ਸ਼ੰਭੂ ਦੀ ਪੁਲਿਸ ਵੱਲੋਂ ਇੱਕ ਪਿਸਟਲ 32 ਬੋਰ ਸਮੇਤ 7 ਜਿੰਦਾ ਕਾਰਤੂਸ , ਇੱਕ ਲੈਪਟੋਪ , 35 ਸਿੰਮ ਸਮੇਤ ਇੱਕ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਇਸ ਦੌਰਾਨ ਜਸਵਿੰਦਰ ਸਿੰਘ ਟਿਵਾਣਾ ਡੀਐਸਪੀ ਘਨੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਡਾ . ਸੰਦੀਪ ਕੁਮਾਰ ਗਰਗ IPS ਐਸ ਐਸ ਪੀ ਪਟਿਆਲਾ ਜੀ ਵੱਲੋਂ ਮਾੜੇ ਅਨਸਰਾ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਸ੍ਰੀ ਹਰਕਵਲ ਕੋਰ ਪੀ.ਪੀ.ਐਸ ਕਪਤਾਨ ਪੁਲਿਸ ਇਨਵੈਸਟੀਗੇਸਨ ਪਟਿਆਲਾ ਜੀ ਦੇ ਦਿਸ਼ਾ ਨਿਰਦੇਸਾ ਅਤੇ ਹਦਾਇਤਾ ਅਨੁਸਾਰ ਸ੍ਰੀ ਜਸਵਿੰਦਰ ਸਿੰਘ ਟਿਵਾਣਾ ਪੀ ਪੀ ਐਸ , ਉਪ ਕਪਤਾਨ ਪੁਲਿਸ ਸਰਕਲ ਘਨੌਰ ਦੀ ਰਹਿਨੁਮਾਈ ਹੇਠ ਐਸ ਆਈ ਗੁਰਮੀਤ ਸਿੰਘ ਮੁੱਖ ਅਫਸਰ ਥਾਣਾ ਸੰਭੂ ਨੇ ਦੋਰਾਨੇ ਗਸਤ ਸਾਹਿਲ ਕਪੂਰ ਪੁੱਤਰ ਸੰਮੀ ਕਪੂਰ ਵਾਸੀ ਮਕਾਨ ਨੰ . ਬੀ .6 / 375 ਬੇਰੀਆਂ ਵਾਲਾ ਬਾਗ ਸਿਰਸਾ ਹਰਿਆਣਾ ਨੂੰ ਕਾਰ ਨੰਬਰੀ HR - 24AC - 4772 ਮਾਰਕਾ ਸਵਿਫਟ ਰੰਗ ਚਿੱਟਾ ਨੂੰ ਚੈੱਕ ਕਰਕੇ ਉਸਦੇ ਕਬਜਾ ਵਿੱਚੋਂ ਇੱਕ ਪਿਸਟਲ 32 ਬੋਰ ਸਮੇਤ ਜਿੰਦਾ ਕਾਰਤੂਸ , ਇੱਕ ਲੈਪਟੋਪ ਮਾਰਕਾ ਡੁੱਲ ਰੰਗ ਗੋਅ ਸਮੇਤ ਚਾਰਜਰ ਬ੍ਰਾਮਦ ਹੋਇਆ । ਅਤੇ ਕਾਰ ਦੇ ਰੋਅਰ ਲੀਵਰ ਕੋਲ ਪਈ ਇੱਕ ਡੱਬੀ ਪਲਾਸਟਿਕ ਨੂੰ ਖੋਲ ਕੇ ਚੈੱਕ ਕੀਤਾ ਗਿਆ ।