ਆਪੋ ਆਪਣੀ
ਕਈ ਕਰ ਕਰ, ਕਈ ਗ਼ਲਤੀਆਂ,
ਕਈ ਕਿਸੇ ਸਿਰ, ਇਲਜ਼ਾਮ ਤੇ ਇਲਜ਼ਾਮ, ਧਰੀ ਜਾਂਦੇ ਨੇ।
ਹੋਇਆ ਹੈ ਹਰ ਕੋਈ, ਮਾਨਸਿਕ ਰੋਗੀ,
ਬਚ ਜਾਂਦੇ ਨੇ ਕਈ ਕਈ
ਖ਼ੁਦਕੁਸ਼ੀਆਂ ਹੀ, ਕਰੀ ਜਾਂਦੇ ਨੇ।
ਕੋਲ ਕਿਸੇ ਦੇ, ਸਮਾਂ ਨਹੀਂ, ਉੱਠਣ ਬੈਠਣ ਦਾ,
ਆਪੋ ਆਪਣੀਆਂ ਗੱਡੀਆਂ, ਹਰ ਕੋਈ ਭਜਾਈ ਜਾਂਦਾ ਏ।
ਸੁਣਨਾ ਸੁਣਾਉਣਾ, ਗੱਲ ਦੂਰ ਦੀ,
ਮਿਲਦਾ ਸਮਾਂ ਜੇ,
ਅੱਜ ਕੱਲ੍ਹ ਹਰ ਕੋਈ, ਰੋ ਰੋ ਇੱਥੇ,
ਆਪੋ ਆਪਣੀ ਸੁਣਾਈ ਜਾਂਦਾ ਏ।
ਕਰੀ ਜਾਂਦਾ ਏ, ਹੀਲਾ ਹਰ ਕੋਈ,
ਆਪੋ ਆਪਣੀ, ਰੋਜ਼ੀ ਰੋਟੀ ਦਾ।
ਰੋਣਾ ਰੋਈ, ਜਾਂਦਾ ਹੈ ਹਰ ਕੋਈ,
ਆਪਣੀ ਹੀ ਕਿਸਮਤ ਖੋਟੀ ਦਾ।
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463