ਸੁਨਾਮ : ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡਾਂ ਨਮੋਲ ਅਤੇ ਖੇੜੀ ਵਿਖੇ ਕੇਨਰਾ ਵਿੱਦਿਆ ਜਯੋਤੀ ਸਕੀਮ ਤਹਿਤ ਸਰਕਾਰੀ ਸਕੂਲ ਵਿੱਚ ਪੰਜਵੀਂ ਤੋਂ ਦਸਵੀਂ ਜਮਾਤ ਵਿੱਚ ਚੰਗੇ ਅੰਕ ਹਾਸਲ ਕਰਨ ਵਾਲੀਆਂ ਐਸ.ਸੀ/ਐਸ.ਟੀ ਲੜਕੀਆਂ ਨੂੰ ਵਿੱਤੀ ਰਾਸ਼ੀ ਦੇਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਭਾਜਪਾ ਦੀ ਸੂਬਾ ਸਕੱਤਰ ਮੈਡਮ ਦਾਮਨ ਥਿੰਦ ਬਾਜਵਾ ਨੇ ਦੱਸਿਆ ਅਜੋਕੇ ਸਮੇਂ ਅੰਦਰ ਲੜਕੀਆਂ ਲੜਕਿਆਂ ਨਾਲੋਂ ਕਿਸੇ ਵੀ ਮੁਕਾਬਲੇ ਵਿੱਚ ਘੱਟ ਨਹੀਂ,ਅੱਜ ਭਾਰਤ ਦੇ ਵੱਖ ਵੱਖ ਸੈਕਟਰਾਂ ਵਿੱਚ ਔਰਤਾਂ ਦੀ ਸਮੂਲੀਅਤ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਔਰਤਾਂ ਬਿਨਾਂ ਸਮਾਜ ਦਾ ਵਿਕਾਸ ਅਧੂਰਾ ਹੈ। ਉਨ੍ਹਾਂ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਪਿੰਡ ਖੇੜੀ ਅਤੇ ਨਮੋਲ ਦੀਆਂ ਸਨਮਾਨਿਤ ਲੜਕੀਆਂ ਨੇ ਮਿਹਨਤ ਤੇ ਲਗਨ ਦੇ ਨਾਲ ਆਪਣੀ ਕਲਾਸ ਵਿੱਚੋਂ ਚੰਗੇ ਨੰਬਰ ਹਾਸਲ ਕਰਕੇ ਆਪਣੇ ਸਕੂਲ ਦਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ।
ਮੈਡਮ ਬਾਜਵਾ ਨੇ ਦੱਸਿਆ ਕਿ ਕੇਨਰਾ ਵਿੱਦਿਆ ਜਯੋਤੀ ਸਕੀਮ ਤਹਿਤ ਪੰਜਵੀਂ, ਛੇਵੀਂ ਅਤੇ ਸੱਤਵੀਂ ਕਲਾਸ ਦੀਆਂ ਐਸ.ਸੀ/ਐਸ.ਟੀ ਲੜਕੀਆਂ ਨੂੰ 2500 ਰੁਪਏ ਅਤੇ ਅੱਠਵੀਂ, ਨੌਵੀਂ ਅਤੇ ਦਸਵੀਂ ਕਲਾਸ ਦੀਆਂ ਐਸ.ਸੀ/ਐਸ.ਟੀ ਲੜਕੀਆਂ ਨੂੰ 5000 ਰੁਪਏ ਦੀ ਵਿੱਤੀ ਸਹਾਇਤਾ ਦੇ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦਾ ਹੌਂਸਲਾ ਵਧਾਇਆ ਗਿਆ ਹੈ ਤਾਂ ਜੋ ਇਹ ਲੜਕੀਆਂ ਅੱਗੇ ਆਪਣੀ ਪੜ੍ਹਾਈ ਦੇ ਖੇਤਰ ਵਿੱਚ ਹੋਰ ਤਰੱਕੀ ਕਰ ਸਕਣ। ਉਨ੍ਹਾਂ ਕੇਨਰਾ ਬੈਂਕ ਬ੍ਰਾਂਚ ਸੁਨਾਮ ਦੇ ਮੈਨੇਜਰ ਹੇਮੰਤ ਕੁਮਾਰ ਬਾਂਸਲ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਸਕੀਮ ਨੂੰ ਇਹਨਾਂ ਲੜਕੀਆਂ ਤੱਕ ਪਹੁੰਚਾਉਣ ਵਿੱਚ ਮੱਦਦ ਕੀਤੀ।
ਇਸ ਮੌਕੇ ਹੇਮੰਤ ਕੁਮਾਰ ਬਾਂਸਲ ਮੈਨੇਜਰ ਕੇੰਨਰਾ ਬੈਂਕ ਸੁਨਾਮ, ਸਰਕਾਰੀ ਸਕੂਲ ਨਮੋਲ ਦੇ ਪ੍ਰਿੰਸੀਪਲ ਮੈਡਮ ਗੁਰਵੀਰ ਕੌਰ, ਮਾਸਟਰ ਮਨਜੀਤ ਸਿੰਘ, ਸੰਪੂਰਨ ਸਿੰਘ ਹੈਡ ਮਾਸਟਰ ਸਰਕਾਰੀ ਸਕੂਲ ਖੇੜੀ, ਸਰਪੰਚ ਦਰਸ਼ਨ ਸਿੰਘ ਨਮੋਲ, ਸੁੱਖੀ ਨਮੋਲ, ਗੁਰਦਾਸ ਸਿੰਘ ਨਮੋਲ, ਰਾਜਾ ਮੈਂਬਰ ਖੇੜੀ, ਸਰਬੀ ਖੇੜੀ, ਬਲਜੀਤ ਮੈਂਬਰ ਨਮੋਲ, ਮੁਖਤਿਆਰ ਸਿੰਘ ਨਮੋਲ ਆਦਿ ਹਾਜ਼ਰ ਸਨ।