Friday, January 24, 2025

Haryana

ਮਨੋਹਰ ਸਰਕਾਰ ਨੇ ਨੁੰਹ ਜਿਲ੍ਹੇ ਲਈ ਫਿਰ ਖੋਲਿਆ ਸੌਗਾਤਾਂ ਦਾ ਪਿਟਾਰਾ

March 11, 2024 01:11 PM
SehajTimes

ਸਿਖਿਆ ਦੇ ਲਈ ਖੋਲਿਆ ਖਜਾਨਾ, 1504 ਸਥਾਨਕ ਨੋਜੁਆਨਾਂ ਨੂੰ ਐਕੇਆਰਐਨ ਦੇ ਤਹਿਤ ਅਧਿਆਪਕ ਅਹੁਦੇ ਲਈ ਆਫਰ ਕੀਤੇ ਜਾਬ ਲੈਟਰ

ਗੁਰੂਕੁੱਲ /ਮਦਰਸਿਆਂ ਨੂੰ ਹਰਿਆਣਾ ਸਕੂਲ ਸਿਖਿਆ ਬੋਰਡ ਤੋਂ ਰਜਿਸਟ੍ਰੇਸ਼ਣ ਕਰਵਾ ਕੇ ਦਿੱਤੀ ਜਾਵੇਗੀ ਆਰਥਕ ਸਹਾਇਤਾ

ਸ਼ਹੀਦ ਹਸਨ ਖਾਂ ਮੇਵਾਤੀ ਦੇ ਨਾਂਅ 'ਤੇ ਸ਼ਹੀਦ ਹਸਨ ਖਾਂ ਮੇਵਾਤੀ ਮੈਡੀਕਲ ਕਾਲਜ ਵਿਚ ਚੇਅਰ ਹਵੇਗੀ ਸਥਾਪਿਤ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਨੁੰਹ ਜਿਲ੍ਹੇ ਦੇ ਲਈ ਲਗਭਗ 700 ਕਰੋੜ ਰੁਪਏ ਦੀ ਵਿਕਾਸਤਮਕ ਪਰਿਯੋਜਨਾਵਾਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸ ਇਲਾਕੇ ਦੀ ਤਿੰਨੋਂ ਵਿਧਾਨਸਭਾ ਖੇਤਰਾਂ ਵਿਚ ਪੂਰਾ ਵਿਕਾਸ ਕਰਵਾਇਆ ਜਾਵੇਗਾ। ਪਿਛਲੀ ਸਰਕਾਰਾਂ ਦੀ ਤਰ੍ਹਾ ਇਸ ਖੇਤਰ ਦੇ ਨਾਲ ਕੋਈ ਭੇਦਭਾਵ ਨਹੀਂ ਹੋਵੇਗਾ।

ਮੁੱਖ ਮੰਤਰੀ ਅੱਜ ਨੁੰਹ ਜਿਲ੍ਹੇ ਵਿਚ ਸ਼ਹੀਦ ਰਾਜਾ ਹਸਨ ਖਾਂ ਮੇਵਾਤੀ ਦੇ ਸਨਮਾਨ ਵਿਚ ਪ੍ਰਬੰਧਿਤ ਰਾਜ ਪੱਧਰੀ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰਾਂ ਨੇ ਸਾਲਾਂ ਤਕ ਮੇਵਾਤ ਦੇ ਲੋਕਾਂ ਨੁੰ ਸਿਰਫ ਵੋਟ ਬੈਂਕ ਦੇ ਲਈ ਵਰਤੋ ਕੀਤਾ, ਉਨ੍ਹਾਂ ਦੀ ਸੁੱਧ ਕਦੀ ਨਹੀਂ ਲਈ ਅਤੇ ਇਸ ਇਲਾਕੇ ਦੀ ਖੁਸ਼ਹਾਲੀ ਦੇ ਲਈ ਕੁੱਝ ਨਹੀਂ ਕੀਤਾ। 2014 ਵਿਚ ਸੱਤਾ ਸੰਭਾਲਣ ਦੇ ਬਾਅਦ ਮੌਜੂਦਾ ਸਰਕਾਰ ਨੇ ਹਰਿਆਣਾ ਇਕ-ਹਰਿਆਣਵੀਂ ਇਕ ਦੇ ਮੂਲਮੰਤਰ 'ਤੇ ਚਲਦੇ ਹੋਏ ਪੂਰੇ ਸੂਬੇ ਵਿਚ ਇਕ ਸਮਾਨ ਵਿਕਾਸ ਯਕੀਨੀ ਕੀਤਾ। ਉਨ੍ਹਾਂ ਨੇ ਕਿਹਾ ਕਿ ਚਾਹੇ ਮੇਵਾਤ ਵਿਚ ਰਾਜਨੀਤਿਕ ਫਾਇਦਾ ਨਾ ਹੋਵੇ ਫਿਰ ਵੀ ਜੋ ਕੰਮ ਮੈਂ ਆਪਣੇ ਵਿਧਾਨਸਭਾ ਖੇਤਰ ਕਰਨਾਲ ਵਿਚ ਕੀਤਾ, ਮੇਵਾਤ ਵਿਚ ਵੀ ਉਹੀ ਕਰ ਕੇ ਦਿਖਾਇਆ ਹੈ। ਅੱਜ ਤਕ ਕੋਈ ਮੁੱਖ ਮੰਤਰੀ ਆਪਣੇ ਕਾਰਜਕਾਲ ਵਿਚ ਸ਼ਾਇਦ ਹੀ 5-6 ਵਾਰ ਆਇਆ ਹੋਵੇਗਾ ਪਰ ਮੇਰਾ 9 ਸਾਲਾਂ ਵਿਚ ਇਹ 11ਵਾਂ ਦੌਰਾ ਹੈ। ਮੇਵਾਤ ਲਈ ਕਿਤੇ ਗਏ ਵਿਕਾਸ ਕੰਮਾਂ ਦਾ ਜਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪਿਛਲੇ 9 ਸਾਲਾਂ ਵਿਚ ਲਗਭਗ 5000 ਕਰੋੜ ਰੁਪਏ ਦੇ ਵਿਕਾਸ ਦੇ ਕੰਮ ਇੱਥੇ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਕੁੱਝ ਮੰਗਣ ਦੀ ਜਰੂਰਤ ਹੀ ਨਹੀਂ ਹੈ। ਉਹ ਜਾਣਦੇ ਹਨ ਕਿ ਮੇਵਾਤ ਦੇ ਲੋਕਾਂ ਦੀ ਜਰੂਰਤ ਕੀ ਹੈ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਸ਼ਹੀਦ ਰਾਜਾ ਹਸਨ ਖਾਂ ਮੇਵਾਤੀ ਦੇ ਨਾਂਅ 'ਤੇ ਸ਼ਹੀਦ ਹਸਨ ਖਾਂ ਮੇਵਾਤੀ ਮੈਡੀਕਲ ਕਾਲਜ, ਨੁੰਹ ਵਿਚ ਖੋਜ ਲਈ ਚੇਅਰ ਸਥਾਪਿਤ ਕਰਨ ਦਾ ਐਲਾਨ ਕੀਤਾ। ਨਾਲ ਹੀ ਸਾਬਕਾ ਵਿਧਾਇਕ ਅਤੇ ਰਾਜ ਵਕਫ ਬੋਰਡ ਦੇ ਚੇਅਰਮੈਨ ਚੌਧਰੀ ਜਾਕਿਰ ਹੁਸੈਨ ਦੀ ਅਗਵਾਈ ਹੇਠ ਵਿਕਾਸ ਕੰਮਾਂ ਦੇ ਲਈ ਸ਼ਹੀਦ ਹਸਨ ਖਾਨ ਮੇਵਾਤੀ ਦੇ ਨਾਂਅ ਨਾਲ 5 ਮੈਂਬਰੀ ਸਮਿਤੀ ਬਨਾਉਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ, ਸੇਮ ਦੀ ਸਮਸਿਆ ਨਾਲ ਨਜਿਠਣ ਲਈ 2 ਕਰੋੜ ਰੁਪਏ ਦੀ ਰਕਮ ਨਾਲ 18 ਟਿਯੂਬਵੈਲ ਦੀ ਸਥਾਪਨਾ, ਪਸ਼ੂ ਪੋਲੀਕਲੀਨਿਕ ਦੀ ਸਥਾਪਨਾ ਲਈ 10 ਕਰੋੜ ਰੁਪਏ, ਸਿੰਚਾਈ ਦੇ ਤਹਿਤ ਮਾਈਕਰੋ ਪ੍ਰੋਜੈਕਟ ਅਤੇ ਸੌਰ ਉਰਜਾ ਦੇ ਕੰਮਾਂ ਲਈ 18 ਕਰੋੜ ਰੁਪਏ, ਗੁੜਗਾਂਓ ਨਹਿਰ ਰਾਜਸਤਾਨ ਬੀਕਾਨੇਰ ਦੇ ਨਾਲ ਪੁੱਲ ਨਿਰਮਾਣ ਤੇ ਚੌਧਾਕਰਣ ਸਮੇਤ ਹੋਰ ਪੁਨਰਵਾਸ ਕੰਮਾਂ ਦੇ ਲਈ 43 ਕਰੋੜ ਰੁਪਏ, 23 ਤਾਲਾਬਾਂ ਦੇ ਸੁੰਦਰੀਕਰਣ ਅਤੇ ਮੁੜਸਥਾਪਨਾ ਦੇ ਲਈ 64 ਕਰੋੜ ਰੁਪਏ, 20 ਈ-ਲਾਇਬ੍ਰੇਰੀ ਦੀ ਸਥਾਪਨਾ, 150 ਕਰੋੜ ੀਦ ਲਾਗਤ ਨਾਲ ਤਾਵੜੂ ਦਾ ਪੀ ਡਬਲਿਯੂਡੀ ਗੇਸਟ ਹਾਊ, ਫਿਰੋਜਪੁਰ ਝਿਰਕਾ , ਤਾਵੜੂ ਸਬ-ਡਿਵੀਜਨ ਦਫਤਰ, ਨੁੰਹ ਸਕੱਤਰੇਤ ਦਾ ਵੱਧ ਬਲਾਕ ਦੀ ਸਥਾਪਨਾ, ਪਹਿਲਾਂ ਤੋਂ ਸੰਚਾਲਿਤ 7 ਰਾਜੀਵ ਗਾਂਧੀ ਖੇਡ ਸਟੇਡੀਅਮ ਦੇ ਸਾਰੀ ਸਹੂਲਤਾਂ ਉਪਲਬਧ ਕਰਵਾਉਣ ਲਈ 10 ਕਰੋੜ ਰੁਪਏ ਮੰਜੂਰ ਕਰਨ ਸਮੇਤ ਸੜਕ ਅਤੇ ਬੁਨਿਆਦੀ ਢਾਂਚਾ ਵਿਕਾਸ ਦੇ ਕੰਮਾਂ ਲਈ ਕਰੋੜਾਂ ਰੁਪਏ ਮੰਜੂਰ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਬਿਨ੍ਹਾਂ ਮੰਗਾਂ ਨਗੀਨਾ ਪੰਚਾਇਤ ਲਈ 1 ਕਰੋੜ ਰੁਪਏ ਦੀ ਰਕਮ ਅੱਜ ਹੀ ਪ੍ਰਦਾਨ ਕੀਤੀ ਗਈ ਹੈ। ਮਾਂਡੀਖੇੜਾ ਸਥਿਤ 100 ਬਿਸਤਰ ਦੇ ਅਲ-ਆਡਿਆ ਜਿਲ੍ਹਾ ਹਸਪਤਾਲ ਨੂੰ ਅਪਗ੍ਰੇਡ ਕਰ ਕੇ 200 ਬਿਸਤਰੇ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਪਿੰਡ ਅਤੇ ਕਸਬਿਆਂ ਵਿਚ ਸਿਹਤ ਕੇਂਦਰਾਂ ਦੀ ਸਥਾਪਨਾ ਲਈ ਵਿਭਾਗ ਸਰਵੇ ਕਰਵਾਏਗਾ ਅਤੇ ਜਰੂਰਤ ਅਨੁਸਾਰ ਅਗਲੇ 6 ਮਹੀਨਿਆਂ ਵਿਚ ਇਹ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਗੁਰੂਕੁੱਲ ਅਤੇ ਮਦਰਸਿਆਂ ਨੂੰ ਹਰਿਆਣਾ ਸਿਖਿਆ ਬੋਰਡ ਤੋਂ ਰਜਿਸਟ੍ਰੇਸ਼ਣ ਕਰਾ ਕੇ ਸਾਰਥਕ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਜੋ ਗੁਰੂਕੁੱਲ/ਮਦਰੱਸਾ ਆਧੁਨਿਕ ਸਿਖਿਆ ਦੇ ਲਈ ਹਰਿਆਣਾ ਰੋਰਡ ਦੇ ਨਾਲ ਜੁੜੇਗਾ ਉਸ ਨੂੰ 50-80 ਬੱਚਿਆਂ ਦੀ ਗਿਣਤੀ 'ਤੇ ਸਾਲ ਦੇ 2 ਲੱਖ ਰੁਪਏ, 81-100 ਬੱਚਿਆਂ ਦੀ ਗਿਣਤੀ ਹੋਣ 'ਤੇ 3 ਲੱਖ, 101-200 ਬੱਚੇ ਹੋਣ 'ਤੇ 5 ਲੱਖ ਅਤੇ 200 ਤੋਂ ਵੱਧ ਬੱਚੇ ਹੋਣ 'ਤੇ 7 ਲੱਖ ਰੁਪਏ ਪ੍ਰਤੀ ਸਾਲ ਦੀ ਦਰ ਨਾਲ ਸਹਾਇਤਾ ਰਕਮ ਪ੍ਰਦਾਨ ਕੀਤੀ ਜਾਵੇਗੀ। ਮੁੱਖ ਮੰਤਰੀ ਨੇ 1504 ਸਥਾਨਕ ਨੌਜੁਆਨਾਂ ਨੂੰ ਐਚਕੇਆਰਐਨ ਤਹਿਤ ਅਧਿਆਪਕ ਅਹੁਦੇ ਲਈ ਵਰਚੂਅਲੀ ਜਾਬ ਲੇਟਰ ਵੀ ਵੰਡੇ। ਉਨ੍ਹਾਂ ਨੇ ਕਿਹਾ ਕਿ ਪੁੰਨਹਾਨਾ ਅਤੇ ਫਿਰੋਜਪੁਰ ਝਿਰਕਾ ਦਾ ਕਾਲਜ ਬਹੁਤ ਜਲਦੀ ਸ਼ੁਰੂ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਹੱਥ ਕਰਨ ਮਜਬੂਤ

ਉਨ੍ਹਾਂ ਨੇ ਕਿਹਾ ਕਿ ਮੇਵਾਤ ਦੇ ਭਾਂਈਚਾਰੇ ਨੂੰ ਵਿਗਾੜਨ ਲਈ ਬਹੁਤ ਸਾਰੇ ਲੋਕ ਆਉਣਗੇ ਪਰ ਤੁਸੀ ਲੋਕ ਉਨ੍ਹਾਂ ਦੀ ਗੱਲ ਨਾ ਸੁਣਨਾ। ਸ਼ਹੀਦ ਰਾਜਾ ਹਸਨ ਖਾਂ ਮੇਵਾਤੀ ਦੀ ਤਰ੍ਹਾ ਆਪਣੇ ਅੰਦਰ ਦੇਸ਼ਭਗਤੀ ਦਾ ਭਾਵ ਰੱਖ ਅਤੇ ਬੱਚਿਆਂ ਵਿਚ ਵੀ ਦੇਸ਼ਭਗਤੀ ਦੀ ਭਾਵਨਾ ਪੈਦਾ ਕਰਨ। ਮੁੱਖ ਮੰਤਰੀ ਨੇ ਆਉਣ ਵਾਲੇ ਲੋਕਸਭਾ ਚੋਣਾਂ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਹੱਥ ਮਜਬੂਤ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਜੋ ਗਾਰੰਟੀ ਮੋਦੀ ਜੀ ਨੇ ਦਿੱਤੀ ਹੈ ਉਸ ਨੂੰ ਪੂਰਾ ਕਰਨ ਦੀ ਜਿਮੇਵਾਰੀ ਮੇਰੀ ਹੈ। ਨਾਲ ਹੀ ਉਨ੍ਹਾਂ ਨੇ ਆਉਣ ਵਾਲੇ ਰਮਜਾਨ ਮਹੀਨੇ ਲਈ ਵੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

ਪੋਸ਼ਨ ਪਖਵਾੜਾ ਦੀ ਵੀ ਕੀਤੀ ਸ਼ੁਰੂਆਤ

ਇਸ ਮੌਕੇ 'ਤੇ ਸ੍ਰੀ ਮਨੋਹਰ ਲਾਲ ਨੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ 9 ਤੋਂ 23 ਮਾਰਚ, 2024 ਤਕ ਚਲਾਏ ਜਾਣ ਵਾਲੇ ਪੋਸ਼ਨ ਪਖਵਾੜਾ ਦੀ ਵੀ ਸ਼ੁਰੂਆਤ ਕੀਤੀ। ਇਸ ਦਾ ਉਦੇਸ਼ ਪੋਸ਼ਨ ਦੇ ਮਹਤੱਵ ਦੇ ਰਾਰੇ ਵਿਚ ਜਾਗਰੁਕਤਾ ਵਧਾਉਣਾ ਅਤੇ ਜਨਭਾਗੀਦਾਰੀ ਰਾਹੀਂ ਸਿਹਤਮੰਦ ਭੋਜਨ ਦੀ ਆਦਤਾਂ ਨੁੰ ਪ੍ਰੋਤਸਾਹਨ ਦੇਣਾ ਹੈ। ਇਸ ਦੇ ਤਹਿਤ ਨੁੰਹ ਜਿਲ੍ਹੇ ਦੇ 4 ਬਲਾਕ ਵਿਚ 6 ਮਹੀਨੇ ਤੋਂ 5 ਸਾਲ ਦੀ ਉਮਰ ਦੇ ਗੰਭੀਰ ਰੂਪ ਨਾਲ ਕੁਪੋਸ਼ਤ ਬੱਚਿਆਂ ਨੁੰ ਆਰਥੋਨਟ ਪ੍ਰਦਾਨ ਕੀਤਾ ਜਾਵੇਗਾ।

ਹੁਣ ਨੁੰਹ ਵਿਚ ਵੀ 24 ਘੰਟੇ ਮਿਲੇਗੀ ਬਿਜਲੀ, ਆਪਣੇ ਬਿੱਲ ਜਰੂਰ ਭਰਨ

ਸ੍ਰੀ ਮਨੋਹਰ ਲਾਲ ਨੇ ਲੋਕਾਂ ਤੋਂ ਬਿਜਲੀ ਦੇ ਬਿੱਲ ਭਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਮੌਜੂਦਾ ਵਿਚ 5900 ਪਿੰਡ ਵਿਚ 24 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ। ਮੇਵਾਤ ਬਲਾਕ ਦੇ ਲੋਕ ਵੀ ਜੇਕਰ ਸਿਰਫ ਪਿਛਲੇ 1 ਸਾਲ ਦੇ ਬਿੱਲ ਭਰਦੇ ਹਨ ਤਾਂ ਅਗਲੇ ਮਹੀਨੇ ਤੋਂ ਸਬੰਧਿਤ ਪਿੰਡ ਵਿਚ 24 ਘੰਟੇ ਬਿਜਲੀ ਮਿਲੇਗੀ। ਸ਼ਹੀਦਾਂ ਨੂੰ ਨਮਨ ਕਰਦੇ ਹੋਏ ਸ੍ਰੀ ਮਨੋਹਰ ਲਾਲ ਨੇ ਹਿਾ ਕਿ ਨੁੰਹ ਜਿਲ੍ਹੇ ਦੇ ਬ੍ਰਿਗੇਡੀਅਰ ਮੋਹਮਦ ਉਸਮਾਨ ਨੇ ਜੰਮੂ-ਕਸ਼ਮੀਰ ਵਿਚ ਮਾਤਰਭੂਮੀ ਦੀ ਰੱਖਿਆ ਕਰਦੇ ਹੋਏ ਆਪਣਾ ਬਲਿਦਾਨ ਦਿੱਤਾ ਸੀ। ਉਨ੍ਹਾਂ ਦੇ ਬਲਿਦਾਨੀਆਂ ਅਤੇ ਯੋਗਦਾਨਾਂ ਨੁੰ ਭਾਰਤ ਦੇ ਲੋਕਾਂ ਵੱਲੋਂ ਅੱਜ ਵੀ ਯਾਦ ਕੀਤਾ ਜਾਂਦਾ ਹੈ।

Have something to say? Post your comment

 

More in Haryana

ਮੁੱਖ ਸੱਕਤਰ ਨੇ ਕੀਤੀ 100 ਕਰੋੜ ਰੁਪਏ ਤੋਂ ਵੱਧ ਲਾਗਤ ਵਾਲੇ 25 ਪ੍ਰੋਜੈਕਟਾਂ ਦੀ ਸਮੀਖਿਆ

ਸ਼ਹੀਦਾਂ ਦੀ ਯਾਦ ਵਿਚ 30 ਜਨਵਰੀ ਨੂੰ ਹਰਿਆਣਾ ਦੇ ਸਾਰੇ ਸਰਕਾਰੀ ਦਫਤਰਾਂ ਵਿਚ ਰੱਖਿਆ ਜਾਵੇਗਾ ਦੋ ਮਿੰਟ ਦਾ ਮੌਨ

ਮੈਟਰੋਪੋਲੀਟਨ ਸ਼ਹਿਰਾਂ ਦੀ ਤਰਜ 'ਤੇ ਹੁਣ ਅੰਬਾਲਾ ਵਿਚ ਲੋਕਲ ਰੂਟ 'ਤੇ ਸੰਚਾਲਿਤ ਹੋਵੇਗੀ ਇਲੈਕਟ੍ਰਿਕ ਬੱਸ : ਉਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਅਨਿਲ ਵਿਜ

ਕਲਾਸ 9ਵੀਂ ਦੀ ਸਾਲਾਨਾ ਪ੍ਰੀਖਿਆਵਾਂ 18 ਫਰਵਰੀ ਤੋਂ ਅਤੇ 11ਵੀਂ ਦੀ ਪ੍ਰੀਖਿਆਵਾਂ 17 ਫਰਵਰੀ ਤੋਂ ਸ਼ੁਰੂ

ਭਾਰਤ ਸਕਾਊਟਸ ਅਤੇ ਗਾਰਡਸ ਦੇ ਡਾਇਮੰਡ ਜੁਬਲੀ ਜੰਬੂਰੀ ਦਾ ਪ੍ਰਬੰਧ 28 ਤੋਂ

ਮੱਛੀ ਪਾਲਕਾਂ ਦੀ ਸਹੂਲਤ ਲਈ ਸ਼ੁਰੂ ਹੋਵੇਗੀ ''ਮੋਬਾਇਲ ਲੈਬ'' : ਸ਼ਿਆਮ ਸਿੰਘ ਰਾਣਾ

ਹਰਿਆਣਾ ਦੇ ਮੁੱਖ ਮਾਰਗਾਂ 'ਤੇ ਆਟੋਮੇਟਿਕ ਸਿਸਟਮ ਲਗਾਉਣ 'ਤੇ ਕੀਤਾ ਜਾ ਰਿਹਾ ਹੈ ਅਧਿਐਨ : ਟ੍ਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਨਸੀਸੀ ਕੈਡੇਟ ਤੇ ਏਐਨਓ ਦੇ ਮੇਸ ਭੱਤੇ ਨੂੰ ਵਧਾਉਣ ਦੇ ਲਈ ਦਿੱਤੀ ਮੰਜੂਰੀ

ਹੁਣ ਸ਼ੂਗਰ ਫਰੀ ਪ੍ਰੋਡਕਟ ਵੀ ਬਣਾਏਗਾ ਵੀਟਾ

ਡਾਕਿਯੂਮੈਂਟਰੀ ਵਿਚ ਦੂਜਾ ਅਤੇ ਰੀਲ ਨਿਰਮਾਣ ਵਿਚ ਅਵੱਲ ਰਹੇ ਜੇ.ਸੀ. ਬੋਸ ਯੂਨੀਵਰਸਿਟੀ ਦੇ ਮੀਡੀਆ ਵਿਦਿਆਰਥੀ