ਗ਼ਜ਼ਲ
ਲੱਗਦੈ ਸ਼ਹਿਰ ਮੇਰੇ, ਰਹੀ ਪਹਿਚਾਨ ਨਹੀਂ।
ਤੁਰਦੇ ਤੁਰਦੇ ਥੱਕੇ, ਰਹੀ ਤਨ,ਜਾਨ ਨਹੀਂ।
ਦਿਲ ਕਮਰਾ ਖ਼ਾਲੀ, ਚਿਹਰਾ ਬੇ ਰੋਣਕ,
ਤਾਂਹੀ ਇਸ ਵਿੱਚ, ਰਹਿੰਦਾ ਮਹਿਮਾਨ ਨਹੀਂ।
ਪਿਆਸਾ ਦਰਸ਼ਨਾਂ ਦਾ, ਦਰਸ ਦਿਖਾ ਬੁਝਾ,
ਮਹਿਬੂਬ ਮਿਲੇ ਮੈਨੂੰ, ਹੋਰ ਅਰਮਾਨ ਨਹੀਂ।
ਰਹਿੰਦਾ ਤੜਫ਼ਦਾ ਦਿਲ, ਜਿਉਂ ਮੱਛੀ ਤੜਫ਼ੇ,
ਕਿਉਂਜੋ ਕੋਲ ਮੇਰੇ, ਦਿਲਬਰ ਦਿਲਜਾਨ ਨਹੀਂ।
ਉਡਣਾਂ ਚਾਹਵਾਂ, ਵਕਤੀ ਹਵਾਵਾਂ ਸੰਗ, ਛੱਡ ਸੰਗ,
ਐਪਰ ਮਜ਼ਬੂਤ, ਮਾਲੀ ਖ਼ਿਆਲੀ, ਅਸਮਾਨ ਨਹੀਂ।
ਸਭ ਭੁੱਲ ਭੁੱਲਾ, ਭਾਲਣ ਮੈਨੂੰ, ਥਾਂ ਥਾਂ,
ਇਸ ਵਿੱਚ ਤਾਂ, ਉਸਦਾ ਕੋਈ, ਨੁਕਸਾਨ ਨਹੀਂ।
ਹੋਣੀਆਂ ਪੂਰੀਆਂ, ਆਸਾਂ ਕਦੇ, ਹੋਏ ਨਿਰਾਸ਼ ਨਾ,
ਅਰਦਾਸਾਂ ਕਰਦਿਆਂ, ਛੱਡਿਆ ਕੋਈ, ਧਰਮ ਸਥਾਨ ਨਹੀਂ।
ਤਾਂਹੀ ਦੁੱਖ ਹੁਣ, ਪਾਉਂਦੇ ਪਛਤਾਉਂਦੇ, ਘਬਰਾਉਂਦੇ,
ਸਮੇਂ ਸਮੇਂ ਸਿਰ, ਸੁਣ ਸੰਗਰੂਰਵੀ, ਕਰਿਆ ਪੁੰਨ ਦਾਨ ਨਹੀਂ।
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463