ਪਟਿਆਲਾ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਿਮਰਨਪ੍ਰੀਤ ਸਿੰਘ, ਜਗਤਾਰ ਸਿੰਘ ਤਾਰੀ ਅਤੇ ਬਲਾਕ ਪ੍ਰਧਾਨ ਸੁਸ਼ੀਲ ਮਿਡਾ ਨੇ ਕਿਹਾ ਕਿ ਜਿਹੜੇ ਆਗੂ ਵਖ-ਵਖ ਪਾਰਟੀਆਂ ਦਾ ਮਜਾ ਚਖ ਕੇ ਹੋਣ ਉਹ ਲੋਕਾਂ ਦਾ ਕੁਝ ਨਹੀਂ ਸੰਵਾਰ ਸਕਦੇ| ਉਨ੍ਹਾਂ ਕਿਹਾ ਕਿ ਬੀਤੇ ਦਿਨ ਭਾਜਪਾ ਦੇ ਇਕ ਸਥਾਨਕ ਆਗੂ ਸੁਮੇਰ ਸੀਰਾ ਵਲੋਂ ਪਾਰਕਿੰਗ ਦੇ ਮਾਮਲੇ ’ਚ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਉੱਪਰ ਕਈ ਤਰ੍ਹਾਂ ਦੇ ਵਿਅੰਗ ਕਸੇ ਸਨ| ਆਗੂਆਂ ਨੇ ਕਿਹਾ ਕਿ ਅਜਿਹੇ ਵਿਅੰਗ ਕਸਣ ਵਾਲੇ ਸਥਾਨਕ ਆਗੂ ਪਹਿਲਾਂ ਆਪਣੀ ਪੀੜੀ ਹੇਠ ਸੋਟਾ ਫੇਰਨ, ਕਿਉਂਕਿ ਉਹ ਪਹਿਲਾਂ ਕਾਂਗਰਸ ਪਾਰਟੀ ਵਿਚ ਗਏ ਸਨ| ਉਸ ਤੋਂ ਬਾਅਦ ਪੀ.ਐਲ.ਸੀ. ਫਿਰ ਆਮ ਆਦਮੀ ਪਾਰਟੀ ਅਤੇ ਉਸ ਤੋਂ ਬਾਅਦ ਹੁਣ ਭਾਜਪਾ ਲਈ ਕੰਮ ਕਰ ਰਹੇ ਹਨ| ਆਗੂਆਂ ਨੇ ਕਿਹਾ ਕਿ ਸ਼ਾਇਦ ਅਜਿਹੇ ਆਗੂਆਂ ਨੂੰ ਹੁਣ ਭਾਜਪਾ ਵਲੋਂ ਵੀ ਕੋਈ ਬਹੁਤਾ ਹੁੰਗਾਰਾ ਨਹੀਂ ਮਿਲ ਰਿਹਾ, ਜਿਸ ਕਰਕੇ ਕੁਝ ਦੇਰ ਬਾਅਦ ਭਾਜਪਾ ਨੂੰ ਵੀ ਅਲਵਿਦਾ ਕਹਿਣ ਦਾ ਮੂਡ ਬਣਾ ਰਖਿਆ ਹੋਵੇ| ਇਸ ਕਰਕੇ ਬੇਤੁਕੀਆਂ ਗਲਾਂ ਨੂੰ ਲੈ ਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਉੱਪਰ ਇਲਜ਼ਾਮ ਲਗਾਏ ਜਾ ਰਹੇ ਹਨ| ਆਪ ਆਗੂਆਂ ਨੇ ਕਿਹਾ ਕਿ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਜਿਹੇ ਸਖਸ਼ ਹਨ ਜਿਨ੍ਹਾਂ ਨੇ ਲੋਕਾਂ ਦੀ ਮੰਗ ਨੂੰ ਮੁਖ ਰਖਦਿਆਂ ਸਭ ਤੋਂ ਪਹਿਲਾਂ ਬੋਲੀ ਕੈਂਸਲ ਕਰਵਾ ਕੇ ਨਗਰ ਸੁਧਾਰ ਟਰਸਟ ਦੀ ਪੁਰਾਣਾ ਬਹੇੜਾ ਰੋਡ ਸਥਿਤ ਜਗ੍ਹਾ ਉੱਪਰ ਪਾਰਕਿੰਗ ਬਨਾਉਣ ਦਾ ਬੀੜਾ ਚੁਕਿਆ ਹੋਇਆ ਹੈ| ਇਸ ਤੋਂ ਬਾਅਦ ਪਿਛਲੀ ਕਾਂਗਰਸ ਸਰਕਾਰ ਸਮੇਂ ਲੋਕਾਂ ਦੀ ਸਹੂਲਤ ਨੂੰ ਦਰ ਕਿਨਾਰ ਕਰਦਿਆਂ ਸ਼ਹਿਰ ਤੋਂ ਬਾਹਰ ਬਣਾਏ ਬੱਸ ਅੱਡੇ ਦਾ ਹਲ ਕਢਦਿਆਂ ਪੁਰਾਣੇ ਬੱਸ ਅੱਡੇ ਨੂੰ ਮੁੜ ਤੋਂ ਚਾਲੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ| ਇਹ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਵਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕਪਖੀ ਕੰਮ ਕਰਨ ਵਾਲੇ ਵਿਧਾਇਕਾਂ ਉੱਪਰ ਇਲਜ਼ਾਮ ਲਾਉਣਾ ਸਹੀ ਨਹੀਂ ਹ , ਕਿਉਂਕਿ ਅਜਿਹੇ ਲੋਕਾਂ ਦੀ ਆਪਣੀ ਚੌਥੀ ਪਾਰਟੀ ਵਿਚ ਪੁਛਗਿਛ ਨਾ ਹੋਣ ਕਰਕੇ ਇਹ ਆਪਣਾ ਸੰਤੁਲਨ ਗਵਾ ਬੈਠੇ ਹਨ|