Saturday, April 19, 2025

Haryana

ਹਰਿਆਣਾ ਦੀ ਰੋਡ ਨੈਟਵਰਕ ਦੇ ਮਾਮਲੇ ਵਿਚ ਦੇਸ਼ ਵਿਚ ਸੱਭ ਤੋਂ ਬਿਹਤਰੀਨ ਕਨੈਕਟੀਵਿਟੀ

February 29, 2024 03:55 PM
SehajTimes

ਚੰਡੀਗੜ੍ਹ : ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਹਰਿਆਣਾ ਦੀ ਰੋਡ ਨੈਟਵਰਕ ਦੇ ਮਾਮਲੇ ਵਿਚ ਦੇਸ਼ ਵਿਚ ਸੱਭ ਤੋਂ ਬਿਹਤਰੀਨ ਕਨੈਕਟੀਵਿਟੀ ਹੈ, ਰਾਜ ਤੋਂ 11 ਐਕਸਪ੍ਰੈਸ - ਵੇ ਅਤੇ 35 ਨੈਸ਼ਨਲ ਹਾਈਵੇ ਗੁਜਰਦੇ ਹਨ। ਡਿਪਟੀ ਸੀਐਮ ਅੱਜ ਇੱਥੇ ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਦੌਰਾਨ ਸਦਨ ਦੇ ਇਕ ਮੈਂਬਰ ਵੱਲੋਂ ਮਹੇਂਦਰਗੜ੍ਹ ਜਿਲ੍ਹਾ ਵਿਚ ਸੜਕ ਨਾਲ ਸਬੰਧਿਤ ਚੁੱਕੇ ਗਏ ਮੁੱਦੇ ਦਾ ਜਵਾਬ ਦੇ ਰਹੇ ਸਨ । ਸ੍ਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਕਿ ਹਰਿਆਣਾ ਆਬਾਦੀ ਦੇ ਮਾਮਲੇ ਵਿਚ ਬੇਸ਼ੱਕ 2 ਫੀਸਦੀ ਹੈ ਪਰ ਸੂਬਾ ਸਰਕਾਰ ਦਾ ਯਤਨ ਹੈ ਕਿ ਸੂਬੇ ਵਿਚ ਰੋਡ ਨੈਟਵਰਕ ਬਿਹਤਰ ਬਨਾਉਣ। ਉਨ੍ਹਾਂ ਨੇ ਦਸਿਆ ਕਿ ਸੂਬੇ ਵਿਚ ਫਿਲਹਾਲ ਲਗਭਗ ਇਕ ਦਰਜਨ ਐਕਸਪ੍ਰੈਸ-ਵੇ ਅਤੇ 3 ਦਰਜਨ ਨੈਸ਼ਨਨ ਹਾਈਵੇ ਹੈ, ਇਸ ਦੇ ਬਾਵਜੂਦ ਅਸੀਂ ਇੰਨ੍ਹਾਂ ਦੀ ਗਿਣਤੀ ਵਧਾਉਣ ਲਈ ਲਗਾਤਾਰ ਕੰਮ ਕਰ ਰਹੇ ਹਨ।

ਉਨ੍ਹਾਂ ਨੇ ਮਹੇਂਦਰਗੜ੍ਹ ਜਿਲ੍ਹਾ ਦੀ ਰੋਡ ਕਨੈਕਟੀਵਿਟੀ ਦਾ ਜਿਕਰ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਰਿਵਾੜੀ ਬਾਈਪਾਸ। ਰਿਵਾੜੀ-ਨਾਰਨੌਲ, ਰਿਵਾੜੀ-ਦਿੱਲੀ-ਗੁਰੂਗ੍ਰਾਮ , ਪਟੌਦੀ ਅਤੇ ਪਟੌਦੀ ਤੋਂ ਰਿਵਾੜੀ ਦੇ ਵਿਚ ਰੋਡ ਕਨੈਕਟੀਵਿਟੀ ਵਧਾਉਣ 'ਤੇ ਤੇਜੀ ਨਾਲ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ, 152-ਡੀ ਰੋਡ ਤੋਂ ਮਹੇਂਦਰਗੜ੍ਹ ਜਿਲ੍ਹੇ ਦੀ ਕਨੈਕਟੀਵਿਟੀ ਚੰਗੀ ਹੋਈ ਹੈ। ਉਨ੍ਹਾਂ ਨੇ ਅੱਗੇ ਦਸਿਆ ਕਿ ਕੇਂਦਰ ਸਰਕਾਰ ਨੇ ਇਕ ਹੋਰ ਮੰਜੂਰੀ ਦਿੱਤੀ ਹੈ ਜਿਸ ਦੇ ਤਹਿਤ ਹਿਸਾਰ ਤੋਂ ਮਹੇਂਦਰਗੜ੍ਹ, ਮਹੇਂਦਰਗੜ੍ਹ -ਰਿਵਾੜੀ ਅਤੇ ਰਿਵਾੜੀ ਤੋਂ ਤਾਵੜੂ ਦੇ ਵਿਚ ਭਵਿੱਖ ਵਿਚ ਸੜਕ ਕਨੈਕਟੀਵਿਟੀ ਹੋਰ ਵੱਧ ਬਿਹਤਰ ਕੀਤੀ ਜਾਵੇਗੀ। ਡਿਪਟੀ ਸੀਐਮ ਨੇ ਸਦਨ ਦੇ ਮੈਂਬਰ ਨੁੰ ਕਿਹਾ ਕਿ ਮਾਨੇਸਰ ਤੋਂ ਮਹੇਂਦਰਗੜ੍ਹ ਵਾਇਆ ਗੁਰਾਬੜਾ-ਕਨੀਨਾ ਤਕ ਐਕਸਪ੍ਰੈਸ-ਵੇ ਦੇ ਨਿਰਮਾਣ ਕਰਨ ਨਾਲ ਸਬੰਧਿਤ ਜੇਕਰ ਉਨ੍ਹਾਂ ਦੇ ਕੋਲ ਕੋਹੀ 10-15 ਸਾਲ ਪਹਿਲਾਂ ਦਾ ਪ੍ਰਸਤਾਵ ਹੈ ਤਾਂ ਉਹ ਉਨ੍ਹਾਂ ਨੂੰ ਸੌਂਪ ਦੇਣ, ਭਵਿੱਖ ਵਿਚ ਇਸ ਸੁਝਾਅ 'ਤੇ ਵਿਚਾਰ ਕੀਤਾ ਜਾਵੇਗਾ।

Have something to say? Post your comment

 

More in Haryana

ਧਰਮ ਅਤੇ ਸਮਾਜ ਦੀ ਰੱਖਿਆ ਲਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕੁਰਬਾਨ ਕੀਤਾ ਸਾਰਾ ਵੰਸ਼ : ਨਾਇਬ ਸਿੰਘ ਸੈਣੀ

ਇੱਕ ਚੰਗੀ ਵਿਧਾਈ ਡਰਾਫਟ ਨਾ ਸਿਰਫ ਮੌਜੂਦਾ ਸਮਸਿਆਵਾਂ ਦਾ ਹੱਲ ਕਰਦਾ ਹੈ, ਸਗੋ ਸਮਾਜ ਨੂੰ ਪ੍ਰਗਤੀ ਦੀ ਦਿਸ਼ਾ ਵਿੱਚ ਵੀ ਲੈ ਜਾਂਦਾ ਹੈ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਸਿਹਤ ਸੇਵਾਵਾਂ ਦੇ ਖੇਤਰ ਵਿੱਚ ਇੱਕ ਹੋਰ ਕਦਮ, ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕੀਤਾ 200 ਬੈਡ ਦੇ ਹਸਪਤਾਲ ਦੀ ਜਮੀਨ ਦਾ ਨਿਰੀਖਣ

ਕਿਸਾਨਾਂ ਦੀ ਉਪਜ ਦਾ ਜਲਦੀ ਤੋਂ ਜਲਦੀ ਹੋਵੇ ਉਠਾਨ ਅਤੇ ਭੁਗਤਾਨ : ਖੁਰਾਕ ਅਤੇ ਸਪਲਾਈ ਮੰਤਰੀ ਰਾਜੇਸ਼ ਨਾਗਰ

ਹਰਿਆਣਾ ਅਤੇ ਇਜਰਾਇਲ ਨੇ ਬਾਗਬਾਨੀ ਦੇ ਖੇਤਰ ਵਿੱਚ ਖੇਤੀਬਾੜੀ ਨਵਾਚਾਰ ਦੇ ਲਈ ਪੇਸ਼ ਕੀਤਾ ਸਾਂਝਾ ਦ੍ਰਿਸ਼ਟੀਕੋਣ

ਹਰਿਆਣਾ ਨੂੰ ਮਿਲਿਆ ਬੱਚਿਆਂ ਦੇ ਆਧਾਰ ਨਾਮਜਦਗੀ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਰਾਜ ਦਾ ਪੁਰਸਕਾਰ

ਸਰਕਾਰੀ ਸਕੂਲਾਂ ਵਿੱਚ ਪੜਣ ਵਾਲੇ ਵਿਦਿਆਰਥੀਆਂ ਨੂੰ 15 ਅਪ੍ਰੈਲ ਤੱਕ ਮਿਲਣਗੀਆਂ ਕਿਤਾਬਾਂ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਯਮੁਨਾਨਗਰ ਵਿੱਚ 800 ਮੇਗਾਵਾਟ ਦਾ ਨਵਾਂ ਥਰਮਲ ਪਾਵਰ ਪਲਾਂਟ ਸਥਾਪਿਤ ਕੀਤਾ ਜਾਵੇਗਾ : ਅਨਿਲ ਵਿਜ

ਹਰਿਆਣਾ ਰਾਜ ਕੋਲਡ ਸਟੋਰੇਜ ਏਸੋਸਇਏਸ਼ਨ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ

15 ਜੂਨ ਤੱਕ ਸਾਰੀ ਖਰਾਬ ਸੜਕਾਂ ਦੀ ਮੁਰੰਮਤ ਦਾ ਕੰਮ ਕੀਤਾ ਜਾਵੇ ਪੂਰਾ : ਮੁੱਖ ਮੰਤਰੀ