ਜਿਸ ਵੇਲੇ ਸਰਦਾਰ ਭਗਤ ਸਿੰਘ ਜੀ ਨੂੰ ਸੂਲੀ ਤੇ ਲਿਆਇਆ ਜਾਂਦਾ ਹੈ
ਤਾਂ ਸੂਲੀ ਕੁਝ ਗੱਲਾਂ ਭਗਤ ਸਿੰਘ ਜੀ ਨਾਲ ਕਰਦੀ ਹੈ
ਸਵਾਲ ਜਵਾਬ ਆਪਦੇ ਸਾਹਮਣੇ ਪੇਸ਼ ਕਰਦੇ ਹਾਂ ਜੀ , ਨਿਮਰਤਾ ਸਹਿਤ!!
ਸੂਲੀ....
ਆਖੇ ਸੂਲੀ ਭਗਤ ਸਿੰਘ ਨੂੰ
ਸੁਣ ਆਜ਼ਾਦੀ ਦੇ ਵਣਜਾਰੇ
ਤੇਰੇ ਵਰਗੇ ਸੂਰਮੇ ਕਈ
ਘੁੱਟ ਸੰਘੀਉਂ ਜਾਨ ਤੋਂ ਮਾਰੇ
ਤੇਰੇ ਵਰਗੇ ਸੂਰਮੇ ਕਈ....
ਭਗਤ ਸਿੰਘ....
ਗੱਲ ਸੁਣਕੇ ਸੂਲੀ ਦੀ
ਗੁੱਸਾ ਭਗਤ ਸਿੰਘ ਨੂੰ ਚੜ੍ਹਿਆ
ਪਊ ਝੁਕਣਾ ਤੈਨੂੰ ਵੀ
ਨਾ ਕੋਈ ਸਾਡੇ ਅੱਗੇ ਅੜਿਆ
ਪਊ ਝੁਕਣਾ ਤੈਨੂੰ ਵੀ...
ਸੂਲੀ...
ਕਹਿੰਦੀ ਸੂਲੀ ਗੋਰਿਆਂ ਦੀ
ਮੈ ਲਿਹਾਜ ਕਦੇ ਨਾ ਪਾਵਾਂ
ਇੱਕ ਇਸ਼ਾਰਾ ਗੋਰੇ ਦਾ
ਪਲ ਚੇ ਵੈਰੀ ਮਾਰ ਮੁਕਾਵਾਂ
ਰੜਕਣ ਮੇਰੀਆਂ ਅੱਖਾਂ ਚੇ
ਲਾਉਦੇ ਸਮਾਜਵਾਦੀ ਜੋ ਨਾਰੇ...
ਤੇਰੇ ਵਰਗੇ ਸੂਰਮੇ ਕਈ
ਘੁੱਟ ਸੰਘੀਉਂ ਜਾਨ ਤੋਂ ਮਾਰੇ ...
ਭਗਤ ਸਿੰਘ...
ਮਾਰ ਡਰਾਵੇ ਫ਼ੋਕੇ ਨਾ
ਅਸੀਂ ਮੌਤ ਕੋਲੋਂ ਨਾ ਡਰਦੇ
ਪੁੱਤ ਸ਼ੇਰ ਪੰਜਾਬੀ ਹਾਂ
ਅਸੀਂ ਦੇਸ਼ ਕੌਮ ਲਈ ਮਰਦੇ
ਨਾਸ਼ ਗੋਰੇ ਸ਼ਾਹੀ ਕਰਨੀ
ਅਸੀਂ ਸਬਕ ਸ਼ਹੀਦੀ ਪੜਿਆ...
ਪਊ ਝੁਕਣਾ ਤੈਨੂੰ ਵੀ
ਨਾ ਕੋਈ ਸਾਡੇ ਅੱਗੇ ਅੜਿਆ...
ਸੂਲੀ ...
ਮੈਨੂੰ ਦੁਨੀਆਂ ਮੰਨਦੀ ਆ
ਲੱਖਾਂ ਬੱਕਰੇ ਵਾਂਗ ਝਟਕਾਏ
ਆਪਣੀ ਸੀਨਾ ਜੋਰੀ ਤੇ
ਝੰਡੇ ਦੁਨੀਆਂ ਉੱਤੇ ਝੁਲਾਏ
ਪਿਆਸੀ ਖੂਨ ਤੇਰੇ ਦੀ ਮੈਂ
ਸੂਲੀ ਸੂਰਮੇ ਨੂੰ ਲਲਕਾਰੇ...
ਤੇਰੇ ਵਰਗੇ ਸੂਰਮੇ ਕਈ
ਘੁੱਟ ਸੰਘੀਉਂ ਜਾਨ ਤੋਂ ਮਾਰੇ...
ਭਗਤ ਸਿੰਘ...
ਜਾਨਾਂ ਹੱਸ ਹੱਸ ਵਾਰਾਂਗੇ
ਅਸੀਂ ਦੇਸ਼ ਆਜਾਦ ਕਰਾਉਣਾ
ਏਨਾ ਖੂਨ ਅਸੀਂ ਦੇਵਾਂਗੇ
ਤੈਥੋਂ ਪੀ ਨਾ ਪਾਪਣੇ ਹੋਣਾ
ਚੀਮਾਂ ਇਨਕਲਾਬ ਕਹਿ ਕੇ
ਰੱਸਾ ਭਗਤ ਸਿੰਘ ਜਾ ਫੜਿਆ..
ਪਊ ਝੁਕਣਾ ਤੈਨੂੰ ਵੀ
ਨਾ ਕੋਈ ਸਾਡੇ ਅੱਗੇ ਅੜਿਆ...
ਲੇਖਕ - ਅਮਰਜੀਤ ਚੀਮਾਂ (ਯੂ ਐੱਸ ਏ)
+1(716)908-3631