ਸ੍ਰੀ ਰਾਧਾ ਕ੍ਰਿਸ਼ਨ ਮੰਦਿਰ ਠਾਕੁਰ ਦੁਆਰਾ ਰਾਮਾਡ੍ਰਾਮਾਟਿਕ ਕਮੇਟੀ ਗੰਗੂਵਾਲ ਬਾਸੋਵਾਲ ਕਲੋਨੀ ਵਿਖੇ ਸ੍ਰੀ ਖਾਟੂ ਸ਼ਿਆਮ ਬਾਬਾ ਜੀ ਦੇ ਜਨਮਦਿਨ ਮੌਕੇ ਸ੍ਰੀ ਦੀਪਕ ਰਾਣਾ ਖੇੜਾ ਕਲਮੋਟ ਜੀ ਅਤੇ ਉਨਾਂ ਦੇ ਸਮੂਹ ਸਾਥੀਆਂ ਦਾ ਕਮੇਟੀ ਦੇ ਪ੍ਰਧਾਨ ਸ੍ਰੀ ਲੱਕੀ ਕਪਿਲਾ ਜੀ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਜਿੱਥੇ ਸ਼੍ਰੀ ਖਾਟੂ ਸ਼ਿਆਮ ਬਾਬਾ ਜੀ ਦਾ ਜਨਮਦਿਨ ਧੂਮਧਾਮ ਨਾਲ ਮਨਾਇਆ ਗਿਆ, ਉੱਥੇ ਹੀ ਮੰਦਿਰ ਵਿੱਚ ਭੰਡਾਰਾ ਵੀ ਕੀਤਾ ਗਿਆ। ਅੱਗੇ ਦੱਸਦੇ ਹੋਏ ਕਮੇਟੀ ਦੇ ਪ੍ਰਧਾਨ ਸ੍ਰੀ ਲੱਕੀ ਕਪਿਲਾ ਜੀ ਨੇ ਕਿਹਾ ਕਿ ਅੱਜ ਕਲਯੁਗ ਦਾ ਸਮਾਂ ਹੈ ਤੇ ਹਰ ਇੱਕ ਇਨਸਾਨ ਨੂੰ ਕਲਯੁਗ ਦੇ ਸਮੇਂ ਦੇ ਵਿੱਚ ਸ੍ਰੀ ਖਾਟੂ ਸ਼ਿਆਮ ਬਾਬਾ ਜੀ ਤੇ ਸਾਲਾਸਰ ਬਾਲਾ ਜੀ ਮਹਾਰਾਜ ਦੇ ਚਰਨਾਂ ਦੇ ਨਾਲ ਜੁੜ ਜਾਣਾ ਚਾਹੀਦਾ ਹੈ; ਕਿਉਂ ਜੋ ਕਲਯੁਗ ਦੇ ਵਿੱਚ ਸ੍ਰੀ ਖਾਟੂ ਸ਼ਿਆਮ ਬਾਬਾ ਜੀ ਤਾਰਨਹਾਰ ਹਨ, ਹਾਰੇ ਦਾ ਸਹਾਰਾ ਹਨ, ਹਰ ਸਮੱਸਿਆ, ਦੁੱਖ - ਪਰੇਸ਼ਾਨੀ ਦਾ ਹੱਲ ਹਨ ਤੇ ਸ੍ਰੀ ਖਾਟੂ ਸ਼ਿਆਮ ਜੀ ਦੇ ਦਰ 'ਤੇ ਜੋ ਵੀ ਭਗਤ - ਜਨ ਪੂਰਨ ਸ਼ਰਧਾ ਦੇ ਨਾਲ ਆਉਂਦਾ ਹੈ ਉਸਦੀ ਹਰ ਮੁਰਾਦ ਪੂਰੀ ਹੁੰਦੀ ਹੈ।ਇਸ ਮੌਕੇ ਕਮੇਟੀ ਦੇ ਪ੍ਰਧਾਨ ਸ੍ਰੀ ਲੱਕੀ ਕਪਿਲਾ ਜੀ, ਚੇਅਰਮੈਨ ਗੋਪਾਲ ਸ਼ਰਮਾ ਜੀ , ਜਿੰਦੂ ਮਾਲੇਵਾਲ, ਹਰਸ਼ , ਵਿਨਿਤ ਰਾਣਾ, ਗੋਰੂ ਰਾਣਾ, ਡਾ. ਇੰਦਰ ,ਰਜੇਸ਼ ਚੀਟੂ, ਗੌਰਵ ਕਪਿਲਾ, ਪਵਨ ਕੁਮਾਰ ਚੀਟੂ ਵਾਈਸ ਪ੍ਰਧਾਨ , ਪਵਨ ਕੁਮਾਰ ਸੈਕਟਰੀ, ਮੇਘਰਾਜ ਕੌਸ਼ਲ ਕੈਸ਼ੀਅਰ, ਰਾਜੇਸ਼ ਚੀਟੂ ਪ੍ਰੈਸ ਸਕੱਤਰ, ਯਸ਼ਪਾਲ ਕਪਿਲਾ ਸਲਾਹਕਾਰ, ਰਕੇਸ਼ ਕੁਮਾਰ ਭੋਲਾ, ਮਾਸਟਰ ਸੰਜੀਵ ਧਰਮਾਣੀ, ਗਗਨ ਗੱਗੂ, ਕਮਲਜੀਤ ਲੱਕੀ, ਛੰਨੋ, ਕਰਮ ਕੁਮਾਰ, ਪੰਡਿਤ ਰਜੇਸ਼ ਨਟਿਆਲ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।