ਇਜ਼ਰਾਈਲ : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਇਜ਼ਰਾਈਲ ਹਮਾਸ ਵਿਰੁਧ ‘ਪੂਰੀ ਜਿੱਤ’ ਹਾਸਲ ਕਰੇਗਾ। ਮੀਡੀਆ ਰਿਪੋਰਟਾਂ ਵਿੱਚ ਇਹ ਜਾਣਕਾਰੀ ਦਿੱਤੀ ਗਈ। ਨੇਤਨਯਾਹੂ ਨੇ ਕਿਹਾ ‘ਇਜ਼ਰਾਈਲ’ ਪੂਰੀ ਤਰ੍ਹਾਂ ਨਾਲ ਜਿੱਤ ਪ੍ਰਾਪਤ ਕਰੇਗਾ, ਜਿਸ ਤੋਂ ਬਾਅਦ ਗਾਜ਼ਾ ਵਿੱਚ ਕੋਈ ਅਜਿਹੀ ਸੰਸਥਾ ਨਹੀਂ ਹੋਵੇਗੀ ਜੋ ਅਤਿਵਾਦ ਨੂੰ ਵਿੱਤ ਪ੍ਰਦਾਨ ਕਰਦੀ ਹੈ, ਅਤਿਵਾਦ ਲਈ ਸਿੱਖਿਆ ਦਿੰਦੀ ਹੈ ਜਾਂ ਦਹਿਸ਼ਤ ਫੈਲਾਉਣ ਹੈ।’ ਉਨ੍ਹਾਂ ਕਿਹਾ ਕਿ ਇਜ਼ਰਾਈਲ 110 ਬੰਧਕਾਂ ਨੂੰ ਲਿਆਇਆ ਹੈ ਅਤੇ ਬਾਕੀ ਬਚੇ ਨਾਗਰਿਕਾਂ ਨੂੰ ਵੀ ਵਾਪਸ ਲਿਆਉਣ ਲਈ ਵਚਨਬੱਧ ਹੈ। ਉਨ੍ਹਾਂ ਅੱਗੇ ਕਿਹਾ, ‘‘ਮੈਂ ਇਸ ’ਤੇ 24 ਘੰਟੇ ਕੰਮ ਕਰ ਰਿਹਾ ਹਾਂ। ਪਰ ਇਹ ਸਪੱਸ਼ਟ ਕਰ ਦੇਵਾਂ ਕਿ ਮੈਂ ਹਮਾਸ ਦੇ ਰਾਖਸ਼ਾਂ ਦੇ ਸਮਰਪਣ ਦੀਆਂ ਸ਼ਰਤਾਂ ਨੂੰ ਪੂਰੀ ਤਰ੍ਹਾਂ ਰੱਦ ਕਰਦਾ ਹਾਂ। ਨੇਤਨਯਾਹੂ ਮੁਤਾਬਕ, ‘‘ ਮੈਂ ਜਾਰਨਡ ਨਦੀ ਦੇ ਪਛੱਮ ਵਾਲੇ ਸਾਰੇ ਖੇਤਰ ’ਤੇ ਪੂਰੇ ਇਜ਼ਰਾਈਲ ਸੁੱਰਖਿਆ ਨਿਯੰਤਰਨ ਨਾਲ ਸਮਝੌਤਾ ਨਹੀਂ ਕਰਾਂਗਾ। ਜਦੋਂ ਤੱਕ ਮੈਂ ਪ੍ਰਧਾਨ ਮੰਤਰੀ ਹਾਂ, ਮੈਂ ਇਸ ਨਾਲ ਮਜ਼ਬੂਤੀ ਨਾਲ ਖੜ੍ਹਾ ਰਹਾਂਗਾ।’’ ਇਸ ਤੋਂ ਪਹਿਲਾਂ ਹਮਾਸ ਨੇ ਸੰਘਰਸ਼ ਨੂੰ ਖ਼ਤਮ ਕਰਨ, ਗਾਜ਼ਾ ਤੋਂ ਇਜ਼ਰਾਈਲੀ ਫ਼ੌਜਾਂ ਦੀ ਰਿਹਾਈ ਅਤੇ ਹਮਾਸ ਦੇ ਸੱਤਾ ’ਚ ਬਣੇ ਰਹਿਣ ਦੀ ਗਾਰੰਟੀ ਦੇਣ ਦੀ ਮੰਗ ਕੀਤੀ ਸੀ।