ਜਿਸ ਦੇਸ਼ ਵਾਸਤੇ ਮਰਦੇ ਰਹੇ
ਤੁਸੀਂ ਫਾਂਸੀਆਂ ਉੱਤੇ ਚੜ੍ਹਦੇ ਰਹੇ
ਲੁੱਟ ਕੇ ਖਾ ਲਿਆ ਲੋਟੂਆਂ,
ਅੱਜ ਬੈਠੇ ਸੇਲ ਲਗਾ ਕੇ...
ਤੇਰਾ ਦੇਸ਼ ਵੇਚਤਾ ਭਗਤ ਸਿੰਹਾਂ
ਜ਼ਰਾ ਦੇਖ ਅੱਖੀਂ ਤੂੰ ਆ ਕੇ.....
ਇਸ ਦੇਸ਼ ਦੇ ਪਹਿਰੇਦਾਰਾਂ ਨੇ
ਇਹਨਾਂ ਭੁੱਖਿਆਂ ਚੌਕੀਦਾਰਾਂ ਨੇ
ਆਪਣਾ ਹੀ ਢਿੱਡ ਭਰਿਆ ਏ
ਤੇ ਰੱਖਤਾ ਕਹਿਰ ਮਚਾ ਕੇ....
ਤੇਰਾ ਦੇਸ਼ ਵੇਚਤਾ ਭਗਤ ਸਿੰਹਾਂ
ਜ਼ਰਾ ਦੇਖ ਅੱਖੀਂ ਤੂੰ ਆ ਕੇ.....
ਏਥੇ ਲੀਡਰ ਸਾਰ ਨਾ ਲੈਂਦੇ ਨੇ
ਹੱਕ ਮੰਗਿਆਂ ਡੰਡੇ ਪੈਂਦੇ ਨੇ
ਰੋਲ਼ਤਾਂ ਦੇਸ਼ ਦਾ ਅੰਨਦਾਤਾ
ਬੈਠਾ ਸੜਕਾਂ ਤੇ ਜਾ ਕੇ ...
ਤੇਰਾ ਦੇਸ਼ ਵੇਚਤਾ ਭਗਤ ਸਿੰਹਾਂ
ਜ਼ਰਾ ਦੇਖ ਅੱਖੀਂ ਤੂੰ ਆ ਕੇ....
ਏਥੇ ਕਾਮੇ ਭੁੱਖੇ ਮਰਦੇ ਨੇ
ਤੇ ਵਿਹਲੜ ਐਸ਼ਾਂ ਕਰਦੇ ਨੇ
ਇਹ ਪੀਂਦੇ ਖੂਨ ਗ਼ਰੀਬਾਂ ਦਾ
ਪੀਂਦੇ ਨੇ ਡੀਕਾਂ ਲਾ ਕੇ ...
ਤੇਰਾ ਦੇਸ਼ ਵੇਚਤਾ ਭਗਤ ਸਿੰਹਾਂ
ਜ਼ਰਾ ਦੇਖ ਅੱਖੀਂ ਤੂੰ ਆ ਕੇ.....
ਜੇ ਕਾਲਿਆਂ ਜ਼ੁਲਮ ਕਮਾਉਣੇ ਸੀ
ਫਿਰ ਗੋਰੇ ਕਿਉਂ ਭਜਾਉਣੇ ਸੀ
ਇਹਨਾਂ ਨਾਲੋਂ ਸੌ ਦਰਜੇ ਚੰਗੇ
ਮਿਲਿਆ ਕੀ ਜਾਨ ਗੁਆ ਕੇ ....
ਤੇਰਾ ਦੇਸ਼ ਵੇਚਤਾ ਭਗਤ ਸਿੰਹਾਂ
ਜ਼ਰਾ ਦੇਖ ਅੱਖੀਂ ਤੂੰ ਆ ਕੇ.....
ਛੱਡ ਗਿਉਂ ਸੀ ਜੋ ਕੰਮ ਅਧੂਰੇ
ਸੁਪਨੇ ਤੇਰੇ ਕਰਾਂਗੇ ਪੂਰੇ
ਪਾਪੀ ਰਾਜ ਦਾ ਅੰਤ ਹੋਊ
ਕਹੇ ਚੀਮਾਂ ਠੋਕ ਵਜਾ ਕੇ...
ਤੇਰਾ ਦੇਸ਼ ਵੇਚਤਾ ਭਗਤ ਸਿੰਹਾਂ
ਜ਼ਰਾ ਦੇਖ ਅੱਖੀਂ ਤੂੰ ਆ ਕੇ.....
ਲੇਖਕ - ਅਮਰਜੀਤ ਚੀਮਾਂ (ਯੂ ਐੱਸ ਏ)
+1(716)908-3631