ਸਾਹਨੀ,ਐਸ.ਐਸ.ਪੀ. ਵਰੁਣ ਸ਼ਰਮਾ , ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ, ਬਾਬਾ ਸੁਖਵਿੰਦਰ ਸਿੰਘ, ਬਾਬਾ ਜੋਗਾ ਸਿੰਘ, ਬਾਬਾ ਮੋਹਣ ਸਿੰਘ ਬਾਰਨ ਵਾਲੇ, ਬੀਬੀ ਭੋਲੂ ਸ਼ਾਹ, ਪੀਐਸਪੀਸੀਐਲ ਦੇ ਡਾਇਰੈਕਟਰ ਪ੍ਰਬੰਧਕੀ ਜਸਵੀਰ ਸਿੰਘ ਡਾਇਰੈਕਟਰ, ਮਦਨ ਲਾਲ ਜਲਾਲਪੁਰ, ਜਸਵੀਰ ਸਿੰਘ ਕੁਦਨੀ ਚੇਅਰਮੈਨ, ਮਹਿੰਦਰ ਸਿੰਘ ਲਾਲਵਾ, ਸਤਨਾਮ ਸਿੰਘ ਬਹਿਰੂ, ਬੂਟਾ ਸਿੰਘ ਸ਼ਾਦੀਪੁਰ, ਹਰਦੇਵ ਸਿੰਘ ਤੇ ਸਾਹਿਬ ਸਿੰਘ ਘੜਾਮ, ਜੋਗਿੰਦਰ ਸਿੰਘ ਕਾਕੜਾ, ਜਗਦੀਸ਼ ਸ਼ਰਮਾਂ ਛੰਨਾ, ਡਾ. ਗੁਰਮੀਤ ਸਿੰਘ ਬਿੱਟੂ, ਸੰਦੀਪ ਸਿੰਘ ਰਾਜਾ ਤੁੜ, ਸਿਮਰਜੀਤ ਸਿੰਘ ਸੋਹਲ, ਗੁਰਪ੍ਰੀਤ ਗੁਰੀ ਪੀ.ਏ., ਬਲਜਿੰਦਰ ਨੰਦਗੜ੍ਹ, ਜੋਗਿੰਦਰ ਸਿੰਘ, ਜਸਵਿੰਦਰ ਸਿੰਘ ਰਾਣਾ ਪ੍ਰਧਾਨ, ਰਾਜਵਿੰਦਰ ਸਿੰਘ ਹੜਾਣਾ ਪ੍ਰਧਾਨ, ਪ੍ਰਿਥੀਪਾਲ ਸਿੰਘ ਪ੍ਰਧਾਨ, ਗੁਰਬਚਨ ਸਿੰਘ ਵਿਰਕ, ਕਰਨਵੀਰ ਟਿਵਾਣਾ, ਤੇਜਿੰਦਰਪਾਲ ਸਿੰਘ ਸੰਧੂ, ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਆਹੁਦੇਦਾਰ, ਪੰਚ ਸਰਪੰਚ, ਸਮਾਜਸੇਵੀ, ਧਾਰਮਿਕ ਆਗੂ, ਪ੍ਰਸਾਸ਼ਨਿਕ ਅਧਿਕਾਰੀ ਨੇ ਸਵਰਗਵਾਸੀ ਮੁਖਰਾਜ ਸਿੰਘ ਢਿੱਲੋਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।