ਚੰਡੀਗੜ੍ਹ : ਚੋਣ ਪ੍ਰਤੀ ਵਿਦਿਆਰਥੀਆਂ ਨੂੰ ਜਾਗਰੁਕ ਕਰਨ ਦੇ ਉਦੇਸ਼ ਨਾਲ ਅੱਜ ਗੁਰੂਗ੍ਰਾਮ ਯੂਨੀਵਰਸਿਟੀ ਪਰਿਸਰ ਵਿਚ ਵਾਇਸ ਚਾਂਸਲਰ ਪ੍ਰੋਫੈਸਰ ਦਿਨੇਸ਼ ਕੁਮਾਰ ਨੇ ਸੈਲਫੀ ਪੁਆਇੰਟ ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ ਵਾਇਸ ਚਾਂਸਲਰ ਨੇ ਪ੍ਰੋਗ੍ਰਾਮ ਵਿਚ ਮੌਜੂਦ ਵਿਦਿਆਰਥੀਆਂ ਤੋਂ ਚੋਣ ਵਿਚ ਸੌ-ਫੀਸਦੀ ਸਹਿਭਾਗਤਾ ਲਈ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਸੈਲਫੀ ਪੁਆਇੰਟ ਦੇ ਕੋਲ ਸੈਲਫੀ ਖਿੱਚ ਕੇ ਸੋਸ਼ਲ ਮੀਡੀਆ 'ਤੇ ਪਾਉਣ ਤਾਂ ਜੋ ਵੱਧ ਤੋਂ ਵੱਧ ਲੋਕ ਚੋਣ ਦੇ ਪ੍ਰਤੀ ਜਾਗਰੁਕ ਹੋਣ। ਵੋਟਰਾਂ ਦੀ ਗਿਣਤੀ ਵੱਧ ਤੋਂ ਵੱਧ ਵਧੇ।
ਉਨ੍ਹਾਂ ਨੇ ਕਿਹਾ ਕਿ ਵੋਟਿੰਗ ਕਰਨਾ ਹਰ ਭਾਰਤੀ ਨਾਗਰਿਕ ਦਾ ਅਧਿਕਾਰ ਹੈ। ਚੋਣ ਲੋਕਤੰਤਰ ਵਿਚ ਸਿੱਧੀ ਸਹਿਭਾਗਤਾ ਦਾ ਮੌਕਾ ਤੁਹਾਨੁੰ ਪ੍ਰਦਾਨ ਕਰਦਾ ਹੈ। ਜਿੰਨ੍ਹੇ ਲੋਕ ਆਪਣੇ ਵੋਟ ਅਧਿਕਾਰ ਦੀ ਵਰਤੋ ਕਰਣਗੇ ਲੋਕਤੰਤਰ ਉਨ੍ਹਾਂ ਹੀ ਮਜਬੂਤ ਹੋਵੇਗਾ। ਨੌਜੁਆਨ ਹੀ ਦੇਸ਼ ਦੇ ਕਰਨਧਾਰ ਹੈ। ਲੋਕਤੰਤਰ ਦੇ ਇਸ ਮਹਾਪਰਵ ਵਿਚ ਉਨ੍ਹਾਂ ਦੀ ਸਹਿਭਾਗਤਾ ਜਰੂਰੀ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਇਸ ਮੁਹਿੰਮ ਨਾਲ ਨੌਜੁਆਨ ਵੋਟਰ ਆਕਰਸ਼ਿਤ ਹੋਣਗੇ। ਊਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਸੈਲਫੀ ਪੁਆਇੰਟ ਵਿਚ ਆ ਕੇ ਸੈਲਫੀ ਲੈਣ ਅਤੇ ਇਸ ਮੁਹਿੰਮ ਨੂੰ ਸਫਲ ਬਨਾਉਣ।