ਪਟਿਆਲਾ : ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਦੇ ਪੱਤਰ ਨੰਬਰ ਆਈ 786211/2024 ਮਿਤੀ 20 ਫਰਵਰੀ 2024 ਰਾਹੀਂ ਪ੍ਰਾਪਤ ਹਦਾਇਤਾਂ ਮੁਤਾਬਕ ਸਾਲ 2024-25 ਲਈ ਪੀਲਾ ਸ਼ਨਾਖ਼ਤੀ ਕਾਰਡ ਰੀਨਿਊ ਕਰਨ ਲਈ ਬਿਨੈ-ਪੱਤਰਾਂ ਦੀ ਮੰਗ ਕੀਤੀ ਗਈ ਹੈ। ਇਸ ਲਈ ਨਮੂਨੇ ਵਜੋਂ ਨੱਥੀ ਪ੍ਰੋਫਾਰਮੇ ਵਿੱਚ ਹਰ ਪ੍ਰਕਾਰ ਨਾਲ ਮੁਕੰਮਲ ਕੀਤੇ ਬਿਨੈ-ਪੱਤਰ (ਫਾਰਮ) ਮਿਤੀ 07 ਮਾਰਚ 2024 ਤੱਕ ਸ਼ਾਮ 3 ਵਜੇ ਤੱਕ ਡੀ.ਪੀ.ਆਰ.ਓ. ਪਟਿਆਲਾ ਦੇ ਦਫ਼ਤਰ ਦੇ ਕਮਰਾ ਨੰਬਰ 413, ਤੀਸਰੀ ਮੰਜ਼ਿਲ, ਏ-ਬਲਾਕ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਪਟਿਆਲਾ ਵਿਖੇ ਨਿੱਜੀ ਤੌਰ ਉਤੇ ਪੂਰੇ ਦਸਤਾਵੇਜ਼ਾਂ ਸਮੇਤ ਜਮ੍ਹਾਂ ਕਰਵਾਏ ਜਾਣ।ਸਾਰੇ ਦਸਤਾਵੇਜ਼ ਸਮੇਂ ਸਿਰ ਇਸ ਦਫ਼ਤਰ ਵਿਖੇ ਪੁੱਜਦੇ ਨਾ ਕਰਨ ਦੀ ਸੂਰਤ ਵਿੱਚ ਪੀਲੇ ਸ਼ਨਾਖਤੀ ਕਾਰਡ ਰੀਨਿਊ ਨਹੀਂ ਕੀਤੇ ਜਾ ਸਕਣਗੇ। ਸ਼ਨਾਖਤੀ ਕਾਰਡ ਲਈ ਜ਼ਿਲ੍ਹਾ ਹੈਡਕੁਆਰਟਰ, ਤਹਿਸੀਲ ਹੈਡਕੁਆਰਟਰ, ਬਲਾਕ ਜਾਂ ਸਬ ਤਹਿਸੀਲ ਹੈਡਕੁਆਰਟਰ ਸਟੇਸ਼ਨਾਂ ਉਤੇ ਤਾਇਨਾਤ ਪੱਤਰਕਾਰ ਹੀ ਅਪਲਾਈ ਕਰ ਸਕਦੇ ਹਨ। ਇਹ ਕਾਰਡ ਮੀਡੀਆ ਅਦਾਰੇ ਦੇ ਕੋਟੇ ਅਨੁਸਾਰ ਨਿਰਧਾਰਤ ਗਿਣਤੀ ਵਿੱਚ ਹੀ ਬਣਨੇ ਹਨ। ਇਸ ਲਈ ਤੁਹਾਡੀ ਤਾਇਨਾਤੀ ਦਾ ਸਥਾਨ, ਤੁਹਾਡੀ ਅਰਜੀ ਅਤੇ ਅਥਾਰਟੀ ਲੈਟਰ ਵਿੱਚ ਸਪੱਸ਼ਟਤਾ ਨਾਲ ਦਰਸਾਇਆ ਗਿਆ ਹੋਵੇ। ਅਖ਼ਬਾਰ ਡੀਏਵੀਪੀ (ਬੀਓਸੀ) ਤੋਂ (ਪੰਜਾਬ-ਚੰਡੀਗੜ੍ਹ ਸੂਚੀ ਵਿੱਚ) ਪ੍ਰਵਾਨਿਤ ਹੋਵੇ, ਵੈਬਸਾਇਟ ਜਾਂ ਵੈਬਚੈਨਲ ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ ਚੰਡੀਗੜ੍ਹ ਤੋਂ ਇੰਪੈਨਲਡ ਹੋਵੇ ਅਤੇ ਸੈਟੇਲਾਈਟ ਚੈਨਲ ਇਨਫਰਮੇਸ਼ਨ ਐਂਡ ਬਰਾਡਕਾਸਟਿੰਗ ਮੰਤਰਾਲਾ, ਭਾਰਤ ਸਰਕਾਰ ਤੋਂ ਪ੍ਰਵਾਨਿਤ ਹੋਵੇ ਅਤੇ ਪੰਜਾਬ ਵਿੱਚ ਪ੍ਰਮੁੱਖਤਾ ਨਾਲ ਪ੍ਰਸਾਰਿਤ ਹੁੰਦਾ ਹੋਵੇ। ਜਦਕਿ ਅਖ਼ਬਾਰ ਦੇ ਕੇਸ ਵਿੱਚ ਜ਼ਿਲ੍ਹੇ ਵਿੱਚ ਅਖ਼ਬਾਰ ਦੀ ਸਰਕੂਲੇਸ਼ਨ ਹੋਣੀ ਲਾਜਮੀ ਹੈ। ਕਿਸੇ ਵੀ ਤਰ੍ਹਾਂ ਅਧੂਰੇ ਬਿਨੈ-ਪੱਤਰ (ਫਾਰਮ) ਅਤੇ ਵਿਭਾਗ ਦੀ ਨੀਤੀ ਦੇ ਘੇਰੇ ਵਿੱਚ ਨਾ ਆਉਣ ਵਾਲਿਆਂ ਨੂੰ ਬਿਨ੍ਹਾਂ ਸੂਚਿਤ ਕੀਤੇ ਰੱਦ ਸਮਝਿਆ ਜਾਵੇਗਾ। ਇਸ ਫਾਰਮ ਨਾਲ ਨੱਥੀ ਸਵੈ-ਘੋਸ਼ਣਾ ਪੱਤਰ ਭਰਨਾ ਵੀ ਜਰੂਰੀ ਹੈ। ਇਹ ਫਾਰਮ ਜਮ੍ਹਾਂ ਕਰਵਾਉਣ ਸਮੇਂ ਲਾਜ਼ਮੀ ਯਕੀਨੀ ਬਣਾਇਆ ਜਾਵੇ ਕਿ ਫਾਰਮ ਦੇ ਸਾਰੇ ਕਾਲਮ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਭਰੇ ਗਏ ਹੋਣ, ਨੱਥੀ ਕੀਤੇ ਗਏ ਲੋੜੀਂਦੇ ਸਾਰੇ ਦਸਤਾਵੇਜ਼ ਸਵੈ-ਅਟੈਸਟਿਡ ਹੋਣੇ ਲਾਜ਼ਮੀ ਹਨ। ਪੀਲਾ ਕਾਰਡ ਰੀਨਿਊ/ਨਵੇਂ ਬਣਾਉਣ ਸਬੰਧੀ ਫਾਰਮ ਕੇਵਲ ਦਸਤੀ ਹੀ ਸਵੀਕਾਰ ਕੀਤਾ ਜਾਵੇਗਾ, ਡਾਕ ਜਾਂ ਈਮੇਲ ਰਾਹੀਂ ਪ੍ਰਾਪਤ ਪ੍ਰਤੀਬੇਨਤੀਆਂ ਨੂੰ ਵਿਚਾਰਿਆ ਨਹੀਂ ਜਾਵੇਗਾ। ਸਿਆਸੀ ਸਰਗਰਮੀਆਂ ਵਿੱਚ ਹਿੱਸਾ ਲੈਣ ਵਾਲੇ ਜਾਂ ਸਿਆਸੀ ਪਾਰਟੀ ਨਾਲ ਸਬੰਧਤ ਪੱਤਰਕਾਰ ਦਾ ਕਾਰਡ ਨਹੀਂ ਬਣਾਇਆ ਜਾਵੇਗਾ। ਬਿਨੈ ਪੱਤਰ ਪ੍ਰਾਪਤ ਕਰਨ ਲਈ ਤਾਇਨਾਤ ਕੀਤੇ ਗਏ ਦਫ਼ਤਰ ਦੇ ਕਰਮਚਾਰੀ ਸ਼੍ਰੀ ਬਲਜਿੰਦਰ ਸਿੰਘ (84277-56365) ਨਾਲ ਸੰਪਰਕ ਕੀਤਾ ਜਾ ਸਕਦਾ ਹੈ।