Thursday, November 21, 2024
BREAKING NEWS
ਅਕਾਲੀ ਦਲ ਨੂੰ ਝਟਕਾ, ਅਨਿਲ ਜੋਸ਼ੀ ਨੇ ਦਿੱਤਾ ਅਸਤੀਫ਼ਾ ਮੁਹਾਲੀ ਦੇ ਸੈਕਟਰ 86 ਵਿੱਚ ਦਰਦਨਾਕ ਹਾਦਸਾ ਨੌਜਵਾਨ ਦੀ ਮੌਤਸੁਖਬੀਰ ਬਾਦਲ ਦੇ OSD ਸੰਦੀਪ ਸਿੰਘ ਸੰਨੀ ਬਰਾੜ ਨੇ ਦਿੱਤਾ ਅਸਤੀਫਾ ਮਿਊਜ਼ਿਕ ਕੰਪਨੀ ਦੇ ਮਾਲਕ ਨੂੰ ਧਮਕੀਚੰਡੀਗੜ੍ਹ 'ਚ ਬਣੇਗੀ ਹਰਿਆਣਾ ਵਿਧਾਨ ਸਭਾ ਦੀ ਨਵੀਂ ਇਮਾਰਤਆਂਗਣਵਾੜੀ ਵਰਕਰਾਂ-ਹੈਲਪਰਾਂ ਨਾਲ ਸਥਾਈ ਸਿਵਲ ਕਰਮਚਾਰੀਆਂ ਦੇ ਬਰਾਬਰ ਸਲੂਕ ਕਰੋ : ਗੁਜਰਾਤ ਹਾਈ ਕੋਰਟਪੰਜਾਬ ‘ਚ 4 ਸਾਲ ਦੇ ਬੱਚਿਆਂ ਲਈ ਹੈਲਮੇਟ ਪਾਉਣਾ ਹੋਇਆ ਲਾਜ਼ਮੀਖੇਤੀਬਾੜੀ ਵਿਭਾਗ ਵੱਲੋਂ ਖਾਦ ਵਿਕਰੇਤਾ ਦਾ ਲਾਇਸੈਂਸ ਰੱਦਈਡੀ ਨੇ ਜੀਬੀਪੀ ਗਰੁੱਪ ਦੀ ਕਰੋੜਾਂ ਰੁਪਏ ਦੀ ਪ੍ਰੋਪਰਟੀ ਕੀਤੀ ਜਬਤਪੰਜਾਬ ਪੁਲਿਸ ਨੇ ਪੁਰਤਗਾਲ ਅਧਾਰਤ ਮੰਨੂ ਘਨਸ਼ਾਮਪੁਰੀਆ ਗੈਂਗ ਦੇ ਦੋ ਕਾਰਕੁਨਾਂ ਨੂੰ ਕੀਤਾ ਗ੍ਰਿਫ਼ਤਾਰ; ਗਲੌਕ ਸਮੇਤ ਚਾਰ ਪਿਸਤੌਲ ਬਰਾਮਦ

Flag

ਵਿਧਾਇਕ ਕੁਲਵੰਤ ਸਿੰਘ ਨੇ Mohali ਸ਼ਹਿਰ ਵਿੱਚ ਸਫਾਈ ਲਈ 2 ਹੋਰ ਨਵੀਆਂ ਮਕੈਨੀਕਲ ਸਵੀਪਿੰਗ ਮਸ਼ੀਨਾਂ ਨੂੰ ਦਿੱਤੀ ਹਰੀ ਝੰਡੀ

ਮਕੈਨੀਕਲ ਸਵੀਪਿੰਗ ਮਸ਼ੀਨਾਂ ਰਾਹੀਂ ਏ ਅਤੇ ਬੀ ਸ਼੍ਰੇਣੀ ਦੀਆਂ ਸੜਕਾਂ ਕੀਤੀਆਂ ਜਾਣਗੀਆਂ ਸਾਫ 

ਡੀ.ਜੀ.ਪੀ. ਗੌਰਵ ਯਾਦਵ ਨੇ 14 ਪੀ.ਸੀ.ਆਰ. ਵੈਨਾਂ ਨੂੰ ਦਿੱਤੀ ਹਰੀ ਝੰਡੀ, ਲੁਧਿਆਣਾ ਨੂੰ ਸੁਰੱਖਿਅਤ ਸ਼ਹਿਰ ਬਣਾਉਣ ਦਾ ਲਿਆ ਅਹਿਦ

ਡੀਜੀਪੀ ਪੰਜਾਬ ਨੇ ਲੁਧਿਆਣਾ ਵਿੱਚ ਉਦਯੋਗਪਤੀਆਂ ਨਾਲ ਕੀਤੀ ਮੀਟਿੰਗ ਕੀਤੀ

ਰਾਜ ਪੱਧਰੀ ਸਕੂਲ ਖੇਡਾਂ: ਬੈਡਮਿੰਟਨ ਦੇ 17 ਤੇ 19 ਸਾਲ ਵਰਗ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੀ ਝੰਡੀ

ਲੜਕਿਆਂ ਦੀ ਨੈਸ਼ਨਲ ਸਟਾਈਲ ਕਬੱਡੀ ਵਿੱਚ ਸੰਗਰੂਰ ਦੀ ਟੀਮ ਚੈਂਪੀਅਨ ਬਣੀ

ਅਰਹਿੰਤ ਸਪਿੰਨਿੰਗ ਮਿੱਲ ਦੇ ਸਹਿਯੋਗ ਨਾਲ ਪੀ.ਸੀ.ਆਰ ਮੋਟਰਸਾਈਕਲ ਫੋਰਸ ਦੇ ਸਪੁਰਦ ਕਰਕੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ

ਜਿ਼ਲ੍ਹਾ ਮਾਲੇਰਕੋਟਲਾ ਵਿਖੇ ਅਮਨ ਕਾਨੂੰਨ ਦੀ ਸਥਿਤੀ ਨੂੰ ਹੋਰ ਮਜਬੂਤ ਕਰਨ ਅਤੇ ਕਾਬੂ ਹੇਠ ਰੱਖਣ ਲਈ ਸ੍ਰੀ ਸੁਮਿਤ ਅਗਰਵਾਲ ਬਿਜਨੈਸ ਹੈਡ ਅਰਹਿੰਤ ਸਪਿੰਨਿੰਗ ਮਿੱਲ

ਖੇਡਾਂ ਵਤਨ ਪੰਜਾਬ ਦੀਆਂ ਵਿੱਚ ਰਾਜੀਆ ਸਕੂਲ ਦੀ ਰਹੀ ਝੰਡੀ

ਖੇਡਾਂ ਵਤਨ ਪੰਜਾਬ ਦੀਆਂ ਸੀਜਨ–3 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜੀਆ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

ਮਾਲੇਰਕੋਟਲਾ ’ਚ ਡਿਪਟੀ ਕਮਿਸ਼ਨਰ ਡਾ. ਪੱਲਵੀ ਨੇ ਲਹਿਰਾਇਆ ਕੌਮੀ ਝੰਡਾ

ਜ਼ਿਲ੍ਹੇ ਮਾਲੇਰਕੋਟਲਾ ‘ਚ ਦੇਸ਼ ਦਾ 78 ਵਾਂ ਆਜ਼ਾਦੀ ਦਿਹਾੜਾ ਮੌਕੇ ਵਰਦੇ ਮੀਂਹ ਦੌਰਾਨ ਜ਼ਿਲ੍ਹਾ ਪੱਧਰੀ ਸਮਾਗਮ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੁਬਾਰਕ ਮੌਕੇ ਸਥਾਨਕ ਡਾਕਟਰ ਜ਼ਾਕਿਰ ਹੁਸੈਨ ਸਟੇਡੀਅਮ ਵਿਖੇ ਆਯੋਜਿਤ ਕੀਤੇ ਗਏ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ ਦੌਰਾਨ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਪ੍ਰਭਾਵਸ਼ਾਲੀ ਮਾਰਚ ਪਾਸਟ ਤੋਂ ਸਲਾਮੀ ਲਈ।

ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਿਹਤ ਅਤੇ ਸਿੱਖਿਆ ਖੇਤਰ ਨੂੰ ਹੁਲਾਰਾ ਦਿੱਤਾ ਜਾਵੇਗਾ: ਮੁੱਖ ਮੰਤਰੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮਹਾਨ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਰਕਾਰ ਸੂਬੇ ਵਿੱਚ ਸਿਹਤ ਅਤੇ ਸਿੱਖਿਆ ਦੇ ਖੇਤਰਾਂ ਨੂੰ ਪ੍ਰਮੁੱਖ ਤਰਜੀਹ ਦੇ ਰਹੀ ਹੈ।

ਮੁੱਖ ਮੰਤਰੀ ਵੱਲੋਂ 14 ਅਤਿ-ਆਧੁਨਿਕ ਜਨਤਕ ਪੇਂਡੂ ਲਾਇਬ੍ਰੇਰੀਆਂ ਲੋਕਾਂ ਨੂੰ ਸਮਰਪਿਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੌਜਵਾਨਾਂ ਵਿੱਚ ਪੜ੍ਹਨ ਦੀ ਆਦਤ ਨੂੰ ਹੋਰ ਹੁਲਾਰਾ ਦੇਣ ਅਤੇ ਉਨ੍ਹਾਂ ਨੂੰ ਸੂਬੇ ਦੀ ਸਮਾਜਿਕ-ਆਰਥਿਕ ਤਰੱਕੀ ਵਿੱਚ ਭਾਈਵਾਲ ਬਣਾਉਣ ਦੇ ਉਦੇਸ਼ ਨਾਲ ਅੱਜ ਇਥੇ 14 ਅਤਿ ਆਧੁਨਿਕ ਪੇਂਡੂ ਲਾਇਬ੍ਰੇਰੀਆਂ ਲੋਕਾਂ ਨੂੰ ਸਮਰਪਿਤ ਕੀਤੀਆਂ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਜ਼ਾਦੀ ਦੀ 78ਵੀਂ ਵਰ੍ਹੇਗੰਢ ਮੌਕੇ ਪਟਿਆਲਾ ’ਚ ਲਹਿਰਾਇਆ ਤਿਰੰਗਾ

ਪੰਜਾਬ ਦੇ ਵਿੱਤ, ਯੋਜਨਾ, ਕਰ ਤੇ ਆਬਕਾਰੀ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਉਪਰਾਲਿਆਂ ਸਦਕਾ ਪੰਜਾਬ ਦੀ ਵਿੱਤੀ ਸਥਿਤੀ ਮਜ਼ਬੂਤ ਹੋਈ ਹੈ ਜਿਸ ਕਰ ਕੇ ਰਾਜ ਦੇ ਖ਼ਜ਼ਾਨੇ ਦੀ ਵਰਤੋਂ ਲੋਕਾਂ ਦੀ ਭਲਾਈ ਲਈ ਕੀਤੀ ਜਾ ਰਹੀ ਹੈ।

ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ 78ਵੇਂ ਆਜ਼ਾਦੀ ਦਿਹਾੜੇ ਮੌਕੇ ਮਾਨਸਾ ਵਿਖੇ ਲਹਿਰਾਇਆ ਕੌਮੀ ਝੰਡਾ

ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਸੁਤੰਤਰਤਾ ਸੈਨਾਨੀਆਂ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਭਾਰਤ ਦੇ 78ਵੇਂ ਆਜ਼ਾਦੀ ਦਿਹਾੜੇ ਮੌਕੇ ਮਾਨਸਾ ਵਿਖੇ ਕੌਮੀ ਝੰਡਾ ਲਹਿਰਾਇਆ ਅਤੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਤੇ ਸੂਬੇ ਨੂੰ ‘ਰੰਗਲਾ ਪੰਜਾਬ’ ਬਣਾਉਣ ਦਾ ਅਹਿਦ ਲਿਆ

ਸੁਨਾਮ ਕਾਲਜ ’ਚ ਹਰ ਘਰ ਤਿਰੰਗਾ ਲਹਿਰਾਉਣ ਲਈ ਪ੍ਰੇਰਿਆ

ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ਼ ਸੁਨਾਮ ਵਿਖੇ ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਮੀਨਾਕਸ਼ੀ ਮੜਕਣ ਦੀ ਅਗਵਾਈ ਵਿੱਚ ਹਰ ਘਰ ਤਿਰੰਗਾ ਲਹਿਰਾਉਣ ਅਤੇ ਆਜ਼ਾਦੀ ਦਿਵਸ ਮਨਾਉਣ ਸਬੰਧੀ ਐੱਨ.ਐੱਸ.ਐੱਸ. ਵਿਭਾਗ ਵੱਲੋਂ ਪ੍ਰੋਗਰਾਮ ਕਰਵਾਇਆ ਗਿਆ।

DC ਵੱਲੋਂ ਰੈਪੀਡੋ ਬਾਈਕਰਜ਼ ਦੀ ਰੈਲੀ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

1 ਜੂਨ 2024 ਨੂੰ, ਰੈਪੀਡੋ ਦਾ "ਸਵਾਰੀ ਜਿੰਮੇਦਾਰੀ ਕੀ" ਐਸ ਏ ਐਸ ਨਗਰ ਵਿੱਚ ਉਪਲਬਧ ਹੋਵੇਗੀ 

ਠੇਕਾ ਮੁਲਾਜ਼ਮਾਂ ਨੇ ਮੁੱਖ ਮੰਤਰੀ ਨੂੰ ਦਿਖਾਈਆਂ ਕਾਲੀਆਂ ਝੰਡੀਆਂ

ਮੀਟਿੰਗਾਂ ਦਾ ਲਿਖਤੀ ਸਮਾਂ ਦੇਕੇ ਮੁੱਕਰਨ ਦੇ ਲਾਏ ਇਲਜ਼ਾਮ

ਜਿ਼ਲ੍ਹਾ ਪੁਲਿਸ ਮੁੱਖੀ ਡਾ.ਸਿਮਰਤ ਕੌਰ ਦੀ ਅਗਵਾਈ ਵਿਚ “ਫਲੈਗ ਮਾਰਚ" ਕੱਢਿਆ

“ਫਲੈਗ ਮਾਰਚ" ਦਾ ਮੁੱਖ ਉਦੇਸ਼ ਅਗਾਮੀ ਲੋਕ ਸਭਾ ਚੋਣਾਂ-2024 ਦੇ ਮੱਦੇਨਜਰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਮਜਬੂਤ ਰੱਖਣਾ:ਡਾ ਸਿਮਰਤ ਕੌਰ

ਲੋਕ ਸਭਾ ਚੋਣਾਂ-2024 ਦੇ ਮੱਦੇਨਜਰ ਮਾਲੇਰਕੋਟਲਾ ਚ "ਫਲੈਗ ਮਾਰਚ"

 ਫਲੈਗ ਮਾਰਚ ਦਾ ਮੁੱਖ ਉਦੇਸ਼ ਆਮ ਪਬਲਿਕ ਤੱਕ ਇਹ ਸੁਨੇਹਾ ਦੇਣਾ ਹੈ ਕਿ ਅਗਾਮੀ ਲੋਕ ਸਭਾ ਚੋਣਾਂ-2024 ਦੇ ਮੱਦੇਨਜਰ ਮਾਲੇਰਕੋਟਲਾ ਪੁਲਿਸ ਪੂਰੀ ਤਰ੍ਹਾਂ ਮੁਸਤੈਦ

ਵਾਈਸ ਚਾਂਸਲਰ ਵੱਲੋਂ ਫਿਜੀਓਥਰੈਪੀ ਵਿਭਾਗ ਲਈ ਬੱਸ ਨੂੰ ਹਰੀ ਝੰਡੀ

ਐਸ.ਬੀ.ਆਈ. ਦੀ  15 ਲੱਖ ਦੀ ਮਦਦ ਨਾਲ ਖਰੀਦੀ ਬੱਸ

ਗਣਤੰਤਰ ਦਿਵਸ ਮੌਕੇ ਸਨਮਾਨਤ ਮਾਸਟਰ ਸੁਰਜੀਤ ਸਿੰਘ ਦਾ ਪਿੰਡ ਨਾਨੋਵਾਲ ’ਚ ਸਨਮਾਨ

ਮਾਸਟਰ ਸੁਰਜੀਤ ਸਿੰਘ ਦੁਆਰਾ ਪਿਛਲੇ ਦਹਾਕਿਆਂ ਤੋਂ ਲਗਾਤਾਰ ਕੀਤੀ ਜਾ ਰਹੀ ਨਿਰਸਵਾਰਥ ਸੇਵਾ ਦਾ ਮੁੱਲ ਮੋੜਦਿਆਂ 26 ਜਨਵਰੀ 2024 ਨੂੰ ਗਣਤੰਤਰ ਦਿਵਸ ਮੌਕੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਬੁਲਾ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।

ਜੰਗੇ ਅਜ਼ਾਦੀ ਲਈ ਮੁਸਲਮਾਨਾਂ ਦਾ ਅਹਿਮ ਯੋਗਦਾਨ: ਨਦੀਮ ਅਨਵਾਰ ਖਾਂ

ਜੁਆਇੰਟ ਐਕਸ਼ਨ ਕਮੇਟੀ ਪੰਜਾਬ ਵੱਲੋਂ ਗਣਤੰਤਰ ਦਿਵਸ ਮੌਕੇ ਤੇ ਕਮੇਟੀ ਦੇ ਮੁੱਖ ਦਫਤਰ ਮੁਸਲਿਮ ਮੁਸਾਫਿਰ ਖਾਨੇ ਤੇ ਝੰਡਾ ਲਹਿਰਾਉਣ ਦੀ ਰਸ਼ਮ ਅਦਾ ਕੀਤੀ ਗਈ

ਅਕਾਲੀ ਦਲ ਦੇ ਦਫ਼ਤਰ ਵਿਚ ਗਣਤੰਤਰ ਦਿਵਸ ਮਨਾਇਆ ਗਿਆ

ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਚ ਤਿਰੰਗਾ ਝੰਡਾ ਫ਼ਹਿਰਾ ਕੇ ਗਣਤੰਤਰ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ।

ਪੈਨਸ਼ਨਰਾਂ ਨੇ ਕਾਲੀਆਂ ਝੰਡੀਆਂ ਲੈਕੇ ਅਮਨ ਅਰੋੜਾ ਦੀ ਕੋਠੀ ਅੱਗੇ ਦਿੱਤਾ ਧਰਨਾ

 ਸੂਬਾ ਸਰਕਾਰ ਤੇ ਵਾਅਦਿਆਂ ਤੋਂ ਮੁੱਕਰਨ ਦੇ ਲਾਏ ਇਲਜਾਮ ਸੁਨਾਮ ਵਿਖੇ ਪੈਨਸ਼ਨਰ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਧਰਨਾ ਦਿੰਦੇ ਹੋਏ।
 
 

ਪਟਿਆਲਾ ਲੋਕੋਮੋਟਿਵ ਵਰਕਸ ਨੇ 75ਵੇਂ ਗਣਤੰਤਰ ਦਿਵਸ ਨੂੰ ਸ਼ਾਨਦਾਰ ਜਸ਼ਨ ਮਨਾਇਆ

75ਵੇਂ ਗਣਤੰਤਰ ਦਿਵਸ ਦੇ ਇੱਕ ਮਹੱਤਵਪੂਰਨ ਜਸ਼ਨ ਵਿੱਚ, ਪਟਿਆਲਾ ਲੋਕੋਮੋਟਿਵ ਵਰਕਸ (ਪੀ ਐਲ ਡਬਲਯੂ ) ਨੇ ਰਾਸ਼ਟਰੀ ਮਾਣ ਅਤੇ ਉਤਸ਼ਾਹ ਦਾ ਪ੍ਰਦਰਸ਼ਨ ਦੇਖਿਆ।

ਸਾਡੇ ਸੰਵਿਧਾਨ ਨੇ ਭਾਰਤ ਨੂੰ ਅਨੇਕਤਾ ਵਿੱਚ ਏਕਤਾ ਦਾ ਪ੍ਰਤੀਕ ਬਣਾਇਆ: ਡਿਪਟੀ ਕਮਿਸ਼ਨਰ

ਦੇਸ਼ ਨੂੰ ਆਜ਼ਾਦ ਕਰਵਾਉਣ ਤੋਂ ਬਾਅਦ ਇਸ ਨੂੰ ਸਹੀ ਅਰਥਾਂ ਵਿੱਚ ਗਣਰਾਜ ਬਣਾਉਣ ਵਾਸਤੇ ਦੇਸ਼ ਨੂੰ ਆਪਣੇ ਸੰਵਿਧਾਨ ਦੀ ਲੋੜ ਸੀ, ਇਸ ਵਿਭਿੰਨਤਾਵਾਂ ਭਰੇ ਵਿਸ਼ਾਲ ਦੇਸ਼ ਦਾ ਸੰਵਿਧਾਨ ਬਣਾਉਣਾ ਆਪਣੇ ਆਪ ਵਿੱਚ ਇੱਕ ਮਹਾਨ ਕਾਰਜ ਸੀ। 

ਪੰਜਾਬੀ ਯੂਨੀਵਰਸਿਟੀ ਦੇ ਪ੍ਰਬੰਧਕੀ ਅਫ਼ਸਰ ਨੂੰ ਰਾਜਪਾਲ ਨੇ ਕੀਤਾ ਸਨਮਾਨਤ

ਗਣਤੰਤਰ ਦਿਵਸ ਮੌਕੇ ਪਟਿਆਲਾ ਵਿਖੇ ਹੋਏ ਰਾਜ ਪੱਧਰੀ ਸਮਾਗਮ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਪ੍ਰਬੰਧਕੀ ਅਫ਼ਸਰ ਡਾ. ਪ੍ਰਭਲੀਨ ਸਿੰਘ ਨੂੰ ਉਨ੍ਹਾਂ ਵੱਲੋਂ ਆਪਣੇ ਖੇਤਰ ਵਿੱਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਬਦਲੇ, ਸੂਬੇ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਸਨਮਾਨਿਤ ਕੀਤਾ ਗਿਆ ਹੈ।

ਮਾਣਮੱਤੇ ਅਧਿਆਪਕ ਮਾਸਟਰ ਇੰਦਰਦੀਪ ਸਿੰਘ ਜੀ ਦਾ ਹੋਇਆ ਸਨਮਾਨ

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰਾਮਪੁਰ ਜੱਜਰ , ਸਿੱਖਿਆ ਬਲਾਕ ਸ੍ਰੀ ਅਨੰਦਪੁਰ ਸਾਹਿਬ , ਜਿਲਾ - ਰੂਪਨਗਰ ( ਪੰਜਾਬ ) ਦੇ ਬਹੁਤ ਹੀ ਮਿਹਨਤੀ, ਆਪਣੇ ਕਿੱਤੇ ਪ੍ਰਤੀ ਪੂਰਨ ਸਮਰਪਿਤ ਅਤੇ ਮਾਣਮੱਤੇ ਅਧਿਆਪਕ ਬਲਾਕ ਸ਼੍ਰੀ ਅਨੰਦਪੁਰ ਸਾਹਿਬ ਦੀ ਸ਼ਾਨ ਮਾਸਟਰ ਇੰਦਰਦੀਪ ਸਿੰਘ ਜੀ ਨੂੰ  " ਪੜ੍ਹੋ ਪੰਜਾਬ - ਪੜ੍ਹਾਓ ਪੰਜਾਬ " ਮੁਹਿੰਮ ਵਿੱਚ ਅਤੇ ਸਕੂਲ  ਸਿੱਖਿਆ ਵਿਭਾਗ ਵਿੱਚ ਕੀਤੇ ਗਏ ਅਤੇ ਕੀਤੇ ਜਾ ਰਹੇ ਸ਼ਲਾਘਾਯੋਗ ਕੰਮਾਂ ਲਈ ਉਪ - ਮੰਡਲ ਮੈਜਿਸਟਰੇਟ  ਸ਼੍ਰੀ ਅਨੰਦਪੁਰ ਸਾਹਿਬ ਜੀ ਵਲੋਂ ਅੱਜ 26 ਜਨਵਰੀ 2024 ਨੂੰ ਸਨਮਾਨਿਤ ਕੀਤਾ ਗਿਆ। 

ਭਗਵੰਤ ਮਾਨ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਇਮਾਨਦਾਰੀ ਨਾਲ ਪੂਰਾ ਕਰ ਰਹੀ ਹੈ: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ

ਪੰਜਾਬ ਦੇ ਸਕੂਲ ਅਤੇ ਉਚੇਰੀ ਸਿੱਖਿਆ, ਭਾਸ਼ਾ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਹਰਜੋਤ ਸਿੰਘ ਬੈਂਸ ਨੇ ਗਣਤੰਤਰ ਦਿਵਸ ਮੌਕੇ ਸ਼ਹੀਦ ਮੇਜਰ (ਸ਼ੌਰਿਆ ਚੱਕਰ) ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ ਮੋਹਾਲੀ ਵਿਖੇ ਰਾਸ਼ਟਰੀ ਝੰਡਾ ਲਹਿਰਾਇਆ।

ਸਰਦੂਲਗੜ੍ਹ ਵਿਖੇ ਐਸ.ਡੀ.ਐਮ. ਸਰਦੂਲਗੜ੍ਹ ਨੇ ਨਿਭਾਈ ਤਿਰੰਗਾ ਲਹਿਰਾਉਣ ਦੀ ਰਸਮ

ਸਰਦੂਲਗੜ੍ਹ ਵਿਖੇ 75ਵੇਂ ਗਣਤੰਤਰ ਦਿਵਸ ਮੌਕੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਐਸ.ਡੀ.ਐਮ. ਸਰਦੂਲਗੜ੍ਹ ਆਈ.ਏ.ਐਸ. ਨਿਤੇਸ਼ ਕੁਮਾਰ ਜੈਨ ਵੱਲੋਂ ਨਿਭਾਈ ਗਈ।

Republic Day ਅਟਾਰੀ ਬਾਰਡਰ ‘ਤੇ ਲਹਿਰਾਇਆ ਤਿਰੰਗਾ, ਜਵਾਨਾਂ ਨੇ ਦਿੱਤੀ ਇਕ-ਦੂਜੇ ਨੂੰ ਵਧਾਈ

ਅੰਮ੍ਰਿਤਸਰ-ਭਾਰਤ ਅੱਜ ਆਪਣਾ 75ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਸਵੇਰੇ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨਾਂ ਨੇ ਅਟਾਰੀ ਸਰਹੱਦ ‘ਤੇ ਗੈਲਰੀ ਵਿਚ ਪਹੁੰਚ ਕੇ ਤਿੰਰਗਾ ਲਹਿਰਾਉਣ ਦੀ ਰਸਮ ਅਦਾ ਕੀਤੀ 

ਡੀ ਸੀ ਆਸ਼ਿਕਾ ਜੈਨ ਨੇ ਸਰਕਾਰੀ ਕਾਲਜ ਮੁਹਾਲੀ ਵਿਖੇ ਗਣਤੰਤਰ ਦਿਵਸ ਸਮਾਰੋਹ ਦਾ ਲਿਆ ਜਾਇਜ਼ਾ

ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਧਿਕਾਰੀਆਂ ਨੂੰ ਡਿਊਟੀਆਂ ਸੌਂਪੀਆਂ

ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਗਣਤੰਤਰਤਾ ਦਿਵਸ ਮੌਕੇ ਰੂਪਨਗਰ ਵਿਖੇ ਲਹਿਰਾਉਣਗੇ ਕੌਮੀ ਝੰਡਾ

ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਗਣਤੰਤਰਤਾ ਦਿਵਸ ਮੌਕੇ 26 ਜਨਵਰੀ, 2024 ਨੂੰ ਰੂਪਨਗਰ ਵਿਖੇ ਕੌਮੀ ਝੰਡਾ ਲਹਿਰਾਉਣਗੇ।
 

ਪਟਿਆਲਾ ਵਿਖੇ ਹੋਵੇਗਾ ਗਣਤੰਤਰ ਦਿਵਸ ਦਾ ਰਾਜ ਪੱਧਰੀ ਸਮਾਗਮ ; ਰਾਜਪਾਲ ਰਾਸ਼ਟਰੀ ਝੰਡਾ ਲਹਿਰਾਉਣਗੇ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੁਧਿਆਣਾ ਵਿਖੇ ਕੌਮੀ ਝੰਡਾ ਲਹਿਰਾਉਣਗੇ
 

ਬਲਬੀਰ ਸਿੰਘ ਨੇ ਮੋਬਾਈਲ ਫੂਡ ਟੈਸਟਿੰਗ ਵੈਨ ਨੂੰ ਦਿਖਾਈ ਹਰੀ ਝੰਡੀ

ਭੋਜਨ ਵਿੱਚ ਮਿਲਾਵਟਖੋਰੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਸਿਹਤ ਮੰਤਰੀ

ਝੰਡਾ ਦਿਵਸ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ੁਰੂ ਕੀਤੀ ਸਾਇਕਲ ਰੈਲੀ

 07 ਨਵੰਬਰ ਨੂੰ ਚੰਡੀਗੜ੍ਹ ਤੋਂ ਸ਼ੁਰੂ ਹੋਈ ਸਾਇਕਲ ਰੈਲੀ 07 ਦਸੰਬਰ ਨੂੰ ਪੰਜਾਬ ਭਵਨ ਵਿਖੇ ਹੋਵੇਗੀ ਸਮਾਪਤ

ਝੰਡਾ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਸਾਈਕਲ ਰੈਲੀ

ਸੈਨਿਕ ਦੇਸ਼ ਦੀ ਸਭ ਤੋਂ ਵੱਡਾ ਸੁਰਮਾਇਆ, ਇਨ੍ਹਾਂ ਦੀਆਂ ਸੇਵਾਵਾਂ ਤੇ ਕੁਰਬਾਨੀਆਂ ਦਾ ਦੇਸ਼ ਦੀ ਰੱਖਿਆ ਵਿੱਚ ਵੱਡਾ ਯੋਗਦਾਨ- ਡਾ ਪੱਲਵੀ

ਸੁਨਾਮ ਚ, ਪੁਲਿਸ ਨੇ ਕੀਤਾ ਫਲੈਗ ਮਾਰਚ

ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਸੁਰੱਖਿਆਤਮਕ ਮਾਹੌਲ ਦੇਣ ਦੇ ਮੱਦੇਨਜ਼ਰ ਸੋਮਵਾਰ ਨੂੰ ਸੁਨਾਮ ਵਿਖੇ ਡੀਐਸਪੀ ਭਰਪੂਰ ਸਿੰਘ ਦੀ ਅਗਵਾਈ ਹੇਠ ਸ਼ਹਿਰ ਅੰਦਰ ਫਲੈਗ ਮਾਰਚ ਕੀਤਾ ਗਿਆ। 

ਆਓ ਵਿਚਾਰ ਕਰੀਏ ; ਸਦਨਾ ਵਿੱਚ ਵਿਧਾਇਕਾਂ ਦੀ ਹੋਂਦ ਗਿਣਤੀ ਵਿੱਚ ਬਦਲਣਾ ਮੰਦਭਾਗਾ

ਅਸੀਂ ਦੁਨੀਆਂ ਭਰ ਨੂੰ ਇਹ ਆਖੀ ਜਾ ਰਹੇ ਹਾਂ ਕਿ ਅਸੀਂ ਦੁਨੀਆ ਦਾ ਸਭ ਤੋਂ ਵਡਾ ਗਣਰਾਜ ਬਣ ਗਏ ਹਾਂ। ਪਰ ਅਜ ਤਕ ਅਸਾਂ ਇਹ ਕਦੀ ਵਿਚਾਰਿਆ ਹੀ ਨਹੀਂ ਹੈ ਕਿ ਗਣਰਾਜ ਦੀਆਂ ਪਹਿਲੀਆਂ ਸ਼ਰਤਾਂ ਹੀ ਸਾਡਾ ਇਹ ਵਾਲਾ ਗਣਰਾਜ ਪੂਰੀਆਂ ਨਹੀਂ ਕਰਦਾ ਹੈ। ਅਸੀਂ ਹਾਲਾਂ ਤਕ ਰਾਜਸੀ ਪਾਰਟੀਆਂ ਹੀ ਨਹੀਂ ਬਣਾ ਸਕੇ ਹਾਂ ਅਤੇ ਇਸ ਮੁਲਕ ਵਿੱਚ ਕੁਝ ਵਿਅਕਤੀਵਿਸ਼ੇਸ਼ ਆਪਣੇ ਆਲੇ ਦੁਆਲੇ ਕੁਝ ਆਦਮੀ ਇਕਠੇ ਕਰਕੇ ਇਹ ਆਖ ਰਹੇ ਹਨ ਕਿ ਉਹ ਪ੍ਰਧਾਨ ਹਨ ਅਤੇ ਇਹ ਉਨ੍ਹਾਂ ਦੀ ਰਾਜਸੀ ਪਾਰਟੀ ਹੈ। ਇਹ ਵਿਅਕਤੀਵਿਸ਼ੇਸ਼ ਆਪ ਹੀ ਕਾਰਜਕਾਰਣੀ ਦੇ ਮੈਂਬਰ ਬਣਾ ਲੈਂਦੇ ਹਨ ਅਤੇ ਇਨ੍ਹਾਂ ਦੇ ਮੰਨ ਵਿੱਚ ਜੋ ਵੀ ਹੈ ਉਹੀ ਪਾਰਟੀ ਦਾ ਵਿਧਾਨ ਹੈ, ਏਜੰਡਾ ਹੈ।

Farmer Protest : ਨਵਜੋਤ ਸਿੱਧੂ ਨੇ ਆਪਣੇ ਘਰ ਲਾਇਆ ਕਾਲਾ ਝੰਡਾ

ਪਟਿਆਲਾ : ਪਿਛਲੇ ਕਈ ਦਿਨਾਂ ਤੋਂ ਪੰਜਾਬ ਕਾਂਗਰਸ ਵਿਚ ਕਲੇਸ਼ ਵੱਧ ਗਿਆ ਹੈ। ਇਸ ਦਾ ਕਾਰਨ ਨਵਜੋਤ ਸਿੰਘ ਸਿੱਧੂ ਨੂੰ ਮੰਨਿਆ ਜਾ ਰਿਹਾ ਹੈ ਕਿਉਕਿ ਉਨ੍ਹਾਂ ਨੇ ਪੰਜਾਬ ਵਾਸੀਆਂ ਅਤੇ ਕਿਸਾਨਾਂ ਦੇ ਹੱਕ ਵਿਚ ਆਪਣੇ ਪੱਧਰ ਉਤੇ ਆਵਾਜ਼ ਬੁਲੰਦ ਕੀਤੀ ਹੈ।