ਡੇਰਾ ਸਿਰਸਾ ਦੇ ਮੁਖੀ ਦੀ 50 ਦਿਨ ਦੀ ਪੈਰੋਲ ਵਿੱਚ ਹੁਣ 10 ਦਿਨ ਦਾ ਹੋਰ ਵਾਧਾ ਹੋ ਗਿਆ ਹੈ। ਇਸ ਦਾ ਕਾਰਨ ਇਹ ਹੈ ਕਿ ਹਰਿਆਣਾ ਸਰਕਾਰ ਵੱਲੋਂ ਗਣਤੰਤਰ ਦਿਵਸ ਮੌਕੇ ਸੂਬੇ ਦੇ ਕੈਦੀਆਂ ਦੀ ਸਜ਼ਾ ਵਿੱਚ 30 ਤੋਂ ਲੈ ਕੇ 60 ਦਿਨ ਦੀ ਵਿਸ਼ੇਸ਼ ਛੋਟ ਦਾ ਐਲਾਨ ਕੀਤਾ ਗਿਆ ਹੈ। ਇਸ ਛੋਟ ਨਾਲ ਜਿਹੜੇ ਕੈਦੀ 10 ਸਾਲ ਜਾਂ ਉਸ ਤੋਂ ਵੱਧ ਦੀ ਸਜ਼ਾ ਭੁਗਤ ਰਹੇ ਹਨ ਉਨ੍ਹਾਂ ਨੂੰ 60 ਦਿਨ ਦੀ ਛੋਟ ਮਿਲੇਗੀ ਅਤੇ 5 ਸਾਲ ਤੋਂ ਜ਼ਿਆਦਾ ਦੀ ਪਰ 10 ਸਾਲ ਤੋਂ ਘੱਟ ਦੀ ਸਜ਼ਾ ਭੁਗਤ ਰਹੇ ਕੈਦੀਆਂ ਨੂੰ 45 ਦਿਨਾਂ ਦੀ ਛੋਟ ਮਿਲੇਗੀ। ਜ਼ਿਕਰਯੋਗ ਹੈ ਕਿ ਹਰਿਆਣਾ ਸਰਕਾਰ ਵੱਲੋਂ ਦਿੱਤੀ ਗਈ ਇਸ ਛੋਟ ਨਾਲ ਡੇਰਾ ਸਿਰਸਾ ਮੁਖੀ ਦੀ ਪੈਰੋਲ ਵਿੱਚ 10 ਦਿਨ ਦਾ ਵਾਧਾ ਹੋ ਜਾਵੇਗੀ ਜਦਕਿ ਡੇਰਾ ਮੁਖੀ ਪਹਿਲਾਂ ਹੀ 50 ਦਿਨ ਦੀ ਪੈਰੋਲ ’ਤੇ ਬਾਹਰ ਆਇਆ ਹੋਇਆ ਹੈ। ਦੱਸਣਯੋਗ ਹੈ ਕਿ ਪੰਜਾਬ ਵਿੱਚ ਡੇਰਾ ਮੁਖੀ ਦੀ ਪੈਰੋਲ ਨੂੰ ਲੈ ਕੇ ਕਾਫ਼ੀ ਚਰਚਾ ਚੱਲ ਰਹੀ ਹੈ। ਸਿੱਖਾਂ ਵਿੱਚ ਡੇਰਾ ਮੁਖੀ ਦੀ ਪੈਰੋਲ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ।