ਸੰਦੌੜ : ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਮਾਨਤਾ ਪ੍ਰਾਪਤ ਇਲਾਕੇ ਦੀ ਨਾਮਵਰ ਸੰਸਥਾ ਸ਼ਹੀਦ ਭਾਈ ਮਨੀ ਸਿੰਘ ਆਈ ਟੀ ਆਈ ਖੁਰਦ (ਜਿਲਾ ਮਲੇਰਕੋਟਲਾ) ਵਿਖੇ ਸੰਸਥਾ ਦੀ ਚੜਦੀਕਲਾਂ, ਸਿੱਖਿਆਰਥੀਆਂ ਦੇ ਉੱਜਵਲ ਭਵਿਖ ਅਤੇ ਸਰਬਤ ਦੇ ਭਲੇ ਲਈ ਮੈਨੇਜਮੈਂਟ ਕਮੇਟੀ ਸ਼ਹੀਦ ਭਾਈ ਮਨੀ ਸਿੰਘ ਆਈ ਟੀ ਆਈ ਖੁਰਦ ਵਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ। ਪ੍ਰਿੰਸੀਪਲ ਹਰਭਜਨ ਸਿੰਘ ਤੇ ਮੈਡਮ ਪਰਮਿੰਦਰ ਕੌਰ ਨੇ ਸੰਗਤਾਂ ਨੂੰ ਜੀ ਆਇਆਂ ਨੂੰ ਆਖਦਿਆਂ ਸਮਾਗਮ ਦੀ ਸ਼ੁਰੂਆਤ ਕੀਤੀ।ਸ਼ੁਕਰਾਨੇ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ 17 ਫਰਵਰੀ ਨੂੰ ਹੋਈ ਜਿਸ ਦੇ ਭੋਗ 19 ਫਰਵਰੀ ਨੂੰ ਪਾਏ ਗਏ। ਇਸ ਮੌਕੇ ਭਾਈ ਜਸਵਿੰਦਰ ਸਿੰਘ ਜੀ ਨੇ ਸਹਿਯੋਗੀ ਸਾਥੀਆਂ ਨਾਲ ਸਮਾਗਮ ਵਿੱਚ ਪੁਜੀਆਂ ਸੰਗਤਾ ਨੂੰ ਰਸਭਿੰਨਾ ਕੀਰਤਨ ਸੁਣਾਕੇ ਨਿਹਾਲ ਕੀਤਾ ।ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਅਤੇ ਬਾਣੇ ਨਾਲ ਜੁੜਨ ਦਾ ਉਪਦੇਸ ਦਿੱਤਾ ।ਇਸ ਮੌਕੇ ਸੰਸਥਾ ਦੇ ਡਰਾਇਕੈਟਰ ਸ. ਸਿਮਰਜੀਤ ਸਿੰਘ ਰਾਣੂੰ ਨੇ ਕਿਹਾ ਕਿ ਸਾਡੀ ਸੰਸਥਾ ਸਿੱਖਿਆਰਥੀਆਂ ਨੂੰ ਕੋਰਸ ਕਰਵਾ ਰਹੀ ਹੈ ਅਤੇ ਹਜਾਰਾਂ ਹੀ ਸਿੱਖਿਆਰਥੀ ਸਰਕਾਰੀ ਨੌਕਰੀ ਅਤੇ ਵਿਦੇਸ਼ਾ ਵਿੱਚ ਆਪਣਾ ਕਾਰੋਬਾਰ ਸੈਟ ਕਰ ਚੁੱਕੇ ਹਨ। ਉਨਾਂ ਕਿਹਾ ਕਿ ਇਸ ਸਾਲ 148 ਸੀਟਾਂ ਬੁੱਕ ਸੀ ।ਹਰ ਸਾਲ ਤਕਰੀਬਨ ਸੋ ਪ੍ਰਤੀਸਤ ਵਿਆਕਤੀ ਆਪਣਾ ਉੱਜਵਲ ਭਵਿਖ ਬਣਾ ਰਹੇ ਹਨ। ਅੰਤ ਵਿੱਚ ਸੰਸਥਾ ਦੇ ਪ੍ਰਬੰਧਕਾਂ ਸ. ਇੰਦਰਜੀਤ ਸਿੰਘ ਜੱਸੋਵਾਲ, ਸ.ਬਾਰਾ ਸਿੰਘ ਰਾਣੂੰ ਸ.ਸਿਮਰਜੀਤ ਸਿੰਘ ਰਾਣੂੰ ਨੇ ਸਮਾਗਮ ਵਿੱਚ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ । ਇਸ ਮੌਕੇ ਹੋਰਨਾਂ ਤੋ ਇਲਾਵਾ ਸਮੂਹ ਸੰਗਤਾ,ਮੈਨੇਜਮੈਂਟ ਕਮੇਟੀ,ਸਮੂਹ ਸਟਾਫ, ਸਿੱਖਿਆਰਥੀਆਂ ਦੇ ਮਾਪੇ ਤੇ ਪੱਤਵੰਤੇ ਸੱਜਣ ਹਾਜਰ ਸਨ।