ਸੁਨਾਮ : ਦੀ ਸੁਨਾਮ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਮਹਿਨਾਵਾਰ ਮੀਟਿੰਗ ਕਾਰਜਕਾਰੀ ਪ੍ਰਧਾਨ ਮਦਨ ਲਾਲ ਬਾਂਸਲ ਦੀ ਪ੍ਰਧਾਨਗੀ ਹੇਠ ਘੁੰਮਣ ਭਵਨ ਸੁਨਾਮ ਵਿਖੇ ਹੋਈ । ਵਿਛੜੇ ਪੈਨਸ਼ਨਰਜ਼ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਰੱਖਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਪ੍ਰੇਮ ਚੰਦ ਅਗਰਵਾਲ ਵਿੱਤ ਸਕੱਤਰ ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ ਪੰਜਾਬ, ਗੁਰਦਿਆਲ ਸਿੰਘ ਸਰਾਓ, ਡਾਕਟਰ ਸ਼ਮਿੰਦਰ ਸਿੰਘ ਸਿੱਧੂ ਅਤੇ ਮਦਨ ਲਾਲ ਬਾਂਸਲ ਨੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਪੈਨਸ਼ਨਰਾਂ ਅਤੇ ਨੌਕਰਸ਼ਾਹਾਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਸਾਰੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਲੇਕਿਨ ਸਰਕਾਰ ਬਣਨ ਤੋਂ ਬਾਅਦ ਮੰਗਾਂ ਨੂੰ ਲੈਕੇ ਜਥੇਬੰਦੀਆਂ ਨਾਲ ਗੱਲਬਾਤ ਕਰਨ ਦਾ ਸਮਾਂ ਵੀ ਨਹੀਂ ਦਿੱਤਾ ਜਾ ਰਿਹਾ। ਬੁਲਾਰਿਆਂ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਮੂੰਹ ਦੀ ਖਾਣੀ ਪਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ 6ਵੇਂ ਤਨਖ਼ਾਹ ਕਮਿਸ਼ਨ ਵੱਲੋਂ ਸੋਧੇ ਹੋਏ ਤਨਖਾਹ ਸਕੇਲ ਵੀ ਨਹੀਂ ਲਾਗੂ ਕਰ ਰਹੀ ਜਿਵੇਂ ਕਿ ਪੈਨਸ਼ਨਰਜ਼ ਨੂੰ 2/59 ਦੇ ਫੈਕਟ ਅਨੁਸਾਰ ਤਨਖਾਹ ਸਕੇਲ ਦੇਣਾ 01 01 2016 ਤੇ ਬਕਾਇਆ ਰਾਸ਼ੀ ਇਕੱਠੀ ਇਕੋ ਹੀ ਕਿਸ਼ਤ ਵਿਚ ਦੇਣ ਸਮੇਤ ਹੋਰ ਬਹੁਤ ਮੰਗਾਂ ਹਨ। ਡਾਕਟਰ ਸ਼ਮਿੰਦਰ ਸਿੰਘ ਸਿੱਧੂ ਅਤੇ ਗਿਰਧਾਰੀ ਲਾਲ ਜਿੰਦਲ ਗਿਰਧਾਰੀ ਲਾਲ ਜਿੰਦਲ, ਸ਼ਵਿੰਦਰ ਸਿੰਘ ਚੱਠਾ ਨੇ 16 ਫਰਵਰੀ ਨੂੰ ਭਾਰਤ ਬੰਦ ਸਮੇਂ ਭਰਾਤਰੀ ਜਥੇਬੰਦੀਆਂ ਨਾਲ਼ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਅਤੇ 23 ਫਰਵਰੀ ਨੂੰ ਮੁੱਖ ਮੰਤਰੀ ਦੇ ਹਲਕੇ ਧੂਰੀ ਵਿਖੇ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਕਰਨ ਸਮੇਂ ਸਮੂਹ ਪੈਨਸ਼ਨਰਜ਼ ਸਾਥੀਆਂ ਨੇ ਪਹੁੰਚਣ ਦੀ ਅਪੀਲ ਕੀਤੀ।ਇਸ ਮੌਕੇ ਸੁਰੇਸ਼ ਕੁਮਾਰ ਗਰਗ ,ਪ੍ਰਕਾਸ਼ ਸਿੰਘ ਕੰਬੋਜ਼ ,ਚਮਕੌਰ ਸਿੰਘ ਸਿੱਧੂ, ਧੰਨ ਸਿੰਘ ਚੱਠਾ ,ਅਮਰੀਕ ਸਿੰਘ ਖੰਨਾ, ਕਾਮਰੇਡ ਵਰਿੰਦਰ ਕੌਸ਼ਿਕ, ਕਰਮ ਸਿੰਘ ਛਾਜਲੀ, ਸੁਖਦੇਵ ਸਿੰਘ ਚੀਮਾਂ , ਬਿੱਕਰ ਸਿੰਘ ਸ਼ੇਰੋਂ, ਬਲਵਿੰਦਰ ਸਿੰਘ ਸ਼ੇਰੋਂ, ਰਜਿੰਦਰ ਕੁਮਾਰ ਗਰਗ , ਜਗਦੇਵ ਸਿੰਘ ਚੀਮਾਂ , ਰਜਿੰਦਰ ਸਿੰਘ ਖਾਲਸਾ ਆਦਿ ਪੈਨਸ਼ਨਰਜ਼ ਸਾਥੀ ਹਾਜ਼ਰ ਸਨ।