ਜੋਤੀ ਨੈਣਾਂ ਦੀ
ਤੂੰ ਹੱਸਦੀ ਤਾਂ ਹੱਸਦੀ,
ਸਵੇਰ ਜਾਪੇ।
ਹੱਸਦਾ ਵੱਸਦਾ ਫਿਰ,
ਚੁਫੇਰ ਜਾਪੇ।
ਨਾਲ ਤੇਰੇ ਜੱਗ ਮੱਗ,
ਜਾਪੇ ਤਿਉਹਾਰ,
ਬਿਨ ਤੇਰੇ ਛਾਇਆ,
ਹਨੇਰ ਜਾਪੇ।
ਪਿਘਲੀ ਨਾ ਕਦੇ ,
ਸੁਣ ਦੁੱਖ ਮੇਰੇ,
ਜ਼ਿੰਦਗੀ ਦੁੱਖਾਂ ਦੀ,
ਢੇਰ ਜਾਪੇ।
ਅਕਸਰ ਚੇਤੇ ਕਰਾਂ,
ਤੂੰ ਕਰਦੀ ਨਾ,
ਹੁੰਦੀ ਮੇਰੇ ਨਾਲ,
ਹੇਰ ਫੇਰ ਜਾਪੇ।
ਕਰਨੀ ਹਵਾਲੇ ਤੇਰੇ,
ਜੀਵਨ ਪੂੰਜੀ,
ਲਿਖ਼ਤਾਂ ਭਰੀ ਜੋ,
ਚੰਗੇਰ ਜਾਪੇ।
ਕਰੀ ਸਾਹਿਤਕ ਕਿਰਤ,
ਦਿਲ ਲਾ,
ਕਰਦਾ ਸਾਹਿਤਕ ਕਿਰਤ,
ਸ਼ੇਰ ਜਾਪੇ।
ਨੈਣ ਜੋਤੀ ਏ ਮੇਰੇ,
ਨੈਣਾਂ ਦੀ,
ਨਾ ਜਾਣੀ "ਸੰਗਰੂਰਵੀ",
ਹੁੰਦੀ ਦੇਰ ਜਾਪੇ।
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463