ਤੁਰ ਫਿਰਦੇ ਨੇ ਇੱਥੇ ਬਹੁਤ ਸਾਧ ਪਖੰਡੀ,
ਚਾਰ ਚੁਫੇਰੇ ਇਨ੍ਹਾਂ ਧੁੰਮ ਆਪਣੀ ਪਾਈ।
ਭੋਲੀ ਭਾਲੀ ਜਨਤਾ ਨੂੰ ਇਹ ਭਰਮਾਉਂਦੇ,
ਭੋਰਾ ਸ਼ਰਮ ਨਾ ਕਦੇ ਇਨ੍ਹਾਂ ਨੂੰ ਆਈ।
ਰੱਬ ਦੇ ਨਾਂ ਤੇ ਇਹ ਡਰਾਉਣ ਲੋਕਾਂ ਨੂੰ,
ਤੇ ਆਪ ਰੱਬ ਦੀ ਜੂਹ'ਚ ਲੁੱਟ ਮਚਾਈ।
ਇੱਲ ਦਾ ਨਾਂ ਇਹ ਕੋਕੋ ਨਹੀਂ ਜਾਣਦੇ,
ਤੇ ਘਰ,ਘਰ ਦੇ ਵਿੱਚ ਮੁੰਡੇ ਜਾਣ ਜਮਾਈ।
ਝੂਠੇ ਧਾਗੇ ਤਵੀਤ ਦੇ , ਦੇ ਕੇ ਲੋਕਾਂ ਨੂੰ,
ਭਾਈਆਂ ਦੇ ਵਿੱਚ ਹੈ ਇਨ੍ਹਾ ਵੰਡੀ ਪਾਈ।
ਜਿੱਥੇ ਮਨ ਕਰਦਾ ਬੈਠ ਧੂਣੀ ਲਾਉਂਦੇ,
ਤੇ ਮੂੰਹੋਂ ਮੰਗ ਕੇ ਲੈਣ ਮੱਥਾ ਟਿਕਾਈ।
ਸਾਡੀ ਸਮਝ ਤੋਂ ਇਹ ਗੱਲ ਹੈ ਬਾਹਰ,
ਇਹ ਲੋਕਾਂ ਨੂੰ ਕਿਵੇਂ ਪਿੱਛੇ ਜਾਂਦੇ ਲਾਈ।
"ਲਹਿਰੀ" ਮੂਰਖ ਹਾਂ ਸਾਰੇ ਅਸੀਂ ਲੋਕ,
ਜੋ ਇਨ੍ਹਾ ਪਿੱਛੇ ਛੈਣੇ ਜਾਈਏ ਖੜਕਾਈ।
ਬਲਬੀਰ ਸਿੰਘ ਲਹਿਰੀ
ਪਿੰਡ ਮੀਆਂ ਪੁਰ
ਜਿਲ੍ਹਾ ਤਰਨ ਤਾਰਨ
ਮੋਬਾਈਲ 9815467002