ਸੁਨਾਮ ਊਧਮ ਸਿੰਘ ਵਾਲਾ : ਸਥਾਨਕ ਸ਼੍ਰੀ ਰਾਮੇਸ਼੍ਵੇਰ ਮੰਦਿਰ ਧਰਮਸ਼ਾਲਾ ਵਿੱਚ ਐਸ ਐਮ ਓ ਡਾ. ਸੰਜੇ ਕਾਮਰਾ ਦੀ ਅਗਵਾਈ ਵਿੱਚ ਅਗਰਵਾਲ ਸਭਾ ਸੁਨਾਮ ਦੇ ਪ੍ਰਧਾਨ ਮਨਪ੍ਰੀਤ ਬਾਂਸਲ ਅਤੇ ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਪ੍ਰਭਾਤ ਜਿੰਦਲ ਵਲੋ ਟੀਕਾਕਰਨ ਕੈਂਪ ਵਿੱਚ ਸਿਹਤ ਵਿਭਾਗ ਦੇ ਪੂਰੇ ਪ੍ਰੋਟੋਕਾਲ ਨੂੰ ਦੇਖਦੇ ਹੋਏ 45 ਜਾਂ 45 ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਵਿਡ-19 ਵੈਕਸੀਨੇਸ਼ਨ ਲਗਾਈ ਗਈ। ਜਿਸ ਵਿੱਚ ਸੁਨਾਮ ਸਬ ਡਵੀਜਨ ਦੀ ਐਸਡੀਐਮ ਮਨਜੀਤ ਕੌਰ ਵੀ ਪਹੁੰਚੀ|
ਇਸ ਮੋਕੇ ਪ੍ਰਧਾਨ ਮਨਪ੍ਰੀਤ ਬਾਂਸਲ ਨੇ ਦੱਸਿਆ ਕਿ ਸੁਨਾਮ ਵਿੱਚ ਇਹ ਪਹਿਲਾ ਟੀਕਾਕਰਨ ਕੈਂਪ ਹੈ ਅਤੇ ਓਹਨਾ ਵਲੋ ਖੁਦ ਵੀ ਇਸ ਕੈੰਪ ਵਿੱਚ ਟੀਕਾ ਲਗਵਾਇਆ ਗਿਆ ਹੈ, ਓਹਨਾ ਨੇ ਕਿਹਾ ਕਿ ਇਸ ਕੈੰਪ ਦੇ ਜਰੀਏ ਇਲਾਕੇ ਦੇ ਲੋਕਾਂ ਨੂੰ ਇਸ ਮਹਾਮਾਰੀ ਵਿੱਚ ਕਰੋਨਾ ਦੇ ਬਚਾਅ ਹੇਤੂ ਇਹ ਕੋਸ਼ਿਸ਼ ਕੀਤੀ ਗਈ ਹੈ, ਲੋਕਾਂ ਨੇ ਬੜੇ ਉਤਸ਼ਾਹ ਨਾਲ ਇਸ ਕੈਂਪ ਵਿੱਚ ਭਾਗ ਲਿਆ। ਲਗਭੱਗ 100 ਤੋਂ ਵਧ ਲੋਕਾਂ ਨੇ ਇਸ ਕੈਂਪ ਵਿੱਚ ਸਿਹਤ ਵਿਭਾਗ ਦੇ ਕਰਮਚਾਰੀਆਂ ਤੋਂ ਵੈਕਸੀਨੇਸ਼ਨ ਲਈ। ਐਸਡੀਐਮ ਸੁਨਾਮ ਨੇ ਟੀਕਾਕਰਨ ਕੈਂਪ ਦੇ ਸਥਾਨ ਦਾ ਦੌਰਾ ਕੀਤਾ ਅਤੇ ਵੈਕਸੀਨੇਸ਼ਨ ਲਗਵਾਉਣ ਆਏ ਲੋਕਾਂ ਨਾਲ ਗੱਲ ਕੀਤੀ ਅਤੇ ਪ੍ਰਬੰਧਾਂ ਦਾ ਜਾਇਜਾ ਲਿਆ।
ਇਸ ਮੋਕੇ ਵਿਕਰਮ ਗਰਗ, ਕ੍ਰਿਸ਼ਨ ਸੰਦੋਹਾ, ਰਾਜੀਵ ਕੁਮਾਰ, ਬਲਵਿੰਦਰ ਭਾਰਦਵਾਜ, ਰਾਮ ਲਾਲ ਆਲਾਮਪੁਰਿਯਾ ਜਗਜੀਤ ਸੋਗੁ ਹਰੀਸ਼ ਗੈਖਰ ਸ਼ੂਰੇਸ਼ ਕਨਗੋ ਵੈਦ ਕਪੁਰ ਸ਼ਿਆਮ ਸ਼ੁਦਰ ਆਦਿ ਹਾਜਿਰ ਸਨ।