ਕਿਵੇਂ ਕਹਿ ਦਿਆਂ
ਪਤਾ ਕਰਨੀ, ਬਣਦੀ ਸੀ, ਕਹਾਣੀ ਸਾਰੀ,
ਕਿਸੇ ਗੱਲ ਦੀ,ਤਹਿ ਤੱਕ, ਨਾ ਜਾ ਸਕਿਆ।
ਦਿਲ ਤਾਂ,ਕਰਦਾ ਸੀ ਬੜਾ, ਆਵਾਂ ਸ਼ਹਿਰ ਤੇਰੇ,
ਪਰ ਕੀ ਕਰਾਂ?ਚਾਹ ਕੇ ਵੀ, ਨਾ ਆ ਸਕਿਆ।
ਖਾਣ ਨੂੰ ਤਾਂ, ਖਾਧੇ ਨੇ, ਗ਼ਮ ਬੜੇ,
ਪਰ ਕਰ ਨਹੀਂ, ਕਦੇ ਬਿਆਨ ਸਕਦਾ।
ਜਿੰਨਾ ਕਰਾਇਆ, ਮੈਂ ਨੁਕਸਾਨ ਆਪਣਾ,
ਓਨਾ ਲੱਗਦੈ,ਹੋਰ ਨਹੀਂ ਕਦੇ, ਕੋਈ ਕਰਾ ਸਕਦੈ।
ਕੌਣ ਕਰਦੈ,ਅੱਜ ਕੱਲ੍ਹ, ਇਸ਼ਕ ਹਕੀਕੀ,
ਇਸ਼ਕ ਮਜਾਜ਼ੀ ਵਾਲਾ ਕਦ, ਸੱਚਾ ਪਿਆਰ, ਨਿਭਾ ਸਕਦੈ।
ਨਾ ਕੋਈ ਕਾਲ ਤੇਰੀ ਆਉਂਦੀ,
ਨਾ ਮੈਸੇਜ ਤੇਰਾ ਏ।
ਕਿਵੇਂ ਕਹਿ ਦਿਆਂ, ਦਿਲ ਤੇਰੇ ਵਿੱਚ,
ਪਿਆਰ ਬਥੇਰਾ ਏ।
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463