ਪਟਿਆਲਾ : ਜ਼ਿਲ੍ਹਾ ਚੋਣ ਅਫ਼ਸਰ ਪਟਿਆਲਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਲੋਕਤੰਤਰ ਦੀ ਮਜਬੂਤੀ ਲਈ ਸਵੀਪ ਟੀਮ ਪਟਿਆਲਾ ਵੱਲੋਂ ਪਿੰਡ ਸਿਉਣਾ ਵਿਖੇ ਕਿਰਤ ਮਹਿਲਾ ਸੰਗਠਨ ਦੇ ਸਹਿਯੋਗ ਨਾਲ ਪਿੰਡ ਵਿੱਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ ਕੈਂਪ ਲਗਾਇਆ ਗਿਆ। ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੋ. ਸਵਿੰਦਰ ਰੇਖੀ ਨੇ ਵੋਟਾਂ ਦੇ ਪੰਜੀਕਰਨ ਸਬੰਧੀ ਜਾਣਕਾਰੀ ਦਿੱਤੀ ਤੇ 18 ਸਾਲ ਪੂਰੇ ਕਰਨ ਵਾਲੇ ਵੋਟਰਾਂ ਨੂੰ ਵੋਟ ਦੀ ਅਗਾਊਂ ਰਜਿਸਟ੍ਰੇਸ਼ਨ ਬਾਰੇ ਤੇ ਆਨਲਾਈਨ, ਆਫਲਾਈਨ ਵੋਟਰ ਰਜਿਸ਼ਟਰ ਪ੍ਰਕਿਰਿਆ ਬਾਰੇ ਪ੍ਰੇਰਤ ਕੀਤਾ।
ਉਨ੍ਹਾਂ ਨੇ ਵੋਟਰਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ 100ਵੀ ਸਦੀ ਭਾਗੇਦਾਰੀ ਲਈ ਅਪੀਲ ਕੀਤੀ ਅਤੇ ਵੋਟਾਂ ਦੀ ਜਾਣਕਾਰੀ ਸਬੰਧੀ ਨੁਕੜ ਨਾਟਕ ਵੀ ਕਰਵਾਇਆ ਗਿਆ ਨਾਲ ਹੀ ਪਿੰਡ ਦੇ ਵੋਟਰਾਂ ਨੂੰ ਚੋਣਾਂ ਸਬੰਧੀ ਪ੍ਰਣ ਵੀ ਦਵਾਇਆ।
ਇਸ ਮੌਕੇ ਸ਼ਹਿਰ ਦੇ ਸਮਾਜ ਸੇਵੀ ਪਵਨ ਗੋਇਲ ਨੇ ਵੀ ਸੈਲਫ ਹੈਲਪ ਗਰੁੱਪਾਂ ਨੂੰ ਸਵੀਪ ਮਹਿੰਮ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ।ਇਸ ਸਮਾਗਮ ਦੌਰਾਨ ਪਿੰਡ ਦੇ ਮਹਿਲਾ ਸੰਗਠਨ ਦੇ ਅਹੁਦੇਦਾਰ ਗੁਰਸ਼ਾਨ ਆਜੀਵਿਨਾ, ਸਾਂਝ, ਗੁਰੂ ਰਵੀਦਾਸ, ਏਕਤਾ, ਜੀਆ, ਜੋਤ, ਰੋਹਿਤ, ਕੁਦਰਤ, ਪ੍ਰੀਤ, ਨਮਨ, ਨਿਧੀ ਮੈਡਮ, ਰੀਨਾ ਛਾਵੜਾ ਅਤੇ ਸਵੀਪ ਟੀਮ ਦੇ ਸਹਾਇਕ ਨੋਡਲ ਅਫ਼ਸਰ ਸਮੋਹਿਤ ਕੌਸ਼ਲ ਤੇ ਅਵਤਾਰ ਸਿੰਘ ਵੀ ਸਮਾਗਮ ਵਿੱਚ ਸਾਮਿਲ ਸਨ।