ਸੁਫ਼ਨੇ ਸਾਰੇ ਸਾਡੇ
ਸੁਫ਼ਨੇ ਸਾਰੇ ਸਾਡੇ,
ਸਾਡੇ ਵਾਂਗ ਹੀ,
ਸਦਾ ਹੀ, ਅਧੂਰੇ ਰਹੇ।
ਟੁੱਟਦੇ ਰਹੇ ਸਦਾ,
ਸਾਡੇ ਵਾਂਗ ਹੀ,
ਨਾ ਕਦੇ, ਪੂਰੇ ਰਹੇ।
ਸੁਪਨਿਆਂ ਸਾਡਿਆਂ ਨੂੰ,
ਕਦੇ ਕਿਉਂ ਕਿਸੇ ਆਪਣਾ,
ਬਣਾਇਆ ਹੀ ਨਹੀਂ।
ਰੁੱਲਦੇ ਰਹੇ, ਅਸੀਂ ਤਾਂਂ, ਥਾਂ ਥਾਂ,
ਕਰਮਾਂ ਮਾਰਿਆਂ ਨੂੰ ਕਿਸੇ, ਅਪਣਾਇਆ ਹੀ ਨਹੀਂ।
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463