ਮਾਲੇਰਕੋਟਲਾ : ਡਾਇਰੈਕਟਰ ਆਯੂਰਵੇਦਾ ਪੰਜਾਬ ਡਾ. ਰਵੀ ਕੁਮਾਰ ਡੂਮਰਾ ਜੀ ਦੇ ਆਦੇਸ਼ਾਂ ਤੇ ਜ਼ਿਲਾ ਆਯੂਰਵੇਦਿਕ ਅਤੇ ਯੂਨਾਨੀ ਅਫਸਰ ਸੰਗਰੂਰ ਡਾ. ਰਮਨ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਯੂਨਾਨੀ ਡਿਸਪੈਂਸਰੀ ਮਾਲੇਰਕੋਟਲਾ ਵਿਖੇ ਇੱਕ ਰੋਜ਼ਾ ਮੈਡੀਕਲ ਚੈੱਕਅਪ ਤੇ ਮੁਫਤ ਦਵਾਈਆਂ ਦਾ ਕੈਂਪ ਲਗਾਇਆ ਗਿਆ। ਇਸ ਮੈਡੀਕਲ ਕੈਂਪ ਵਿੱਚ 150 ਤੋਂ ਜ਼ਿਆਦਾ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਉਹਨਾਂ ਨੂੰ ਲੋੜੀਂਦੀਆਂ ਦਵਾਈਆਂ ਮੁਫਤ ਦਿੱਤੀਆਂ ਗਈਆਂ । ਜ਼ਿਲਾ ਆਯੂਰਵੇਦਿਕ ਅਤੇ ਯੂਨਾਨੀ ਦਫਤਰ ਸੰਗਰੂਰ ਵੱਲੋਂ ਸੁਪ੍ਰਿਨਟੈਂਡੇਂਟ ਸ੍ਰੀ ਰਾਕੇਸ਼ ਕੁਮਾਰ ਸ਼ਰਮਾ ਜੀ ਦੀ ਨਿਗਰਾਨੀ ਹੇਠ ਭੇਜੀ ਗਈ ਡਾਕਟਰਾਂ ਅਤੇ ਉਪਵੈਦਾਂ ਦੀ ਟੀਮ ਜਿਸ ਵਿੱਚ ਡਾ. ਸ਼ਾਹਿਦ ਖਾਨ, ਡਾ. ਫਰਾਹ, ਉਪਵੈਦ ਰਮਨਜੀਤ ਕੌਰ ਅਤੇ ਹਰਜੋਤ ਸਿੰਘ ਸ਼ਾਮਲ ਸਨ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ। ਡਾ. ਅਬਦੁਰ ਰਸ਼ੀਦਯੂ. ਐਮ. ਓ. ਨੇਬ ਤੌਰ ਨੋਡਲ ਅਫਸਰ ਆਪਣੀਆਂ ਸੇਵਾਵਾਂ ਨਿਭਾਈਆਂ ਅਤੇ ਲੋਕਾਂ ਨੂੰ ਆਯੂਰਵੇਦ ਅਤੇ ਯੂਨਾਨੀ ਇਲਾਜ ਪ੍ਰਤੀ ਜਾਗਰੁਕ ਕੀਤਾ।ਇਸ ਮੌਕੇ ਸ੍ਰੀ ਅਮਜਦ ਅਲੀ, ਮੁਹੰਮਦ ਨਾਸਰ, ਸ਼ਾਹਿਦ ਜ਼ੂਬੈਰੀ, ਮੁਨੀਰ ਖਾਂ, ਜੋਤੀ ਸ਼ਰਮਾਂ, ਵਿਜੈ ਕੁਮਾਰ ਅਤੇ ਮੁਹੰਮਦ ਇਰਫਾਨ ਆਦਿ ਮੌਜੂਦ ਸਨ।