ਚੰਡੀਗੜ੍ਹ : ਹਰਿਆਣਾ ਸਰਕਾਰ ਸੂਬਾ ਵਸਨੀਕਾਂ ਨੂੰ ਸਾਫ਼ ਪੀਣ ਦੇ ਪਾਣੀ ਸਮੇਤ ਜਰੂਰੀ ਬੁਨਿਯਾਦੀ ਸਹੁਲਤਾਂ ਮੁਹਈਆ ਕਰਾਉਣ ਲਈ ਯੋਜਨਾਬੱਧ ਢੰਗ ਨਾਲ ਕੰਮ ਕਰ ਰਹੀ ਹੈ। ਇਸੇ ਲੜੀ ਵਿੱਚ ਸੋਮਵਾਰ ਨੂੰ ਹਰਿਆਣਾ ਦੇ ਲੋਕ ਨਿਰਮਾਣ ਅਤੇ ਜਨਸਿਹਤ ਇੰਜੀਨਿਅਰਿੰਗ ਮੰਤਰੀ ਸ੍ਰੀ ਰਣਬੀਰ ਸਿੰਘ ਗੰਗਵਾ ਨੇ ਜ਼ਿਲ੍ਹਾ ਹਿਸਾਰ ਦੇ ਬਾਲਾਵਾਸ ਪਿੰਡ ਵਿੱਚ ਇੱਕ ਮਹੱਤਵਪੂਰਨ ਪੀਣ ਦੇ ਪਾਣੀ ਦੀ ਪਰਿਯੋਜਨਾ ਦੀ ਨੀਂਹ ਰੱਖੀ। ਇਸ ਮੌਕੇ 'ਤੇ ਨਲਵਾ ਦੇ ਵਿਧਾਇਕ ਰਣਬੀਰ ਪਨਿਹਾਰ ਵੀ ਮੌਜੂਦ ਰਹੇ।
ਕੈਬੀਨੇਟ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪੇਂਡੂ ਖੇਤਰਾਂ ਦੇ ਪੂਰਨ ਵਿਕਾਸ ਲਈ ਪੂਰੀ ਪ੍ਰਤੀਬੱਧਤਾ ਨਾਲ ਕੰਮ ਕਰ ਰਹੀ ਹੈ। ਇਸ ਪਰਿਯੋਜਨਾ ਤਹਿਤ 250 ਮਿਲੀ ਮੀਟਰ ਦੀ ਡਕਟਾਇਲ ਆਯਰਨ ਪਾਈਪ ਨਾਲ 11,400 ਮੀਟਰ ਦੀ ਲੰਬਾਈ ਵਿੱਚ ਜਲ ਸਪਲਾਈ ਲਾਇਨ ਬਿਛਾਈ ਜਾਵੇਗੀ। 2 ਪੰਪ ਸੈਟ 2500 ਐਲਪੀਐਮ ਸਮੱਰਥਾ ਵਾਲੇ ਲਗਾਏ ਜਾਣਗੇ, ਜੋ 60 ਬੀਐਚਸੀ ਦੀ ਪਾਵਰ ਨਾਲ 55 ਮੀਟਰ ਹੈਡ ਤੱਕ ਪਾਣੀ ਨੂੰ ਪੰਪ ਕਰਣਗੇ। ਉਨ੍ਹਾਂ ਨੇ ਕਿਹਾ ਕਿ ਬਾਲਾਵਾਸ ਪਿੰਡ ਵਿੱਚ 681.65 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਇਹ ਜਲ ਸਪਲਾਈ ਪੋ੍ਰਜੈਕਟ ਨਲਵਾ ਅਤੇ ਬਾਲਾਵਾਸ ਖੇਤਰ ਦੇ ਵਸਨੀਕਾਂ ਲਈ ਵੱਡੀ ਸੌਗਾਤ ਹੈ। ਇਸ ਪਰਿਯੋਜਨਾ ਨਾਲ ਖੇਤਰ ਦੇ ਲੋਕਾਂ ਨੂੰ ਸਾਫ ਪੀਣ ਦਾ ਪਾਣੀ ਉਪਲਬਧ ਹੋਵੇਗਾ ਅਤੇ ਇਹ ਜਨਤਾ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਪੂਰਾ ਕਰੇਗਾ।
ਉਨ੍ਹਾਂ ਨੇ ਕਿਹਾ ਕਿ ਜਨਸਿਹਤ ਇੰਜੀਨਿਅਰਿੰਗ ਵਿਭਾਗ ਵੱਲੋਂ ਬੀਐਨਸੀ ਸਿਵਾਣੀ ਫੀਡਰ ਦੇ ਪਿੰਡ ਨਲਵਾ ਅਤੇ ਬਾਲਾਵਾਸ ਦੇ ਜਲਘਰ ਵਿੱਚ ਕੱਚੇ ਪਾਣੀ ਦੀ ਪਰਿਯੋਜਨਾ 'ਤੇ ਕੰਮ ਕੀਤਾ ਜਾਵੇਗਾ। ਇਸ ਜਲ ਪਰਿਯੋਜਨਾ ਨਾਲ ਇਨ੍ਹਾਂ ਪੇਂਡੂ ਖੇਤਰਾਂ ਵਿੱਚ ਲੰਬੇ ਸਮੇਂ ਤੋਂ ਚਲੀ ਆ ਰਹੀ ਪੀਣ ਦੇ ਪਾਣੀ ਦੀ ਸਮੱਸਿਆਵਾਂ ਦਾ ਸਥਾਈ ਹੱਲ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣ ਦੀ ਅਗਵਾਈ ਹੇਠ ਸੂਬਾ ਸਰਕਾਰ ਪਿੰਡਾਂ ਤੱਕ ਸਾਫ ਪਾਣੀ ਪਹੁੰਚਾਉਣ ਲਈ ਸੰਕਲਪਬੱਧ ਹੈ। ਕੈਬੀਨੇਟ ਮੰਤਰੀ ਨੇ ਕਿਹਾ ਕਿ ਸਰਕਾਰ ਹਰ ਨਾਗਰਿਕ ਨੂੰ ਬੁਨਿਯਾਦੀ ਸਹੁਲਤਾਂ ਮੁਹਈਆ ਕਰਾਉਣ ਲਈ ਯੋਜਨਾਬੱਧ ਢੰਗ ਨਾਲ ਕੰਮ ਕਰ ਰਹੀ ਹੈ।
ਉਦਘਾਟਨ ਪ੍ਰੋਗਰਾਮ ਬਾਅਦ ਕੈਬੀਨੇਟ ਮੰਤਰੀ ਰਣਬੀਰ ਸਿੰਘ ਗੰਗਵਾ ਨੇ ਜਨ ਸੁਣਵਾਈ ਵੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਸਥਾਨਕ ਵਸਨੀਕਾਂ ਦੀ ਸਮੱਸਿਆਵਾਂ ਸੁਣੀ ਅਤੇ ਮੌਕੇ 'ਤੇ ਹੀ ਹੱਲ ਕਡਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਉਹ ਜਨਤਾ ਨਾਲ ਸੀਧੀ ਗੱਲਬਾਤ ਕਰ ਉਨ੍ਹਾਂ ਦੀ ਸਮੱਸਿਆਵਾਂ ਨੂੰ ਸਮਝ ਨਾਲ ਹੱਲ ਕਡਣਾ ਯਕੀਨੀ ਕਰ ਰਹੇ ਹਨ।