ਅੰਤਰਰਾਸ਼ਟਰੀ ਇਨਕਲਾਬੀ ਮੰਚ ਵੱਲੋਂ ਆਨਲਾਈਨ ਵੈਵੀਨਾਰ ਕੀਤਾ ਗਿਆ ਜਿਸ ਵਿਚ ਮੰਚ ਦੇ ਕੌਮਾਂਤਰੀ ਪ੍ਰਧਾਨ ਰੁਪਿੰਦਰ ਜੋਧਾਂ ਜਪਾਨ ਅਤੇ ਪ੍ਰਭਜੋਤ ਸਿੰਘ ਕੌਮੀ ਕਾਨੂੰਨੀ ਸਲਾਹਕਾਰ ਦੀ ਪੇਸ਼ਕਸ ਹੇਠ ਹੋਇਆ ਮੰਚ ਦੇ ਸਾਰੇ ਅਹੁਦੇਦਾਰਾਂ ਬਲਿਹਾਰ ਸੰਧੂ ਕੌਮਾਂਤਰੀ ਜਨਰਲ ਸਕੱਤਰ ਨਵਦੀਪ ਜੋਧਾਂ ਕਨੇਡਾ ਕੌਮਾਂਤਰੀ ਬੁਲਾਰੇ ਦਵਿੰਦਰ ਪੱਪੂ ਬੈਲਜੀਅਮ ਸਰਪ੍ਰਸਤ ਰਣਵੀਰ ਕੌਰ ਬੱਲ ਚੇਅਰਪਰਸਨ ਯੂ ਐਸ ਏ ਬਿੰਦਰ ਜਾਨ ਦੇ ਸਾਹਿਤ ਇਟਲੀ ਮੀਤ ਪ੍ਰਧਾਨ ਰੋਮੀ ਘੜਾਮੇ ਵਾਲਾ ਕੌਮਾਂਤਰੀ ਕੋਆਰਡੀਨੇਟਰ ਨੇ ਕਿਸਾਨੀ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ ਭਾਵੇਂ ਕਿ ਕੇਂਦਰ ਸਰਕਾਰ ਵੱਲੋਂ ਪਿਛਲੇ ਸਾਲ ਕਿਸਾਨ ਵਿਰੋਧੀ ਨੀਤੀਆਂ ਕਾਲੇ ਕਾਨੂੰਨ ਬਿਨਾਂ ਪਾਸ ਕਰਾਏ ਪਾਸ ਕਰਾਏ ਗਏ ਕਰੋਨਾ ਦੀ ਆੜ ਹੇਠ ਕਿਸਾਨ ਮਜ਼ਦੂਰਾਂ ਦੇ ਅੱਖਾਂ ਵਿਚ ਘੱਟਾ ਪਾਇਆ ਗਿਆ