ਪ੍ਰੋਗਰਾਮ ਵਿੱਚ 13 ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਲਿਆ ਹਿੱਸਾ
ਹਰਿਆਣਾ ਨੇ ਪਾਰਦਰਸ਼ੀ ਅਤੇ ਜਵਾਬਦੇਹ ਵਿਧਾਈ ਪ੍ਰਣਾਲੀ ਲਈ ਤਕਨੀਕੀ ਅਤੇ ਬੁਨਿਆਦੀ ਢਾਂਚਾ ਸੁਧਾਰਾਂ ਨੂੰ ਲਾਗੂ ਕੀਤਾ - ਮੁੱਖ ਮੰਤਰੀ
ਰਾਜ ਵੱਧ ਆਧੁਨਿਕ, ਸਮਾਵੇਸ਼ੀ ਅਤੇ ਸਰਲ ਵਿਧਾਈ ਪ੍ਰਕ੍ਰਿਆ ਦੇ ਵੱਲ ਤੇਜੀ ਨਾਲ ਵੱਧ ਰਿਹਾ - ਨਾਇਬ ਸਿੰਘ ਸੈਣੀ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਿਧਾਈ ਡਰਾਫਟਿੰਗ ਤਿਆਰ ਕਰਦੇ ਸਮੇਂ ਸਿਰਫ ਕਾਨੂੰਨ ਦੀ ਭਾਸ਼ਾ ਹੀ ਨਹੀਂ, ਸਗੋ ਸਮਾਜ ਦੀ ਭਾਵਨਾਵਾਂ, ਜਰੂਰਤਾਂ ਅਤੇ ਸੰਭਾਵਨਾਵਾਂ 'ਤੇ ਵਿਚਾਰ ਕਰਨਾ ਜਰੂਰੀ ਹੈ। ਇੱਕ ਚੰਗਾ ਵਿਧਾਈ ਡਰਾਫਟ ਨਾ ਸਿਰਫ ਮੌਜੂਦਾ ਸਮਸਿਆਵਾਂ ਦਾ ਹੱਲ ਕਰਦਾ ਹੈ, ਸਗੋ ਸਮਾਜ ਨੂੰ ਪ੍ਰਗਤੀ ਦੀ ਦਿਸ਼ਾ ਵਿੱਚ ਵੀ ਲੈ ਜਾਂਦਾ ਹੈ। ਇਸ ਲਈ ਵਿਧਾਈ ਪ੍ਰਕ੍ਰਿਆਵਾਂ ਵਿੱਚ ਸਪਸ਼ਟਤਾ, ਸਮਾਨਤਾ ਅਤੇ ਨਾਗਰਿਕ ਭਾਗੀਦਾਰੀ ਨੂੰ ਵਿਸ਼ੇਸ਼ ਮਹਤੱਵ ਦਿੱਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਲਗਾਤਾਰ ਇਹ ਯਕੀਨੀ ਕਰਨ ਦਾ ਯਤਨ ਕੀਤਾ ਹੈ ਕਿ ਨੀਤੀ ਨਿਰਮਾਣ ਅਤੇ ਕਾਨੂੰਨ ਨਿਰਮਾਣ ਦੀ ਪ੍ਰਕ੍ਰਿਆ ਸਮਾਵੇਸ਼ੀ ਅਤੇ ਮਜਬੂਤ ਹੈ। ਈ-ਗਵਰਨੈਂਸ ਰਾਹੀਂ ਸੂਬੇ ਨੇ ਪ੍ਰਸਾਸ਼ਨ ਵਿੱਚ ਪਾਰਦਰਸ਼ਿਤਾ ਲਿਆਈ ਹੈ ਅਤੇ ਸਿਖਿਆ, ਸਿਹਤ ਅਤੇ ਮਹਿਲਾ ਸ਼ਸ਼ਕਤੀਕਰਣ ਵਰਗੇ ਖੇਤਰਾਂ ਵਿੱਚ ਮਹਤੱਵਪੂਰਣ ਪ੍ਰਗਤੀ ਕੀਤੀ ਹੈ। ਹੁਣ ਵਿਧਾਈ ਪ੍ਰਕ੍ਰਿਆ ਨੂੰ ਹੋਰ ਵੱਧ ਆਧੁਨਿਕ, ਸਮਾਵੇਸ਼ੀ ਅਤੇ ਸਰਲ ਬਨਾਉਣ ਦੀ ਦਿਸ਼ਾ ਵਿੱਚ ਲਗਾਤਾਰ ਅਗਰਸਰ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਹਰਿਆਣਾ ਵਿਧਾਨਸਭਾ ਵਿੱਚ 16 ਅਪ੍ਰੈਨ ਤੋਂ 21 ਅਪ੍ਰੈਨ, 2025 ਤੱਕ ਪ੍ਰਬੰਧਿਤ ਕੀਤੇ ਜਾ ਰਹੇ 36ਵੇਂ ਕੌਮਾਂਤਰੀ ਵਿਧਾਈ ਡਰਾਫਟਿੰਗ ਸਿਖਲਾਈ ਪ੍ਰੋਗਰਾਮ ਦੇ ਪ੍ਰਤੀਭਾਗੀਆਂ ਨੂੰ ਸੰਬੋਧਿਤ ਕਰ ਰਹੇ ਸਨ।
ਇਹ ਸਿਖਲਾਈ ਪ੍ਰੋਰਾਮ ਲੋਕਸਭਾ ਸਕੱਤਰੇਤ ਦੇ ਸੰਸਦੀ ਲੋਕਤੰਤਰ ਖੋਜ ਅਤੇ ਸਿਖਲਾਈ ਸੰਸਥਾਨ (ਪ੍ਰਾਇਡ) ਦੇ ਸਹਿਯੋਗ ਨਾਲ ਪ੍ਰਬੰਧਿਤ ਕੀਤਾ ਜਾ ਰਿਹਾ ਹੈ। ਇਸ ਪਹਿਲ ਵਿੱਚ 13 ਦੇਸ਼ਾਂ ਦੇ ਕੁੱਲ 28 ਪ੍ਰਤੀਭਾਗੀ ਹਿੱਸਾ ਲੈ ਰਹੇ ਹਨ। ਇਸ ਮੌਕੇ 'ਤੇ ਹਰਿਆਣਾ ਵਿਧਾਨਸਭਾ ਦੇ ਸਪੀਕਰ ਸ੍ਰੀ ਹਰਵਿੰਦਰ ਕਲਿਆਣ ਵੀ ਮੌਜੂਦ ਸਨ।
ਵਿਧਾਨ ਡਰਾਫਟਿੰਗ ਸਿਰਫ ਇੱਕ ਤਕਨੀਕੀ ਕੰਮ ਨਹੀਂ, ਇਹ ਇੱਕ ਦੂਰਦਰਸ਼ੀ ਪ੍ਰਕ੍ਰਿਆ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਿਸ਼ਵ ਦੇ ਸੱਭ ਤੋਂ ਵੱਡੇ ਲੋਕਤੰਤਰ ਵਜੋ ਭਾਰਤ ਨੂੰ ਆਪਣੀ ਵਿਧਾਈ ਪ੍ਰਣਾਲੀ 'ਤੇ ਬਹੁਤ ਮਾਣ ਹੈ, ਜਿਸ ਨੇ ਸਮਾਜਿਕ ਨਿਆਂ, ਸਮਾਵੇਸ਼ਿਤਾ ਅਤੇ ਪਾਰਦਰਸ਼ਿਤਾ ਵਿੱਚ ਲਗਾਤਾਰ ਮਿਸਾਲ ਪੇਸ਼ ਕੀਤੀ ਹੈ। ਵਿਧਾਈ ਡਰਾਫਟਿੰਗ ਸਿਰਫ ਇੱਕ ਤਕਨੀਕੀ ਕਾਰਜ ਨਹੀਂ, ਇਹ ਇਹ ਦੂਰਦਰਸ਼ੀ ਪ੍ਰਕ੍ਰਿਆ ਹੈ ਜੋ ਸਮਾਜਿਕ ਬਦਲਾਅ ਦੀ ਭਾਵਨਾ ਨੂੰ ਮੂਰਤ ਰੂਪ ਦਿੱਤੀ ਹੈ, ਸੰਵੈਧਿਾਨਿਕ ਮੁੱਲਾਂ ਨੂੰ ਕਾਇਮ ਰੱਖਦੀ ਹੈ ਅਤੇ ਲੋਕਾਂ ਦੀ ਉਮੀਦਾਂ ਨੂੰ ਪ੍ਰਤੀਬਿੰਬਿਤ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਵਿਧਾਈ ਡਰਾਫਇੰਗ ਅਤੇ ਖੋਜ ਸੰਸਥਾਨ ਦਾ ਆਦਰਸ਼ ਵਾਕ ਹੈ ''ਪ੍ਰਾਰੂਪਣ ਗਿਆਨਮ ਅਭਿਆਸੇਨ ਸ਼ੋਭਤੇ'' ਮਤਲਬ ਸਹੀ ਡਰਾਫਟਿੰਗ ਲਈ ਲਗਾਤਾਰ ਅਭਿਆਸ ਅਤੇ ਗਿਆਨ ਜਰੂਰੀ ਹੈ। ਅੱਜ ਦੀ ਇਹ ਸਿਖਲਾਈ ਪ੍ਰੋਗਰਾਮ ਵੀ ਇਸੀ ਅਵਧਾਰਣਾ 'ਤੇ ਅਧਾਰਿਤ ਹੈ।
ਹਰਿਆਣਾ ਨੇ ਡਿਜੀਟਲ ਵਿਧਾਇਕਾ ਸਥਾਪਿਤ ਕਰਨ ਦੀ ਦਿਸ਼ਾ ਵਿੱਚ ਮਹਤੱਵਪੂਰਣ ਕਦਮ ਚੁੱਕੇ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਧਾਨਸਭਾ ਨੇ ਇਸ ਦਿਸ਼ਾ ਵਿੱਚ ਸਦਾ ਪਹਿਲ ਕੀਤੀ ਹੈ। ਪਾਰਦਰਸ਼ੀ ਅਤੇ ਜਿਮੇਵਾਰੀ ਵਿਧਾਈ ਪ੍ਰਣਾਲੀ ਦੇ ਨਿਰਮਾਣ ਲਈ ਅਸੀਂ ਵੱਖ-ਵੱਖ ਤਕਨੀਕੀ ਅਤੇ ਬੁਨਿਆਦੀ ਢਾਂਚਾ ਬਦਲਾਅ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਧਾਨਸਭਾ ਨੇ ਡਿਜੀਟਲ ਵਿਧਾਇਕਾ ਦੀ ਦਿਸ਼ਾ ਵਿੱਚ ਮਹਤੱਵਪੂਰਣ ਕਦਮ ਚੁੱਕੇ ਹਨ। ਇਸ ਨਾਲ ਵਿਧਾਇਕਾਂ ਦੀ ਕਾਰਜ ਸਮਰੱਥਾ ਵਿੱਚ ਵਾਧਾ ਹੋਇਆ ਹੈ ਅਤੇ ਆਮ ਜਨਤਾ ਤੱਕ ਸੂਚਨਾਵਾਂ ਦੀ ਪਹੁੰਚ ਵੀ ਆਸਾਨ ਹੋਈ ਹੈ।
ਸਿਖਲਾਈ ਪ੍ਰੋਗਰਾਮ ਆਪਸੀ ਸਮਝ ਨੂੰ ਪ੍ਰੋਤਸਾਹਨ ਦੇਣ ਦੀ ਦਿਸ਼ਾ ਵਿੱਚ ਇੱਕ ਮਹਤੱਵਪੂਰਣ ਕਦਮ ਹੈ
ਵਿਧਾਨ ਡਰਾਫਟਿੰਗ ਵਿੱਚ ਕੌਮਾਂਤਰੀ ਸਿਖਲਾਈ ਪ੍ਰੋਗਰਾਮ ਦਾ ਵਰਨਣ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਿਖਲਾਈ ਪ੍ਰੋਗਰਾਮ ਸਿਰਫ ਇੱਕ ਰਸਮੀ ਅਭਿਆਸ ਮਾਤਰ ਨਹੀਂ ਹੈ, ਸਗੋ ਰਾਸ਼ਟਰਾਂ ਦੇ ਵਿੱਚ ਆਪਸੀ ਸਮਝ, ਗਿਆਨ ਦੇ ਆਦਾਨ-ਪ੍ਰਦਾਨ ਅਤੇ ਵਿਧਾਈ ਪਾਰਦਰਸ਼ਿਤਾ ਦੀ ਦਿਸ਼ਾ ਵਿੱਚ ਇੱਕ ਮਜਬੂਤ ਕਦਮ ਹੈ। ਇਹ ਮੰਚ ਸਾਡੇ ਤਜਰਬਿਆਂ ਨੂੰ ਸਾਝਾ ਕਰਨ, ਇੱਕ ਦੂਜੇ ਦੀ ਵਿਧਾਈ ਪ੍ਰਣਾਲੀਆਂ ਨੂੰ ਸਮਝਣ ਅਤੇ ਆਪਣੇ-ਆਪਣੇ ਲੋਕਤਾਂਤਰਿਕ ਅਦਾਰਿਆਂ ਨੂੰ ਮਜਬੂਤ ਬਨਾਉਣ ਦਾ ਸਰੋਤ ਹੈ। ਅੱਜ ਜਦੋਂ ਵੱਖ-ਵੱਖ ਦੇਸ਼ਾਂ ਦੇ ਪ੍ਰਤੀਭਾਗੀ ਇੱਕਠੇ ਆਏ ਹਨ, ਤਾਂ ਇਹ ਵਿਸ਼ਵ ਸਹਿਯੋਗ ਅਤੇ ਸਾਝੇਦਾਰੀ ਦਾ ਨਤੀਜਾ ਹੈ। ਮੁੱਖ ਮੰਤਰੀ ਨੈ ਕਿਹਾ ਕਿ ਇਸ ਤਰ੍ਹਾ ਦੇ ਪ੍ਰਬੰਧ ਭਾਰਤ ਦੇ ਵਸੂਧੇਵ ਕੁਟੁੰਬਕਮ ਦੇ ਦਰਸ਼ਨ ਦੁਨੀਆ ਇੱਕ ਪਰਿਵਾਰ ਹੈ ਨੂੰ ਹੋਰ ਮਜਬੂਤ ਕਰਦੇ ਹਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਇਸ ਸਿਖਲਾਈ ਪ੍ਰੋਗ੍ਰਾਮ ਦਾ ਉਦੇਸ਼ ਪ੍ਰਤੀਭਾਗੀਆਂ ਨੂੰ ਵਿਧਾਇਕ ਡਰਾਫਟਿੰਗ ਦੀ ਬਾਰੀਕੀਆਂ, ਪ੍ਰਕ੍ਰਿਆਵਾਂ, ਸੰਵੈਧਾਨਿਕ ਢਾਂਚੇ ਅਤੇ ਵਿਹਾਰਕ ਉਦਾਹਰਣਾਂ ਤੋਂ ਜਾਣੂੰ ਕਰਾਉਣਾ ਹੈ। ਉਨ੍ਹਾਂ ਨੇ ਭਰੋਸਾ ਵਿਅਕਤ ਕੀਤਾ ਕਿ ਇਸ ਪ੍ਰੋਗਰਾਮ ਵਿੱਚ ਸਾਂਝਾ ਕੀਤੇ ਗਏ ਗਿਆਨ ਅਤੇ ਤਜਰਬੇ ਪ੍ਰਤੀਭਾਗੀਆਂ ਦੇ ਸਬੰਧਿਤ ਦੇਸ਼ਾਂ ਦੀ ਵਿਧਾਈ ਪ੍ਰਕ੍ਰਿਆਵਾਂ ਦਾ ਮਜਬੂਤ ਬਨਾਉਣ ਵਿੱਚ ਸਹਾਇਤ ਸਾਬਤ ਹੋਣਗੇ। ਉਨ੍ਹਾਂ ਨੇ ਕਿਹਾ ਕਿ ਪ੍ਰਤੀਭਾਗੀਆਂ ਦੀ ਯਾਤਰਾ ਸਿਰਫ ਇੱਕ ਓਪਚਾਰਿਕ ਜੁੜਾਵ ਨਹੀਂ ਹੈ, ਸਗੋ ਇੱਕ ਸਥਾਈ ਦੋਸਤੀ ਦੀ ਸ਼ੁਰੂਆਤ ਹੈ।
ਉਨ੍ਹਾਂ ਨੇ ਹਰਿਆਣਾ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸੂਬੇ ਦੇ ਦਰਵਾਜੇ ਉਨ੍ਹਾਂ ਦੇ ਲਈ ਹਮੇਸ਼ਾ ਖੁੱਲੇ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਜਦੋਂ ਤੁਸੀਂ ਆਪਣੇ ਦੇਸ਼ਾਂ ਵਿੱਚ ਵਾਪਸ ਜਾਓਂਗੇ, ਤਾਂ ਤੁਸੀਂ ਆਪਣੇ ਨਾਲ ਭਾਰਤ ਅਤੇ ਹਰਿਆਣਾ ਦੀ ਖੁਸ਼ਹਾਲ ਸਭਿਆਚਾਰ, ਮਿੱਤਰਤਾ, ਮਹਿਮਾਨਨਿਵਾਜੀ ਅਤੇ ਸੁਖਦ ਤਜਰਬਿਆਂ ਦੀ ਛਾਪ ਆਪਣੇ ਨਾਲ ਲੈ ਕੇ ਜਾਣਗੇ।
ਇਸ ਮੌਕੇ 'ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ ਨੇ ਸਿਖਲਾਈ ਪ੍ਰੋਗਰਾਮ ਦੇ ਪ੍ਰਤੀਭਾਗੀਆਂ ਨੂੰ ਸਮ੍ਰਿਤੀ ਚਿੰਨ੍ਹ ਭੇਂਟ ਕਰ ਸਨਮਾਨਿਤ ਵੀ ਕੀਤਾ।
ਵਿਧਾਈ ਡਰਾਫਟਿੰਗ ਸਕਿਲ ਵਿਧਾਈ ਪ੍ਰਕ੍ਰਿਆ ਦੀ ਕੁੰਜੀ ਹੈ - ਸਪੀਕਰ ਸ੍ਰੀ ਹਰਵਿੰਦਰ ਕਲਿਆਣ
ਇਸ ਮੌਕੇ 'ਤੇ ਬੋਲਦੇ ਹੋਏ ਹਰਿਆਣਾ ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਲੋਕਸਭਾ ਸਪੀਕਰ ਦੇ ਮਾਰਗਦਰਸ਼ਨ ਵਿੱਚ ਪ੍ਰਾਇਡ ਸਾਲ 1985 ਤੋਂ ਸਮਰੱਥਾ ਨਿਰਮਾਣ ਪ੍ਰੋਗਰਾਮ ਚਲਾ ਰਿਹਾ ਹੈ। ਅਜਿਹੇ ਸਿਖਲਾਈਆਂ ਦੀ ਲੜੀ ਵਿੱਚ, ਇਹ ਵਿਧਾਈ ਡਰਾਫਟਿੰਗ ਵਿੱਚ 36ਵਾਂ ਕੌਮਾਂਤਰੀ ਸਿਖਲਾਈ ਪ੍ਰੋਗ੍ਰਾਮ ਹੈ, ਜਿਸ ਦਾ ਉਦੇਸ਼ ਵਿਧਾਈ ਡਰਾਫਟਿੰਗ ਸਕਿਲ ਨੂੰ ਵਧਾਉਣਾ ਹੈ, ਜੋ ਵਿਧਾਈ ਪ੍ਰਕ੍ਰਿਆ ਵਿੱਚ ਸੱਭ ਤੋਂ ਮਹਤੱਵਪੂਰਣ ਜਰੂਰਤ ਹੈ। ਉਨ੍ਹਾਂ ਦੇ ਵੱਲੋਂ ਪ੍ਰਾਪਤ ਬਹੁਮੁੱਲੇ ਤਜਰਬੇ ਉਨ੍ਹਾਂ ਦੇ ਕਾਰਜ ਖੇਤਰ ਵਿੱਚ ਕੁਸ਼ਲਤਾ ਅਤੇ ਉਤਸਾਹ ਵਧਾਉਣਗੇ।
ਸੰਸਦੀ ਪ੍ਰਣਾਲੀ ਵਿੱਚ ਸੁਧਾਰ ਅਤੇ ਮਜਬੂਤੀ ਲਈ ਉਨ੍ਹਾਂ ਦੇ ਕਾਰਜਕਾਲ ਦੌਰਾਨ ਕਈ-ਕਈ ਪਹਿਲ ਕੀਤੀ ਗਈ
ਸ੍ਰੀ ਹਰਵਿੰਦਰ ਕਲਿਆਣ ਨੈ ਕਿਹਾ ਕਿ ਵਿਧਾਨਸਭਾ ਸਪੀਕਰ ਵਜੋ ਆਪਣੇ ਕਾਰਜਕਾਲ ਦੌਰਾਨ, ਉਨ੍ਹਾਂ ਨੇ ਸੰਸਦੀ ਪ੍ਰਣਾਲੀ ਵਿੱਚ ਸੁਧਾਰ ਅਤੇ ਮਜਬੂਤੀ ਦੇ ਉਦੇਸ਼ ਨਾਲ ਕਈ ਨਵੀਂ ਪਹਿਲੀ ਕੀਤੀ ਹੈ। ਇੰਨ੍ਹਾਂ ਪਹਿਲਾਂ ਵਿੱਚ ਵਿਧਾਇਕਾਂ ਅਤੇ ਵਿਧਾਨਮੰਡਲ ਸਕੱਤਰੇਤ ਦੇ ਕਰਮਚਾਰੀਆਂ ਲਈ ਸਿਖਲਾਈ ਪ੍ਰੋਗਰਾਮ ਪ੍ਰਬੰਧਿਤ ਕਰਨ, ਨੌਜੁਆਨ ਸੰਸਦਾਂ ਦਾ ਪ੍ਰਬੰਧ ਕਰਨਾ, ਸਾਰੇ ਵਿਧਾਨਮੰਡਲ ਪਾਰਟੀਆਂ ਦੇ ਨੇਤਾਵਾਂ ਦੀ ਮੀਟਿੰਗਾਂ ਪ੍ਰਬੰਧਿਤ ਕਰਨਾ, ਸੰਸਦੀ ਪ੍ਰਣਾਲੀ ''ਜੀਰੋਂ ਆਵਰ'' ਦੀ ਪ੍ਰਭਾਵੀਸ਼ੀਲਤਾ ਨੂੰ ਵਧਾਉਣਾ, ਵਿਧਾਇਕਾਂ ਨੂੰ ਪਬਲਿਕ ਮਹਤੱਵ ਦੇ ਮਾਮਲੇ ਚੁੱਕਣ ਲਈ ਕਾਫੀ ਮੌਕਾ ਪ੍ਰਦਾਨ ਕਰਨਾ ਅਤੇ ਸਦਨ ਵਿੱਚ ਵਿਵਸਥਾ ਅਤੇ ਸ਼ਿਸ਼ਟਾਚਾਰ ਬਣਾਏ ਰੱਖਣਾ ਸ਼ਾਮਿਲ ਹੈ।
ਭਾਰਤ ਸਰਕਾਰ ਦੇ ਸਾਬਕਾ ਵਿਧੀ ਸਕੱਤਰ ਅਤੇ ਪ੍ਰਾਇਡ ਦੇ ਕੋਰਸ ਡਾਇਰੈਕਟ, ਸ੍ਰੀ ਕੇ.ਐਨ. ਚਤੁਰਵੇਦੀ ਨੇ ਸਿਖਲਾਈ ਪ੍ਰੋਗਰਾਮ ਦਾ ਵਿਸਤਾਰ ਵੇਰਵਾ ਦਿੱਤਾ ਅਤੇ ਪ੍ਰਭਾਵੀ ਵਿਧਾਈ ਡਰਾਫਟਿੰਗ ਲਈ ਪ੍ਰਮੁੱਖ ਜਰੂਰਤਾਂ 'ਤੇ ਚਾਨਣ ਪਾਇਆ। ਉਨ੍ਹਾਂ ਨੇ ਹਾਲ ਦੇ ਸਾਲਾਂ ਵਿੱਚ ਹਰਿਆਣਾ ਵਿੱਚ ਹੋਈ ਮਹਤੱਵਪੂਰਣ ਵਿਕਾਸ ਦੀ ਵੀ ਸ਼ਲਾਘਾ ਕੀਤੀ। ਆਪਣੇ ਤਜਰਬੇ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਦਸਿਆ ਕਿ ਦਿੱਲੀ ਤੋਂ ਚੰਡੀਗੜ੍ਹ ਦੀ ਯਾਤਰਾ ਦੌਰਾਨ ਵਫਦ ਵਿੱਚ ਸਿੱਧੇ ਰੂਪ ਨਾਲ ਦੇਖਿਆ ਕਿ ਹਰਿਆਣਾ ਰਾਜ ਕਿੰਨ੍ਹਾ ਪ੍ਰਗਤੀਸ਼ੀਲ ਅਤੇ ਸ਼ਾਂਤੀਪੂਰਣ ਹੈ।
ਗਰੁੱਪ ਲੀਡਰ ਸ੍ਰੀ ਏਲੇਜਾਂਦਰੋਂ ਨਿਕੋਲਸ ਵੀਸਨ ਨੇਮਲਸੋਫ ਨੇ ਇਸ ਸਿਖਲਾਈ ਪ੍ਰੋਗਰਾਮ ਦੇ ਪ੍ਰਬੰਧ ਲਈ ਹਰਿਆਣਾ ਵਿਧਾਨਸਭਾ ਅਤੇ ਪ੍ਰਾਇਡ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਭਰੋਸਾ ਵਿਅਕਤ ਕੀਤਾ ਕਿ ਇਸ ਪ੍ਰੋਗਰਾਮ ਰਾਹੀਂ ਪ੍ਰਾਪਤ ਵਿਧਾਈ ਡਰਾਫਟਿੰਗ ਵਿੱਚ ਨਵੀਂ ਤਕਨੀਕ ਅਤੇ ਵਧੀ ਹੋਈ ਕੁਸ਼ਲਤਾ ਯਕੀਨੀ ਰੂਪ ਨਾਲ ਪ੍ਰਤੀਭਾਗੀਆਂ ਨੂੰ ਆਪਣੇ-ਆਪਣੇ ਦੇਸ਼ਾਂ ਵਿੱਚ ਲੋਕਤਾਂਤਰਿਕ ਪ੍ਰਣਾਲੀਆਂ ਨੂੰ ਹੋਰ ਮਜਬੂਤ ਕਰਨ ਵਿੱਚ ਮਦਦ ਕਰੇਗੀ।
ਇਸ ਮੌਕੇ 'ਤੇ ਵਿਦੇਸ਼ ਸਹਿਯੋਗ ਵਿਭਾਗ ਦੇ ਸਲਾਹਕਾਰ ਪਵਨ ਚੌਧਰੀ, ਮੀਡੀਆ ਸਕੱਤਰ ਪ੍ਰਵੀਣ ਅੱਤਰੇ, ਲੋਕਸਭਾ ਅਤੇ ਹਰਿਆਣਾ ਵਿਧਾਨਸਭਾ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।