ਹੁਣ ਤਕ ਕੁੱਲ 37.29 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, ਲਗਦ ਰਕਮ ਤੇ ਕੀਮਤੀ ਵਸਤੂਆਂ ਜਬਤ
2014 ਦੇ ਵਿਧਾਨਸਭਾ ਚੋਣਾਂ ਦੇ ਬਾਅਦ ਤੋਂ ਇਹ ਹੁਣ ਤਕ ਦੀ ਸੱਭ ਤੋਂ ਵੱਡੀ ਜਬਤੀ
ਚੰਡੀਗੜ੍ਹ : ਹਰਿਆਣਾ ਵਿਚ ਲੋਕਸਭਾ ਆਮ ਚੋਣ-2024 ਨੁੰ ਨਿਰਪੱਖ, ਸੁਤੰਤਰ ਅਤੇ ਪਾਰਦਰਸ਼ੀ ਢੰਗ ਨਾਲ ਸਪੰਨ ਕਰਵਾਉਣ ਲਈ ਚੋਣ ਕਮਿਸ਼ਨ ਦੇ ਨਾਲ -ਨਾਲ ਹੋਰ ਏਨਫੋਰਸਮੈਂਟ ਏਜੰਸੀਆਂ ਵੱਲੋਂ ਵੀ ਲਗਾਤਾਰ ਅਵੈਧ ਸ਼ਰਾਬ, ਨਸ਼ੀਲੇ ਪਦਾਰਥ ਅਤੇ ਨਗਦ ਰਕਮ ਦੀ ਮੂਵਮੈਂਟ 'ਤੇ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ। ਹੁਣ ਤਕ 7.24 ਕਰੋੜ ਦੀ ਨਗਦ ਰਕਮ ਜਬਤ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ, 30.05 ਕਰੋੜ ਰੁਪਏ ਦੀ ਅਵੈਧ ਸ਼ਰਾਬ, ਨਸ਼ੀਲੇ ਪਦਾਰਥ ਤੇ ਕੀਮਤੀ ਵਸਤੂਆਂ ਵੀ ਜਬਤ ਕੀਤੀ ਗਈ ਹੈ। ਗੌਰਤਲਬ ਹੈ ਕਿ ਇਹ ਆਂਕੜਾ 2014 ਤੇ 2019 ਦੇ ਲੋਕਸਭਾ ਅਤੇ ਵਿਧਾਨਸਭਾ ਚੋਣਾਂ ਵਿਚ ਜਬਤ ਕੀਤੀ ਗਈ ਵਸਤੂਆਂ ਤੋਂ ਕਿਤੇ ਵੱਧ ਹੈ।
ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਲੋਕਸਭਾ ਆਮ ਚੋਣ 2024 ਦਾ ਸਮੇਂ ਹੁਣੇ ਖਤਮ ਵੀ ਨਹੀਂ ਹੋਇਆ ਹੈ ਅਤੇ ਇਸ ਵਾਰ ਹੁਣ ਤਕ 7.24 ਕਰੋੜ ਰੁਪਏ ਨਗਦ, 12.94 ਲੱਖ ਰੁਪਏ ਕੀਮਤ ਦੀ 3,87,332.77 ਲੀਟਰ ਅਵੈਧ ਸ਼ਰਾਬ, 12.55 ਕਰੋੜ ਰੁਪਏ ਦੀ ਕੀਮਤ ਦੇ ਨਸ਼ੀਲੇ ਪਦਾਰਥ, 1.80 ਕਰੋੜ ਰੁਪਏ ਦੀ ਕੀਮਤੀ ਵਸਤੂਆਂ ਅਤੇ 2.76 ਕਰੋੜ ਰੁਪਏ ਦੀ ਹੋਰ ਵਸਤੂਆਂ ਜਬਤ ਕੀਤੀਆਂ ਗਈਆਂ ਹਨ।
ਉਨ੍ਹਾਂ ਨੇ ਦਸਿਆ ਕਿ ਸਾਲ 2014 ਦੇ ਵਿਧਾਨਸਭਾ ਚੋਣਾਂ ਵਿਚ 3.10 ਕਰੋੜ ਰੁਪਏ ਨਗਦ ਰਕਮ, 2.69 ਕਰੋੜ ਰੁਪਏ ਦੀ ਅਵੈਧ ਸ਼ਰਾਬ ਤੇ 1.21 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਸਮੇਤ ਕੁੱਲ 7 ਕਰੋੜ ਰੁਪਏ ਦੀ ਜਬਤੀ ਕੀਤੀ ਗਈ ਸੀ। ਇਸ ਤਰ੍ਹਾ ਸਾਲ 2019 ਦੇ ਲੋਕਸਭਾ ਚੋਣਾਂ ਦੌਰਾਨ ਕੁੱਲ 18.36 ਕਰੋੜ ਰੁਪਏ ਦੀ ਜਬਤੀ ਕੀਤੀ ਗਈ ਸੀ, ਜਿਸ ਵਿਚ 2.74 ਕਰੋੜ ਰੁਪਏ ਨਗਦ, 6.23 ਕਰੋੜ ਰੁਪਏ ਦੀ ਅਵੈਧ ਸ਼ਰਾਬ ਤੇ 9.38 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਸ਼ਾਮਿਲ ਹਨ। ਵਿਧਾਨਸਭਾ ਜੋਣ-2019 ਦੌਰਾਨ 5.17 ਕਰੋੜ ਰੁਪਏ ਨਗਦ, 9.73 ਕਰੋੜ ਰੁਪਏ ਦੀ ਅਵੈਧ ਸ਼ਰਾਬ ਅਤੇ 3.27 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, 4.14 ਲੱਖ ਰੁਪਏ ਦੀ ਚਾਂਦੀ ਜਬਤ ਕੀਤੀ ਗਈ ਸੀ, ਜਿਨ੍ਹਾਂ ਦੀ ਕੁੱਲ ਕੀਮਤ 18.22 ਕਰੋੜ ਰੁਪਏ ਬਣਦੀ ਹੈ।